ਨਵੀਂ ਦਿੱਲੀ, 5 ਨਵੰਬਰ 2025 : ਭਾਰਤ ਦੇਸ਼ ਦੇ ਗੁਆਂਢੀ ਦੇੇਸ਼ ਨੇਪਾਲ ਵਿਖੇ ਬਰਫ ਦੇ ਅਚਾਨਕ ਖਿਸਕਣ ਕਾਰਨ 7 ਪਰਤਬਾ ਰੋਹੀਆਂ (7 Parbat Rohiya) ਦੇ ਮੌਤ ਦੇ ਘਾਟ ਉਤਰ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਜਿਨ੍ਹਾਂ ਦੀਆਂ ਲਾਸ਼ਾਂ ਦੀ ਭਾਲ ਲਈ ਬਚਾਅ ਟੀਮਾਂ ਵਲੋਂ ਕਾਰਜ ਕੀਤਾ ਜਾ ਰਿਹਾ ਹੈ ।
ਕਿੰਨੀ ਉਚਾਈ ਅਤੇ ਕਿਹੜੀ ਪਹਾੜੀ ਤੇ ਵਾਪਰਿਆ ਹਾਦਸਾ
ਨੇਪਾਲ ਵਿਖੇ ਜੋ ਬਰਫ ਖਿਸਕਣ (Snow slide) ਕਾਰਨ ਪਰਬਤਾ ਰੋਹੀਆਂ ਦੀ ਮੌਤਾਂ ਹੋਈਆਂ ਹਨ ਉਹ ਅਧਿਕਾਰੀਆਂ ਵਲੋਂ ਦੱਸਣ ਮੁੁਤਾਬਕ ਸੋਮਵਾਰ ਸਵੇਰੇ 4900 ਮੀਟਰ (16,070) ਫੁੱਟ ਦੀ ਉਚਾਈ ਤੇ ਮਾਊਂਟ ਯਾਲੁੰਗ ਰੀ ਦੇ ਬੇਸ ਕੈਂਪ ਤੇ ਹੋਈ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਮੌਸਮ ਦੀ ਖਰਾਬੀ ਦੇ ਚਲਦਿਆਂ ਬਚਾਅ ਟੀਮਾਂ ਜੋ ਕੱਲ ਮੌਕੇ ਤੇ ਨਹੀਂ ਪਹੁੰਚ ਸਕੀਆਂ ਮੌੌਸਮ ਵਿਚ ਸੁਧਾਰ ਤੋਂ ਬਾਅਦ ਇਕ ਹੈਲੀਕਾਪਟਰ ਬੀਤੇ ਦਿਨੀਂ ਬੇਸ ਕੈਂਪ ਪਹੁੰਚ ਗਿਆ ਅਤੇ ਬਚਾਅ ਕਰਮਚਾਰੀਆਂ ਵਲੋਂ ਬਰਫ ਵਿਚੋਂ ਲੰਘਣ ਲਈ ਯੋਗ ਹੋਇਆ ਗਿਆ ।
ਜ਼ਖ਼ਮੀ ਚਾਰ ਪਰਬਤਾ ਰੋਹੀਆਂ ਨੂੰ ਜਾ ਚੁੱਕਿਐ ਬਚਾਇਆ
ਦੋਲਖਾ ਜ਼ਿਲ੍ਹਾ ਪੁਲਸ ਮੁਖੀ ਗਿਆਨ ਕੁਮਾਰ ਮਹਾਤੋ ਨੇ ਕਿਹਾ ਕਿ ਬਰਫੀਲੇ ਤੂਫਾਨ (Blizzard) ਵਿਚ ਜ਼ਖ਼ਮੀ ਹੋਏ 4 ਪਰਬਤਾਰੋਹੀਆਂ ਨੂੰ ਹੈਲੀਕਾਪਟਰ ਰਾਹੀਂ ਬਚਾਇਆ ਗਿਆ ਅਤੇ ਇਲਾਜ ਲਈ ਰਾਜਧਾਨੀ ਕਾਠਮੰਡੂ ਲਿਜਾਇਆ ਗਿਆ। ਮਾਰੇ ਗਏ ਲੋਕਾਂ ਵਿਚ 2 ਨੇਪਾਲੀ ਪਰਬਤਾਰੋਹੀ ਗਾਈਡ ਵੀ ਸਾਮਲ ਹਨ ਪਰ ਬਾਕੀ 5 ਦੀ ਪਛਾਣ ਤੁਰੰਤ ਸਪੱਸਟ ਨਹੀਂ ਹੋ ਸਕੀ ਹੈ। ਮਹਾਤੋ ਨੇ ਕਿਹਾ ਕਿ ਉਨ੍ਹਾਂ ਵਿਚੋਂ ਇਕ ਸੰਭਾਵਤ ਤੌਰ ’ਤੇ ਫਰਾਂਸੀਸੀ ਨਾਗਰਿਕ ਹੈ । 5,600 ਮੀਟਰ (18,370 ਫੁੱਟ) ਉੱਚੀ ਚੋਟੀ ਮਾਊਂਟ ਯਾਲੁੰਗ ਰੀ ਨੂੰ ਨਵੇਂ ਪਰਬਤਾਰੋਹੀਆਂ ਲਈ ਢੁਕਵਾਂ ਮੰਨਿਆ ਜਾਂਦਾ ਹੈ ।
Read More : ਆਸਟਰੀਆ ‘ਚ ਬਰਫ ਖਿਸਕਣ ਕਾਰਨ 8 ਲੋਕਾਂ ਦੀ ਹੋਈ ਮੌਤ








