ਸੰਗਰੂਰ ਪੁਲਸ ਨੇ ਗੁੰਮ ਹੋਏ ਮੋਬਾਈਲ ਫੋਨ ਲੱਭ ਕੇ ਮਾਲਕਾਂ ਹਵਾਲੇ ਕੀਤੇ

0
46
Sartj Chahal

ਸੰਗਰੂਰ, 4 ਨਵੰਬਰ 2025 : ਐੱਸ. ਐੱਸ. ਪੀ. (ਸੰਗਰੂਰ) ਸਰਤਾਜ ਸਿੰਘ ਚਹਿਲ (Sartaj Singh Chahal) ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਕਮਿਊਨਿਟੀ ਪੁਲਸਿੰਗ ਤਹਿਤ ਲੋਕਾਂ ਦੇ ਗੁੰਮ ਹੋਏ ਮੋਬਾਈਲ ਫੋਨ ਸੀ. ਈ. ਆਈ. ਆਰ. (C. E. I. R.) (ਸੈਂਟਰਲ ਇੱਕੁਇਪਮੈਂਟ ਆਈਡੈਂਟਿਟੀ ਰਜਿਸਟਰ) ਪੋਰਟਲ ਦੀ ਮਦਦ ਨਾਲ ਬਰਾਮਦ ਕਰਵਾ ਕੇ ਸਬੰਧਤ ਮਾਲਕਾਂ ਦੇ ਸਪੁਰਦ ਕਰ ਕੇ ਉਹਨਾਂ ਦੇ ਹੋਏ ਵਿੱਤੀ ਨੁਕਸਾਨ ਦੀ ਭਰਪਾਈ ਕਰਨ ਵਿੱਚ ਮਹੱਤਵਪੂਰਨ ਰੋਲ ਅਦਾ ਕੀਤਾ ਜਾ ਰਿਹਾ ਹੈ ।

ਕੁੱਲ 580 ਫੋਨ ਟਰੇਸ ਕਰਕੇ ਉਹਨਾਂ ਦੇ ਅਸਲੀ ਮਾਲਕਾਂ ਦੇ ਹਵਾਲੇ ਕੀਤੇ ਗਏ ਹਨ

ਇਸੇ ਤਹਿਤ ਸੀ. ਈ. ਆਈ. ਆਰ. ਪੋਰਟਲ ਦੀ ਮਦਦ ਨਾਲ ਅਤੇ ਗੁਰਪ੍ਰੀਤ ਸਿੰਘ ਪੀ. ਪੀ. ਐੱਸ, ਉਪ-ਕਪਤਾਨ ਪੁਲਿਸ ਹੋਮੀਸਾਇਡ ਅਤੇ ਫੋਰਾਂਸਿਕ, ਸੰਗਰੂਰ ਦੀ ਸੁਪਰਵਿਜ਼ਨ ਅਤੇ ਇੰਸਪੈਕਟਰ ਹਰਜੀਤ ਕੌਰ ਮੁੱਖ ਅਫਸਰ ਥਾਣਾ ਸਾਈਬਰ ਕ੍ਰਾਈਮ, ਸੰਗਰੂਰ ਦੀ ਨਿਗਰਾਨੀ ਹੇਠ ਥਾਣਾ ਸਾਈਬਰ ਕ੍ਰਾਈਮ, ਸੰਗਰੂਰ ਦੀ ਟੀਮ ਵੱਲੋਂ ਇਸ ਮੁਹਿੰਮ ਦੌਰਾਨ 180 ਗੁੰਮ ਹੋਏ ਮੋਬਾਈਲ ਫੋਨ (180 lost mobile phones) ਲੱਭ ਕੇ ਉਹਨਾਂ ਦੇ ਮਾਲਕਾਂ ਦੇ ਹਵਾਲੇ ਕੀਤੇ ਗਏ । ਇਸ ਤੋਂ ਪਹਿਲਾਂ ਇਸ ਪੋਰਟਲ ਦੀ ਮਦਦ ਨਾਲ 400 ਮੋਬਾਈਲ ਫੋਨ ਅਤੇ ਅੱਜ ਵੰਡੇ ਗਏ 180 ਮੋਬਾਇਲ ਫੋਨਾ ਸਮੇਤ ਕੁੱਲ 580 ਫੋਨ ਟਰੇਸ ਕਰਕੇ ਉਹਨਾਂ ਦੇ ਅਸਲੀ ਮਾਲਕਾਂ ਦੇ ਹਵਾਲੇ ਕੀਤੇ ਗਏ ਹਨ ।

ਪਬਲਿਕ ਮੋਬਾਇਲ ਫੋਨ ਗੁੰਮ ਹੋਣ ਤੇ ਕਰੇ ਤੁਰੰਤ ਆਨ-ਲਾਈਨ ਰਿਪੋਰਟ ਦਰਜ

ਸੰਗਰੂਰ ਪੁਲਸ ਲਗਾਤਾਰ 24 ਘੰਟੇ ਆਪਣੀ ਡਿਉਟੀ ਵਿੱਚ ਮੁਸਤੈਦ ਹੈ, ਜਿਸ ਦੇ ਸਿੱਟੇ ਵੱਜੋਂ ਭਵਿੱਖ ਵਿੱਚ ਪਬਲਿਕ ਦੇ ਬਾਕੀ ਰਹਿੰਦੇ ਗੁੰਮਸ਼ੁਦਾ ਫੋਨ ਬਰਾਮਦ ਹੋਣ ਦੀ ਉਮੀਦ ਹੈ । ਪਬਲਿਕ ਨੂੰ ਅਪੀਲ ਕੀਤੀ ਗਈ ਕਿ ਜੇਕਰ ਕਿਸੇ ਵੀ ਵਿਅਕਤੀ ਦਾ ਮੋਬਾਈਲ ਫੋਨ ਗੁੰਮ ਹੋ ਜਾਂਦਾ ਹੈ ਤਾਂ ਉਹ ਤੁਰੰਤ ਇਸ ਪੋਰਟਲ ‘ਤੇ ਆਨ-ਲਾਇਨ ਜਾਂ ਨੇੜਲੇ ਪੁਲਸ ਸਾਂਝ ਕੇਂਦਰ ਵਿੱਚ ਇਸ ਸਬੰਧੀ ਆਪਣੀ ਸ਼ਿਕਾਇਤ ਦਰਜ ਕਰਵਾਉਣ ।

Read More : ਐਨ. ਡੀ. ਪੀ. ਐਸ. ਐਕਟ ਅਧੀਨ 02 ਮੁਕੱਦਮੇ; 02 ਮੁਲਜ਼ਮ ਗ੍ਰਿਫਤਾਰ

LEAVE A REPLY

Please enter your comment!
Please enter your name here