ਪਟਿਆਲਾ, 4 ਨਵੰਬਰ 2025 : ਥਾਣਾ ਸਾਈਬਰ ਕਰਾਈਮ (Cyber Crime Police Station) ਪਟਿਆਲਾ ਵਿਖੇ ਵੱਖ-ਵੱਖ ਧਾਰਾਵਾਂ 316 (2), 319 (2), 318 (4), 338, 336 (3), 340 (2), 351 (2) ਬੀ. ਐਨ. ਐਸ. ਤਹਿਤ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ ।
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਸੁਨੀਲ ਦੱਤ (Complainant Sunil Dutt) ਪੁੱਤਰ ਜਿੰਦਾ ਰਾਮ ਵਾਸੀ ਮਕਾਨ ਨੰ. 4023 ਨੇੜੇ ਐਨ. ਟੀ. ਸੀ. ਸਕੂਲ ਰਾਜਪੁਰਾ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਨੇ ਉਸਨੂੰ ਨਕਲੀ ਪੁਲਸ ਅਫਸਰ (Fake police officer), ਜਾਅਲੀ ਸੀ. ਬੀ. ਆਈ. ਅਫਸਰ, ਮਾਨਯੋਗ ਸੁਪਰੀਮ ਕੋਰਟ ਦੇ ਨਾਮ ਤੇ ਡਰਾ ਧਮਕਾ ਕੇ 8 ਲੱਖ 89 ਹਜ਼ਾਰ 47 ਰੁਪਏ ਦੀ ਠੱਗੀ ਮਾਰੀ ਹੈ, ਜਿਸ ਤੇ ਸਾਈਬਰ ਕਰਾਈਮ ਪਟਿਆਲਾ ਵਿਖੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।
Read More : ਸਾਈਬਰ ਕ੍ਰਾਈਮ ਦੀ ਟੀਮ ਨੇ ਠੱਗੀ ਮਾਰਨ ਵਾਲੇ ਨੌਜਵਾਨ ਲਏ ਹਿਰਾਸਤ ‘ਚ









