ਰਾਜਸਥਾਨ, 3 ਨਵੰਬਰ 2025 : ਭਾਰਤ ਦੇਸ਼ ਦੇ ਸੂਬੇ ਰਾਜਸਥਾਨ ਦੇ ਫਲੋਦੀ ਜਿਲ੍ਹੇ (Phalodi district of Rajasthan) ਦੇ ਮਟੋਦਾ ਥਾਣਾ ਖੇਤਰ ਵਿੱਚ ਭਾਰਤਮਾਲਾ ਐਕਸਪ੍ਰੈਸਵੇਅ `ਤੇ ਐਤਵਾਰ ਦੇਰ ਸ਼ਾਮ ਇੱਕ ਭਿਆਨਕ ਸੜਕੀ ਹਾਦਸਾ ਵਾਪਰਨ ਕਾਰਨ 15 ਜਣਿਆਂ ਦੀ ਮੌਤ ਹੋ ਜਾਣ ਬਾਰੇ ਪਤਾ ਲੱਗਿਆ ਹੈ ।
ਕਿਹੜੇ ਵਾਹਨਾਂ ਵਿਚਾਲੇ ਹੋਈ ਟੱਕਰ
ਰਾਜਸਥਾਨ ਜਿ਼ਲੇ ਦੇ ਮਟੋਦਾ ਥਾਣਾ ਖੇਤਰ ਅਧੀਨ ਆਉ਼ਂਦੇ ਭਾਰਤਮਾਲਾ ਐਕਸਪ੍ਰੈਸਵੇਅ ਤੇ ਹੋਇਆ ਸੜਕੀ ਹਾਦਸਾ ਟੈਂਪੂ ਟੈ੍ਰਵਲਰ ਤੇ ਟਰੱਕ (Tempo Traveler and Truck) ਦਰਮਿਆਨ ਹੋਇਆ। ਪ੍ਰਾਪਤ ਜਾਣਕਾਰੀ ਅਨੁਸਾਰ ਜੋਧਪੁਰ ਦੇ ਸੁਰਸਾਗਰ ਦੇ ਰਹਿਣ ਵਾਲੇ 18 ਲੋਕ ਇੱਕ ਟੈਂਪੂ ਟਰੈਵਲਰ ਵਿੱਚ ਬੀਕਾਨੇਰ ਦੇ ਕੋਲਾਇਤ ਮੰਦਰ ਦੀ ਯਾਤਰਾ ਤੋਂ ਵਾਪਸ ਆ ਰਹੇ ਸਨ ਕਿ ਹਨੂੰਮਾਨ ਸਾਗਰ ਚੌਰਾਹੇ ਦੇ ਨੇੜੇ ਤੇਜ਼ ਰਫ਼ਤਾਰ ਟੈਂਪੂ ਟਰੈਵਲਰ ਅਚਾਨਕ ਇੱਕ ਖੜ੍ਹੇ ਟਰੱਕ ਵਿੱਚ ਟਕਰਾ ਗਿਆ, ਜਿਸ ਦੌਰਾਨ ਉਥੇ ਮੌਤਾਂ ਹੀ ਮੌਤ ਹੋ ਗਈਆਂ ।
ਪੁ੍ਲਸ ਸੁਪਰਡੈਂਟ ਨੇ ਕੀਤਾ ਮੌਤਾਂ ਬਾਰੇ ਖੁਲਾਸਾ
ਜਿ਼ਲਾ ਫਲੌੌਜੀ ਦੇ ਐਸ. ਪੀ. ਕੁੰਦਨ ਕਾਂਵਰੀਆਂ ਨੇ ਉਪਰੋਕਤ ਵਾਪਰੇ ਸੜਕੀ ਹਾਦਸੇ ਦੌਰਾਨ ਮਾਰੇ ਗਏ 15 ਜਣਿਆਂ ਦੀ ਮੌਤ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸੇ ਹਾਦਸੇ ਵਿਚ ਤਿੰਨ ਜ਼ਖਮੀਆਂ ਨੂੰ ਤੁਰੰਤ ਓਸੀਅਨ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਹਰੇ ਕੋਰੀਡੋਰ ਰਾਹੀਂ ਜੋਧਪੁਰ ਰੈਫਰ ਕਰ ਦਿੱਤਾ ਗਿਆ । ਜਾਣਕਾਰੀ ਮੁਤਾਬਕ ਟੱਕਰ ਜ਼ਬਰਤਸਤ ਸੀ ਕਿ ਟੈਂਪੂ ਟੈ੍ਰਵਲਰ ਚਕਨਾਚੂਰ ਹੋ ਗਿਆ ।
ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਸੜਕੀ ਹਾਦਸੇ ਵਿਚ ਮਰਨ ਵਾਲਿਆਂ ਲਈ ਦੁੱਖ ਪ੍ਰਗਟ
ਟੈਂਪੂ ਟੈ੍ਰਵਲਰ ਤੇ ਟਰੱਕ (Tempo Traveler and Truck) ਦਰਮਿਆਨ ਹੋਈ ਟੱਕਰ ਕਾਰਨ ਹੋਏ ਜਾਨੀ-ਮਾਲੀ ਨੁਕਸਾਨ (Loss of life and property) ਤੇ ਪ੍ਰਧਾਨ ਮੰਤਰੀ ਨਰੇਂਦਰ ਮਮੋਦੀ ਨੇ ਦੁੱਖ ਪ੍ਰਗਟ ਕਰਦਿਆਂ ਲਿਖਿਆ ਕਿ ਹਾਦਸੇ ਵਿਚ ਜਾਨਾਂ ਗੁਆਉਣ ਤੇ ਬਹੁਤ ਦੁਖੀ ਹਾਂ ਅਤੇ ਇਸ ਔਖੇ ਮੇਰੀਆਂ ਭਾਵਨਾਵਾਂ ਪ੍ਰਭਾਵਿਤ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹਨ । ਉਨ੍ਹਾਂ ਪ੍ਰਮਾਤਮਾ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਕਰਦਿਆਂ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਵਿੱਚੋਂ ਹਰੇਕ ਮ੍ਰਿਤਕ ਦੇ ਰਿਸ਼ਤੇਦਾਰ ਨੂੰ 2 ਲੱਖ ਦੀ ਐਕਸ-ਗ੍ਰੇਸ਼ੀਆ ਅਤੇ ਜ਼ਖਮੀਆਂ ਨੂੰ 50 ਹਜ਼ਾਰ ਦਿੱਤੇ ਜਾਣ ਦਾ ਐਲਾਨ ਕੀਤਾ ।
Read more : ਸੜਕੀ ਹਾਦਸੇ ਵਿਚ ਬੱਸ ਦੀ ਛੱਤ `ਤੇ ਬੈਠੇ 3 ਲੋਕਾਂ ਦੀ ਮੌਤ ਤੇ ਕਈ ਜ਼ਖਮੀ









