ਬਠਿੰਡਾ, 27 ਅਕਤੂਬਰ 2025 : ਪ੍ਰਸਿੱਧ ਅਦਾਕਾਰਾ ਤੇ ਭਾਜਪਾ ਦੀ ਮੰਡੀ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਕੰਗਨਾ ਰਣੌਤ (Kangana Ranaut) ਜੋ ਅੱਜ ਬਠਿੰਡਾ ਵਿਖੇ ਮਾਨਯੋਗ ਕੋਰਟ ਵਿਚ ਮਾਣਹਾਨੀ ਦੇ ਚੱਲ ਰਹੇ ਕੇਸ ਦੇ ਸਬੰਧ ਵਿਚ ਪੇਸ਼ ਹੋਏ ਨੇ ਮੁਆਫੀ ਮੰਗ ਲਈ ਹੈ ।
ਮੈਂ ਜੋ ਕੁੱਝ ਵੀ ਕਿਹਾ ਅਣਜਾਨੇ ਵਿਚ ਕਿਹਾ ਸੀ
ਮਾਨਯੋਗ ਅਦਾਲਤ ਵਿਚ ਪੇਸ਼ੀ ਭੁੁਗਤਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੰਗਨਾ ਰਣੌਤ ਨੇ ਕਿਹਾ ਕਿ ਕਿਸਾਨਾਂ ਦੇ ਧਰਨੇ ਵੇਲੇ ਜੋ ਉਨ੍ਹਾਂ ਵਲੋਂ ਆਖਿਆ ਗਿਆ ਸੀ ਉਹ ਉਨ੍ਹਾਂ ਵਲੋਂ ਅਣਜਾਨੇ ਵਿਚ ਕਿਹਾ ਗਿਆ (Said in ignorance) ਸੀ । ਕੰਗਨਾ ਨੇ ਕਿਹਾ ਕਿ ਉਸ ਵੇਲੇ ਜੋ ਕੁੱਝ ਵੀ ਹੋਇਆ ਬੜਾ ਹੀ ਮਾੜਾ ਹੋਇਆ ਤੇ ਅਜਿਹਾ ਨਹੀਂ ਹੋਣਾ ਚਾਹੀਦਾ ਸੀ । ਅਦਾਲਤ ਹੁਣ ਕੰਗਨਾ ਰਣੌਤ ਤੇ ਚੱਲ ਰਹੇ ਮਾਣਹਾਨੀ ਮਾਮਲੇ ਵਿਚ ਕੀ ਫ਼ੈਸਲਾ ਲਵੇਗੀ ਸਬੰਧੀ ਉਡੀਕ ਜਾਰੀ ਹੈ ।
ਕਦੋਂ ਪਹੁੰਚੀ ਕੰਗਨਾ ਰਣੌਤ
ਬਠਿੰਡਾ ਦੀ ਮਾਨਯੋਗ ਅਦਾਲਤ (Honorable Court of Bathinda) ਜਿਸਨੇ ਅੱਜ ਕੰਗਣਾ ਰਣੌਤ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਸਨ ਵਿਖੇ ਕੰਗਨਾ ਰਣੌਤ ਦੋ ਵਜੇ ਦੇ ਕਰੀਬ ਪਹੁੰਚੀ ਅਤੇੇ ਉਨ੍ਹਾਂ ਨੂੰ ਭਾਰੀ ਸੁਰੱਖਿਆ ਫੋਰਸਾਂ ਦੇ ਘੇਰੇ ਵਿਚ ਅਦਾਲਤ ਤੱਕ ਲਿਜਾਇਆ ਗਿਆ ।
Read More : ਖੂਬਸੂਰਤ ਵਾਦੀਆਂ ‘ਚ ਕੰਗਨਾ ਰਣੌਤ ਨੇ ਖੋਲ੍ਹਿਆ ਰੈਸਟੋਰੈਂਟ, ਪਰੋਸੀਆਂ ਜਾਣਗੀਆਂ ਇਹ









