ਜਲੰਧਰ, 27 ਅਕਤੂਬਰ 2025 : ਪੰਜਾਬ ਦੇ ਪ੍ਰਸਿੱਧ ਸ਼ਹਿਰ ਜਲੰਧਰ ਦੇ ਅੰਬੇਡਕਰ ਨਗਰ (Ambedkar Nagar, Jalandhar) ਦੇ ਲੋਕਾਂ ਨੂੰ ਘਰ ਢਾਹੁਣ ਲਈ ਪਾਵਰਕਾਮ ਵਲੋਂ 24 ਘੰਟਿਆਂ ਦਾ ਸਮਾਂ ਦਿੱਤਾ ਗਿਆ ਹੈ ।
ਕਿੰਨੇ ਘਰ ਢਾਹੁਣ ਲਈ ਕਿਹਾ ਗਿਆ ਹੈ
ਜਲੰਧਰ ਦੇ ਚੌਗਿਟੀ ਚੌਕ ਨੇੜੇ ਅੰਬੇਡਕਰ ਨਗਰ ਵਿੱਚ ਪਾਵਰਕਾਮ (ਪਾਵਰਕਾਮ) ਵਲੋਂ ਜਿਨ੍ਹਾਂ ਲੋਕਾਂ ਨੂੰ ਘਰ ਢਾਹੁਣ ਲਈ ਕਿਹਾ ਗਿਆ ਹੈ ਦੀ ਗਿਣਤੀ ਲਗਭਗ 800 ਹੈ ਤੇ ਪਾਵਰਕਾਮ ਵਲੋ ਜ਼ਮੀਨ ਦਾ ਕਬਜਾ਼ (Land occupation) ਲੈਣ ਲਈ ਮਾਨਯੋਗ ਕੋਰਟ ਵਿਚ ਪਹੁੰਚ ਕੀਤੀ ਜਾਵੇਗੀ ।
ਕੀ ਹੈ ਸਮੁੱਚਾ ਮਾਮਲਾ
ਜਲੰਧਰ ਦੇ ਚੌਗਿਟੀ ਚੌਂਕ ਨੇੜੇ ਬਣੇ ਜਿਸ ਅੰਬੇਦਕਰ ਨਗਰ ਦੀ ਜ਼ਮੀਨ ਤੇ ਪਾਵਰਕਾਮ ਕਬਜਾ ਲੈਣ ਲਈ 800 ਘਰ (800 houses) ਲੋਕਾਂ ਨੂੰ ਢਾਹੁਣ ਲਈ ਕਹਿ ਰਿਹਾ ਹੈ ਉਹ ਜ਼ਮੀਨ 65 ਏਕੜ ਹੈ ਤੇ ਪਾਵਰਕਾਮ ਉਸ ਜ਼ਮੀਨ ਦੀ ਮਾਲਕੀ ਹੋਣ ਦਾ ਦਾਅਵਾ ਕਰਦਾ ਹੈ ਜਦੋਂ ਕਿ ਹਕੀਕਤ ਇਹ ਹੈ ਕਿ ਇਸ ਜ਼ਮੀਨ ਤੇ ਲੋਕ ਪਿਛਲੇ ਕਾਫੀ ਸਮੇਂ ਤੋਂ ਕਾਬਜ ਹਨ ।
ਕੀ ਆਖਦੇ ਹਨ ਅੰਬੇਡਕਰ ਨਗਰ ਦੇ ਵਸਨੀਕ
ਜਲੰਧਰ ਦੇ ਅੰਬੇਡਕਰ ਨਗਰ ਦੇ ਵਸਨੀਕਾਂ ਨਾਲ ਜਦੋਂ ਇਸ ਸਬੰਧੀ ਗੱਲਬਾਤ ਕਰਕੇ ਜਾਣਕਾਰੀ ਪ੍ਰਾਪਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਬਿਜਲੀ ਵਿਭਾਗ ਨਾਲ ਕੇਸ 1986 ਤੋਂ ਚੱਲ ਰਿਹਾ ਹੈ ਤੇ ਉਹ ਦੋ ਵਾਰ ਕੇਸ ਜਿੱਤ ਚੁੱਕਾ ਹੈ । ਚੌਥੀ ਪੀੜ੍ਹੀ ਇੱਥੇ ਰਹਿੰਦੀ ਹੈ, ਜਿਸਦੇ ਚਲਦਿਆਂ ਇੱਥੇ 800 ਦੇ ਕਰੀਬ ਘਰ ਹਨ ਯਾਨੀ ਕਿ ਉਹ ਇੱਥੇ 50 ਸਾਲਾਂ ਤੋਂ ਹੈ । ਉਸਨੇ ਆਪਣਾ ਘਰ ਸਿਰਫ਼ ਇੱਟ, ਸੀਮੇਂਟ ਆਦਿ ਸਮੱਗਰੀ ਨਾਲ ਨਹੀਂ ਬਣਾਇਆ ਬਲਕਿ ਆਪਣੇ ਖੂਨ ਪਸੀਨੇ ਦੀ ਕਮਾਈ ਅਤੇ ਆਪਣਾ ਸਾਰਾ ਕੁੱਝ ਇਥੇੇ ਲਗਾ ਦਿੱਤਾ ਹੈ । ਜੇਕਰ ਪਾਵਰਕਾਮ ਨੇ ਜ਼ਮੀਨ ਤੇ ਕਬਜਾ ਲੈਣ ਦੇ ਚੱਕਰ ਵਿਚ ਘਰ ਤੋੜ ਦਿੱਤੇ ਤਾਂ ਇਥੇ ਰਹਿਣ ਵਾਲੇ ਲੋਕ ਆਖਰ ਕਿਥੇ ਜਾਣਗੇ । ਇਹ ਆਪਣੇ ਆਪ ਵਿਚ ਇਕ ਬਹੁਤ ਗੰਭੀਰ ਵਿਸ਼ਾ ਹੈ ।
Read More : ਪਾਵਰਕਾਮ ਨੇ ਵਿਭਾਗ ਦੇ ਮ੍ਰਿਤਕਾਂ ਦੇ ਵਾਰਸਾਂ ਨੂੰ ਤਰਸ ਦੇ ਆਧਾਰ ‘ਤੇ ਨੌਕਰੀ ਦੇਣ ਦੀ ਰੱਖੀ ਨਵੀਂ ਸ਼ਰਤ









