ਨਵੀਂ ਦਿੱਲੀ, 27 ਅਕਤੂੂਬਰ 2025 : ਭਾਰਤ ਦੇਸ਼ ਦੀ ਮਾਨਯੋਗ ਤੇ ਸਰਵਉਚ ਸੁਪਰੀਮ ਕੋਰਟ (Supreme Court) ਨੇ ਗਲੀਆਂ, ਮੁਹੱਲਿਆਂ, ਮੇਨ ਸੜਕਾਂ ਵਿਖੇ ਘੁੰਮ ਰਹੇ ਅਵਾਰਾ ਕੁੱਤਿਆਂ (Stray dogs) ਦੇ ਮਾਮਲੇ ਸਬੰਧੀ ਭਾਰਤ ਦੇਸ਼ ਦੀਆਂ ਵੱਖ-ਵੱਖ ਸਟੇਟਾਂ ਦੇ ਚੀਫ ਸੈਕਟਰੀਆਂ ਨੂੰ ਤਲਬ ਕੀਤਾ ਹੈ ।
ਕਿਊਂ ਸੱਦਿਆ ਹੈ ਸੁਪਰੀਮ ਕੋਰਟ ਨੇ ਚੀਫ ਸੈਕਟਰੀਆਂ ਨੂੰ
ਪ੍ਰਾਪਤ ਜਾਣਕਾਰੀ ਅਨੁਸਾਰ ਸੁਪਰੀਮ ਕੋਰਟ ਨੇ ਭਾਰਤ ਦੇਸ਼ ਦੇ ਜਿਥੇ ਸਟੇਟ ਅਤੇ ਕੇਂਦਰ ਸ਼਼ਾਸਤ ਸੂਬਿਆਂ ਦੇੇ ਚੀਫ ਸੈਕਟਰੀਆਂ (Chief Secretaries of State and Union Territories) ਨੂੰ ਹਲਫ਼ਨਾਮਾ ਦਾਇਰ ਕਰਨ ਲਈ ਤਲਬ ਕੀਤਾ ਹੈ, ਉਥੇ ਸੁਪਰੀਮ ਕੋਰਟ ਨੇ ਪੱਛਮੀ ਬੰਗਾਲ ਅਤੇ ਤੇਲੰਗਾਨਾ ਨੂੰ ਛੱਡ ਦਿੱਤਾ ਹੈ ਕਿਉਂਕਿ ਸੁਪਰੀਮ ਕੋਰਟ ਨੇ ਨੋਟ ਕੀਤਾ ਕਿ ਸਿਰਫ਼ ਪੱਛਮੀ ਬੰਗਾਲ, ਤੇਲੰਗਾਨਾ ਅਤੇ ਦਿੱਲੀ ਨਗਰ ਨਿਗਮ ਨੇ ਹੀ ਪਾਲਣਾ ਹਲਫ਼ਨਾਮਾ ਦਾਇਰ ਕੀਤਾ ਹੈ । ਅਦਾਲਤ ਨੇ ਪੱਛਮੀ ਬੰਗਾਲ ਅਤੇ ਤੇਲੰਗਾਨਾ ਨੂੰ ਛੱਡ ਕੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨੂੰ 3 ਨਵੰਬਰ ਨੂੰ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ।
Read More : ਸੁਪਰੀਮ ਕੋਰਟ ਨੇ ਸਮੁੱਚੀਆਂ ਸਟੇਟਾਂ ਨੂੰ ਅਵਾਰਾ ਕੁੱਤਿਆਂ ਸਬੰਧੀ ਕੀਤੇ ਨੋਟਿਸ ਜਾਰੀ









