ਟਾਟਾ ਮੋਟਰਜ਼ ਲੋਕਾਂ ਲਈ ਇੱਕ ਨਵੀਂ ਗੱਡੀ ਲੈ ਕੇ ਆਏ ਹਨ। ਟਾਟਾ ਮੋਟਰਜ਼ ਨੇ ਨਵੀਂ ਇਲੈਕਟ੍ਰਿਕ ਗੱਡੀ ਲਾਂਚ ਕਰਨ ਦੀ ਘੋਸ਼ਣਾ ਕੀਤੀ ਹੈ। ਪਿਛਲੇ ਸਾਲ ਨੈਕਸਨ ਈ. ਵੀ. ਦੇ ਲਾਂਚ ਪਿੱਛੋਂ ਕੰਪਨੀ ਨੇ ਹੁਣ ਟਿਗੋਰ ਦੇ ਇਲੈਕਟ੍ਰਿਕ ਸੰਸਕਰਣ ਤੋਂ ਪਰਦਾ ਉਠਾ ਦਿੱਤਾ ਹੈ। ਕੰਪਨੀ ਨੇ ਇਸ ਦੀ ਬੁਕਿੰਗ ਵੀ ਖੋਲ੍ਹ ਦਿੱਤੀ ਹੈ। ਟਾਟਾ ਮੋਟਰਜ਼ ਦੀ ਇਲੈਕਟ੍ਰਿਕ ਟਿਗੋਰ ਲਈ ਬੁਕਿੰਗ ਆਨਲਾਈਨ ਤੇ ਡੀਲਰਸ਼ਿਪ ਦੇ 21,000 ਰੁਪਏ ਵਿਚ ਕੀਤੀ ਜਾ ਸਕਦੀ ਹੈ।
ਜਾਣਕਾਰੀ ਅਨੁਸਾਰ, ਟਿਗੋਰ ਈ. ਵੀ. ਦੀ ਡਿਲਿਵਰੀ 31 ਅਗਸਤ ਤੋਂ ਸ਼ੁਰੂ ਹੋਣ ਦੀ ਉਮੀਦ ਹੈ। ਟਾਟਾ ਮੋਟਰਜ਼ ਦੀ ਟਿਗੋਰ ਈ. ਵੀ. ਵਿਚ 26 KWh Li-ion ਬੈਟਰੀ ਦਿੱਤੀ ਗਈ ਹੈ, ਜੋ 50kw ਫਾਸਟ ਚਾਰਜਰ ਨਾਲ 60 ਮਿੰਟ ਤੋਂ ਵੀ ਘੱਟ ਵਿਚ ਚਾਰਜ ਹੋ ਸਕਦੀ ਹੈ।
ਕੰਪਨੀ ਖ਼ਰੀਦਦਾਰ ਦੇ ਘਰ ਵਿਚ 15A ਏ. ਸੀ. ‘ਵਾਲ ਬਾਕਸ ਸਾਕਟ’ ਵੀ ਇੰਸਟਾਲ ਕਰਕੇ ਦੇਵੇਗੀ। ਹੋਮ ਚਾਰਜਿੰਗ ਵਿਚ ਗੱਡੀ ਨੂੰ ਸਿਫ਼ਰ ਤੋਂ 80 ਫ਼ੀਸਦੀ ਤੱਕ ਚਾਰਜ ਹੋਣ ਵਿਚ ਲਗਭਗ 8.5 ਘੰਟੇ ਲੱਗ ਸਕਦੇ ਹਨ। ਬੈਟਰੀ ‘ਤੇ 8 ਸਾਲ ਦੀ ਵਾਰੰਟੀ ਪੈਕੇਜ ਮਿਲੇਗਾ। ਇਸ ਦੀ ਰੇਂਜ ਲਗਭਗ 300 ਕਿਲੋਮੀਟਰ ਪ੍ਰਤੀ ਚਾਰਜ ਹੋ ਸਕਦੀ ਹੈ, ਜਿਸ ਦਾ ਖੁਲਾਸਾ ਇਸ ਦੀ ਲਾਚਿੰਗ ਸਮੇਂ ਹੋਵੇਗਾ। ਇਹ ਕਾਰ ਸਿਫ਼ਰ ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ 5.7 ਸਕਿੰਟ ਵਿਚ ਫੜ੍ਹ ਸਕਦੀ ਹੈ। ਟਿਗੋਰ ਈ. ਵੀ. ਵਿਚ 50KW ਪਾਵਰ ਅਤੇ 170 Nm ਟਾਰਕ ਮਿਲੇਗਾ। ਟਿਗੋਰ ਈ. ਵੀ. ਵਿਚ 30 ਤੋਂ ਵੱਧ ਕੁਨੈਕਟਿਡ ਫ਼ੀਚਰ ਦਿੱਤੇ ਗਏ ਹਨ।