ਪਾਕਿਸਤਾਨ ਨੂੰ ਪਾਣੀ ਦੇਣ ਦੇ ਮਾਾਮਲੇ ਵਿਚ ਅਫਗਾਨਿਸਤਾਨ ਨੇ ਲਿਆ ਸਟੈਂਡ

0
5
Afghanistan

ਅਫਗਾਨਿਸਤਾਨ, 25 ਅਕਤੂਬਰ 2025 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਪਾਕਿਸਤਾਨ (Pakistan) ਨੂੰ ਹੁਣ ਭਾਰਤ ਦੀ ਸਰਹੱਦਾਂ ਨਾਲ ਲੱਗਦੇ ਦੇੇਸ਼ ਅਫਗਾਨਿਸਤਾਨ (Afghanistan) ਨੇ ਵੀ ਪਾਣੀ ਦੇਣ ਤੋਂ ਸਪੱਸ਼ਟ ਇਨਕਾਰ ਕਰ ਦਿੱਤਾ ਹੈ । ਦੱਸਣਯੋਗ ਹੈ ਕਿ ਪਾਕਿਸਤਾਨ ਦੀਆਂ ਭਾਰਤ ਵਿਰੋਧੀ ਗਤੀਵਿਧੀਆਂ ਦੇ ਚਲਦਿਆਂ ਸਭ ਤੋਂ ਪਹਿਲਾਂ ਭਾਰਤ ਦੇਸ਼ ਵਲੋਂ ਹੀ ਪਾਕਿਸਤਾਨ ਨੂੰ ਪਾਣੀ ਦੇਣ ਤੋਂ ਇਨਕਾਰ (Refusal to give water) ਕੀਤਾ ਗਿਆ ਸੀ ।

ਅਫਗਾਨਿਸਤਾਨ ਕਰ ਰਿਹੈੈ ਡੈਮ ਬਣਾਉਣ ਦੀ ਤਿਆਰੀ

ਪਾਕਿਸਤਾਨ ਨੂੰ ਅਫਗਾਨਿਸਤਾਨ ਤੋਂ ਹੋ ਕੇ ਜਾਣ ਵਾਲੇ ਪਾਣੀ ਨੂੰ ਪਾਕਿਸਤਾਨ ਵੱਲ ਜਾਣ ਤੋਂ ਰੋਕਣ ਲਈ ਅਫਗਾਨਿਸਤਾਨ ਵਲੋਂ ਵੀ ਡੈਮ ਬਣਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ । ਅਫਗਾਨ ਸੂਚਨਾ ਮੰਤਰਾਲਾ ਅਨੁਸਾਰ ਤਾਲਿਬਾਨ ਦੇ ਸੁਪਰੀਮ ਲੀਡਰ ਮੌਲਵੀ ਹਿਬਾਤੁੱਲਾ ਅਖੁੰਦਜ਼ਾਦਾ (Taliban Supreme Leader Maulvi Hibatullah Akhundzada) ਨੇ ਕੁਨਾਰ ਦਰਿਆ `ਤੇ ਜਲਦੀ ਤੋਂ ਜਲਦੀ ਡੈਮ ਬਣਾਉਣ ਦਾ ਹੁਕਮ ਦਿੱਤਾ ਹੈ। ਉਪ ਮੰਤਰੀ ਮੁਹਾਜੀਰ ਫਰਾਹੀ ਨੇ ਕਿਹਾ ਕਿ ਪਾਣੀ ਤੇ ਊਰਜਾ ਮੰਤਰਾਲਾ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਵਿਦੇਸ਼ੀ ਕੰਪਨੀਆਂ ਦੀ ਉਡੀਕ ਕੀਤੇ ਬਿਨਾਂ ਘਰੇਲੂ ਕੰਪਨੀਆਂ ਨਾਲ ਕੰਟਰੈਕਟ ਕਰੇ ਤੇ ਡੈਮ ਦੀ ਉਸਾਰੀ ਜਲਦੀ ਸ਼ੁਰੂ ਕਰੇ । ਅਫਗਾਨਿਸਤਾਨ ਨੇ ਇਹ ਫੈਸਲਾ ਪਾਕਿ ਨਾਲ ਹੋਏ ਟਕਰਾਅ ਤੋਂ ਬਾਅਦ ਲਿਆ ਹੈ ।

ਪਾਕਿ ਕੁਨਾਰ ਦੇ 70-80 ਫੀਸਦੀ ਪਾਣੀ ਦੀ ਕਰਦਾ ਹੈ ਵਰਤੋਂ

ਕੁਨਾਰ ਦਰਿਆ ਜੋ ਕਿ 480 ਕਿਲੋਮੀਟਰ ਲੰਬਾ ਹੈ ਤੇ ਅਫਗਾਨਿਸਤਾਨ ਤੋਂ ਹੋ ਕੇ ਨਿਕਲਦਾ ਹੈ ਨੂੰ ਪਾਕਿਸਤਾਨ `ਚ ਚਿਤਰਾਲ ਦਰਿਆ (Chitral River) ਦੇ ਨਾਮ ਨਾਲ ਜਾਣਿਆਂ ਜਾਂਦਾ ਹੈ। ਪਾਕਿਸਤਾਨ ਜਿਸਨੂੰ ਕੁਨਾਰ ਦਾ 70-80 ਫੀਸਦੀ ਪਾਣੀ ਮਿਲਦਾ ਹੈ ਤੇ ਜੇਕਰ ਅਫਗਾਨਿਸਤਾਨ ਬੰਨ੍ਹ ਲਗਾਉਂਦਾ ਹੈ ਤਾਂ ਪਾਕਿਸਤਾਨ ਨੂੰ ਗੰਭੀਰ ਨੁਕਸਾਨ ਹੋਵੇਗਾ ਅਤੇ ਇਸਦਾ ਸਿੱਧਾ ਅਸਰ ਖੈਬਰ ਪਖਤੂਨਖਵਾ `ਤੇ ਪਵੇਗਾ। ਬਾਜੌਰ ਤੇ ਮੁਹੰਮਦਪੁਰ ਵਰਗੇ ਖੇਤਰਾਂ `ਚ ਖੇਤੀਬਾੜੀ ਪੂਰੀ ਤਰ੍ਹਾਂ ਇਸ `ਤੇ ਨਿਰਭਰ ਹੈ । ਸਿੰਚਾਈ ਰੁਕਣ ਨਾਲ ਨੂੰ ਫਸਲਾਂ ਦੇ ਬਰਬਾਦ ਹੋਣ ਦਾ ਖ਼ਤਰਾ ਵਧੇਗਾ। ਇਸ ਤੋਂ ਇਲਾਵਾ, ਪਾਣੀ ਦੀ ਰੁਕਾਵਟ ਪਾਕਿਸਤਾਨ ਦੇ ਚਿਤਰਾਲ ਜ਼ਿਲੇ `ਚ ਕੁਨਾਰ `ਤੇ ਚੱਲ ਰਹੇ 20 ਤੋਂ ਵੱਧ ਛੋਟੇ ਹਾਈਡਲ ਪ੍ਰਾਜੈਕਟਾਂ ਨੂੰ ਪ੍ਰਭਾਵਿਤ ਕਰੇਗੀ । ਇਹ ਸਾਰੈ ਪ੍ਰਾਜੈਕਟ ਦਰਿਆ ਦੇ ਵਹਾਅ ਵਾਲੇ ਪਾਸੇ ਹਨ ਭਾਵ ਉਹ ਦਰਿਆ ਦੇ ਵਹਾਅ ਤੋਂ ਬਿਜਲੀ ਪੈਦਾ ਕਰਦੇ ਹਨ ।

Read More : ਇੰਡੀਅਨ ਜਹਾਜ਼ਾਂ ਲਈ ਹਵਾਈ ਖੇਤਰ ਉਤੇ ਪਾਕਿਸਤਾਨ ਨੇ ਪਾਬੰਦੀ ਵਿਚ ਕੀਤਾ ਵਾਧਾ

LEAVE A REPLY

Please enter your comment!
Please enter your name here