ਨਾਭਾ, 25 ਅਕਤੂਬਰ 2025 : ਪੰਜਾਬ ਸਰਕਾਰ ਆਪ ਦੇ ਦੁਆਰ ਮੂਹਿੰਮ (Punjab government AAP’s door-to-door campaign) ਤੇ ਪਹਿਰਾ ਦਿੰਦਿਆਂ ਕੈਬਨਿਟ ਮੰਤਰੀ ਡਾਕਟਰ ਬਲਵੀਰ ਸਿੰਘ ਵਿਧਾਇਕ ਹਲਕਾ ਦਿਹਾਤੀ ਪਟਿਆਲਾ ਦੇ ਬੇਟੇ ਤੇ ਯੂਥ ਆਗੂ ਐਡਵੋਕੇਟ ਰਾਹੁਲ ਵਲੋਂ ਹਲਕੇ ਦੇ ਪਿੰਡਾਂ ਦਾ ਦੋਰਾ ਕਰਦਿਆਂ ਲੋਕਾਂ ਦੀ ਸਮੱਸਿਆਵਾਂ ਸੁਣੀਆਂ ।
ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਸੂਬੇ ਨੂੰ ਭਿਰਸ਼ਟਾਚਾਰ ਮੁਕਤ ਤੇ ਨਸ਼ਾ ਮੁਕਤ ਕਰਨ ਲਈ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ
ਉਨਾਂ ਹਲਕੇ ਦੇ ਪਿੰਡ ਹਿਆਣਾ ਕਲਾਂ (Village Hiana Kalan) ਵਿਖੇ ਆਪ ਆਗੂ ਮਨਿੰਦਰ ਸਿੰਘ ਹਨੀ ਪਤੀ ਸਰਪੰਚ ਵਰਿੰਦਰ ਕੋਰ ਦੇ ਗ੍ਰਹਿ ਵਿਖੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਦੀ ਅਗਵਾਈ ਸੂਬੇ ਨੂੰ ਭਿਰਸ਼ਟਾਚਾਰ ਮੁਕਤ ਤੇ ਨਸ਼ਾ ਮੁਕਤ ਕਰਨ ਲਈ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ, ਜਿਸ ਸਾਰਥਕ ਨਤੀਜੇ ਵੀ ਸਾਹਮਣੇ ਆ ਰਹੇ ਹਨ ਉਨਾ ਯੂਥ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਲੋਕਾਂ ਨੂੰ ਵੱਧ ਤੋਂ ਵੱਧ ਸਾਥ ਦੇਣ ਦੀ ਅਪੀਲ ਕਰਦਿਆਂ ਸੂਚਨਾ ਦੇਣ ਲਈ ਆਪਣਾ ਵੱਹਟਸੱਪ ਨੰਬਰ ਸਾਂਝਾ ਕੀਤਾ ਗਿਆ ।
ਸੁਣੀਆ ਲੋਕਾਂ ਦੀਆਂ ਮੁਸਕਲਾਂ ਤੁਰੰਤ ਹੱਲ ਲਈ ਅਧਿਕਾਰੀਆਂ ਨੂੰ ਹਦਾਇਤਾ
ਐਡਵੋਕੇਟ ਰਾਹੁਲ (Advocate Rahul) ਵਲੋਂ ਲੋਕਾਂ ਦੀਆਂ ਮੁਸਕਲਾਂ ਦੇ ਤੁਰੰਤ ਹੱਲ ਲਈ ਆਪਣੇ ਸਟਾਫ ਤੇ ਅਧਿਕਾਰੀਆਂ ਨੂੰ ਹਦਾਇਤਾ ਦਿੱਤੀਆਂ । ਇਸ ਮੋਕੇ ਪੰਚਾਇਤ ਵਲੋਂ ਉਨਾਂ ਦਾ ਸਵਾਗਤ ਕਰਦਿਆਂ ਸਨਮਾਨਿਤ ਕੀਤਾ ਗਿਆ । ਇਸ ਮੋਕੇ ਉਨਾ ਨਾਲ ਸੁਰੇਸ਼ ਰਾਏ ਪੀ. ਏ., ਵਿਕਰਾਂਤ ਸਿੰਘ, ਬਲਾਕ ਪ੍ਰਧਾਨ ਜਗਦੀਪ ਸਿੰਘ ਸਰਪੰਚ ਧੰਗੇੜਾ, ਯੂਥ ਪ੍ਰਧਾਨ ਹਨਦੀਪ ਸਿੰਘ ਖਟੜਾ, ਪਰਦੀਪ ਸਿੰਘ ਭੱਠੇ ਵਾਲੇ,ਰੋਹਿਤ ਕੁਮਾਰ ਬਲਾਕ ਪ੍ਰਧਾਨ,ਸ਼ਮਸ਼ੇਰ ਸਿੰਘ ਨੰਬਰਦਾਰ, ਗੁਰਮੇਲ ਸਿੰਘ ਪੰਚ, ਦਲਵੀਰ ਸਿੰਘ ਪੰਚ, ਅਮਨਦੀਪ ਕੋਰ ਪੰਚ , ਮੰਜੂ ਬਾਲਾ ਪੰਚ,ਅਮਨਦੀਪ ਕੋਰ ਪੰਚ, ਹਰਪ੍ਰੀਤ ਸਿੰਘ, ਗੁਰਜੰਟ ਸਿੰਘ, ਹਾਕਮ ਸਿੰਘ, ਹਰਜਿੰਦਰ ਸਿੰਘ, ਰੋਹੀ ਸਿੰਘ ਸਾਬਕਾ ਸਰਪੰਚ, ਗੋਰਾ ਸਿੰਘ,ਪਰਗਟ ਸਿੰਘ, ਗੁਰਜਿੰਦਰ ਸਿੰਘ, ਬਲਵੀਰ ਸਿੰਘ ਤੇ ਪਿੰਡ ਵਾਸੀ ਮੋਜੂਦ ਸਨ ।
Read More : ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਲੋਕ ਸਭਾ ਚੋਣਾਂ ਲਈ ਉਮੀਦਵਾਰ ਐਲਾਨੇ ਜਾਣ ‘ਤੇ ਪਾਰਟੀ ਦਾ ਕੀਤਾ ਧੰਨਵਾਦ









