ਲੁਧਿਆਣਾ, 23 ਅਕਤੂਬਰ 2025 : ਬੀਤੀ ਦੇਰ ਰਾਤ ਲੁਧਿਆਣਾ ਦੇ ਵੇਰਕਾ ਮਿਲਕ ਪਲਾਂਟ (Verka Milk Plant in Ludhiana) ਵਿੱਚ ਧਮਾਕਾ ਹੋਣ ਨਾਲ ਇਕ ਵਿਅਕਤੀ ਮੌਤ (One person died) ਦੇ ਘਾਟ ਉਤਰ ਗਿਆ ਜਦੋਂ ਕਿ ਪੰਜ ਜਣੇ ਜ਼ਖ਼ਮੀ ਹੋ ਗਏ ।
ਕਿਸ ਕਾਰਨ ਵਾਪਰਿਆ ਹਾਦਸਾ
ਹਾਦਸੇ ਵਿਚ ਜ਼ਖਮੀ ਵਿਅਕਤੀਆਂ ਦਾ ਜਿਥੇ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ, ਉਥੇ ਪਲਾਂਟ ਵਿਚ ਧਮਾਕੇ ਸਬੰਧੀ ਜਾਣਕਾਰੀ ਦਿੰਦਿਆਂ ਸਰਾਭਾ ਨਗਰ ਥਾਣੇ ਦੇ ਐਸ. ਐਚ. ਓ. ਆਦਿਤਿਆ ਸ਼ਰਮਾ ਨੇ ਦੱਸਿਆ ਕਿ ਇਹ ਧਮਾਕਾ ਏਅਰ ਹੀਟਰ ਫਟਣ (Air heater explosion) ਕਾਰਨ ਹੋਇਆ ਅਤੇ ਇਸ ਕਾਰਨ ਛੇ ਲੋਕ ਜ਼ਖਮੀ ਹੋ ਗਏ ।
ਪ੍ਰਾਪਤ ਜਾਣਕਾਰੀ ਅਨੁਸਾਰ ਪਲਾਂਟ ਵਿੱਚ 450 ਕਿਲੋਗ੍ਰਾਮ ਦੇ ਸਿਲੰਡਰ ਹਨ । ਕੱਲ੍ਹ, ਵਿਸ਼ਵਕਰਮਾ ਪੂਜਾ ਤੋਂ ਬਾਅਦ, ਉਨ੍ਹਾਂ ਨੂੰ ਰਾਤ ਨੂੰ ਪਲਾਂਟ ਦਾ ਟ੍ਰਾਇਲ ਕਰਨਾ ਪਿਆ । ਕਰਮਚਾਰੀਆਂ ਨੂੰ ਰਾਤ ਨੂੰ ਬੁਲਾਇਆ ਗਿਆ ਸੀ। ਜਦੋਂ ਟ੍ਰਾਇਲ ਕੀਤਾ ਜਾ ਰਿਹਾ ਸੀ ਤਾਂ ਪਲਾਂਟ ਵਿੱਚ ਹੀਟਰ ਫਟ ਗਿਆ ।
Read More : ਤੇਲੰਗਾਨਾ ਕੈਮੀਕਲ ਫੈਕਟਰੀ ਵਿੱਚ ਧਮਾਕਾ, 10 ਮਜ਼ਦੂਰਾਂ ਦੀ ਮੌਤ