ਅਮਰਗੜ੍ਹ, 22 ਅਕਤੂਬਰ 2025 : ਜਿਉਂਦੇ ਜੀਅ ਖੂਨਦਾਨ ਮਰਨ ਉਪਰੰਤ ਅੱਖਾਂ ਦਾਨ ਦੇ ਬੈਨਰ ਹੇਠ ਪਿਛਲੇ ਲੰਮੇ ਸਮੇਂ ਤੋਂ ਕੰਮ ਕਰਦੀ ਆ ਰਹੀ ਸੰਸਥਾ ਵਿਗਿਆਨਕ ਅਤੇ ਵੈਲਫੇਅਰ ਕਲੱਬ ਅਮਰਗੜ (Organization Scientific and Welfare Club Amargarh) ਵੱਲੋਂ ਕਲੱਬ ਪ੍ਰਧਾਨ ਡਾਕਟਰ ਪਵਿੱਤਰ ਸਿੰਘ ਦੀ ਅਗਵਾਈ ਵਿੱਚ ਹਰ ਸਾਲ ਦੀ ਤਰ੍ਹਾਂ ਹਰੀ ਦੀਵਾਲੀ ਮਨਾਉਣ ਦਾ ਸੁਨੇਹਾ ਦਿੰਦਿਆਂ ਬਾਜ਼ਾਰ ਵਿੱਚ ਫਲਦਾਰ, ਫੁੱਲਦਾਰ ਅਤੇ ਛਾਂਦਾਰ ਬੂਟਿਆਂ ਦੀ ਮੁਫਤ ਵੰਡ ਕੀਤੀ ਗਈ ।
ਵਾਤਾਵਰਨ ਨੂੰ ਪਲੀਤ ਹੋਣ ਤੋਂ ਬਚਾਉਣਾ ਸਮੇਂ ਦੀ ਲੋੜ : ਇੰਜ. ਲਾਲ ਸਿੰਘ ਲਾਲ
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਜਨਰਲ ਸਕੱਤਰ ਚਰਨਜੀਤ ਸਿੰਘ ਅਲੀਪੁਰ (General Secretary of the club Charanjit Singh Alipur) ਨੇ ਦੱਸਿਆ ਕਿ ਸਾਡੀ ਸੰਸਥਾ ਵਲੋਂ ਪਿਛਲੇ 17 ਸਾਲਾਂ ਤੋਂ ਹਰ ਸਾਲ ਸਥਾਨਕ ਬਾਜ਼ਾਰ ਅੰਦਰ ਲੋਕਾਂ ਨੂੰ ਬੂਟੇ ਵੰਡ ਕੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਸੁਨੇਹਾ ਦਿੱਤਾ ਜਾਂਦਾ ਹੈ ਤਾਂ ਜੋ ਪਲੀਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਵਿੱਚ ਹਿੱਸਾ ਪਾਇਆ ਜਾ ਸਕੇ । ਇਸ ਮੌਕੇ ਉਚਿਤ ਤੌਰ ਤੇ ਪੁੱਜੇ ਇੰਜ. ਲਾਲ ਸਿੰਘ ਲਾਲ (Eng. Lal Singh Lal) ਨੇ ਕਿਹਾ ਕਿ ਪਲੀਤ ਹੋ ਰਹੇ ਵਾਤਾਵਰਨ ਨੂੰ ਸ਼ੁੱਧ ਬਣਾਉਣ ਲਈ ਇਸ ਸੰਸਥਾ ਵੱਲੋਂ ਜਿੱਥੇ ਪਿਛਲੇ ਲੰਬੇ ਸਮੇਂ ਤੋਂ ਬੂਟੇ ਲਗਾਏ ਅਤੇ ਸੰਭਾਲੇ ਜਾ ਰਹੇ ਹਨ ਉਥੇ ਹੀ ਦਿਵਾਲੀ ਵਾਲੇ ਦਿਨ ਲੋਕਾਂ ਨੂੰ ਪ੍ਰਦੂਸ਼ਣ ਰਹਿਤ ਦੇ ਦਿਵਾਲੀ ਮਨਾਉਣ ਦਾ ਇਹ ਵਧੀਆ ਸੁਨੇਹਾ ਹੈ, ਜਿਸ ਦੀ ਸਲਾਘਾ ਕਰਨੀ ਬਣਦੀ ਹੈ ।
ਵਾਤਾਵਰਨ ਨੂੰ ਪਲੀਤ ਹੋਣ ਤੋਂ ਬਚਾਉਣਾ ਸਮੇਂ ਦੇ ਮੁੱਖ ਲੋੜ ਬਣ ਗਈ ਹੈ
ਉਹਨਾਂ ਕਿਹਾ ਵਾਤਾਵਰਨ ਨੂੰ ਪਲੀਤ ਹੋਣ ਤੋਂ ਬਚਾਉਣਾ ਸਮੇਂ ਦੇ ਮੁੱਖ ਲੋੜ ਬਣ ਗਈ ਹੈ । ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਨਗਿੰਦਰ ਸਿੰਘ ਮਾਨਾ, ਰਣਵੀਰ ਸਿੰਘ ਰਾਣਾ, ਗੁਰਪ੍ਰੀਤ ਸਿੰਘ ਈ. ਸੀ., ਮਨਜੀਤ ਸਿੰਘ ਅਮਰਗੜ, ਜਗਸੀਰ ਸਿੰਘ ਤੋਲੇਵਾਲ, ਹਰਪ੍ਰੀਤ ਸਿੰਘ ਸਿਆਣ, ਗੁਰਵਿੰਦਰ ਸਿੰਘ ਉੱਧਾ, ਡਾ. ਜਗਮੋਹਨ ਸਿੰਘ, ਰਵੀ ਮਾਨਾ, ਪੁਨੀਤ ਸਿਆਣ, ਗੁਰਨੂਰ ਕੌਰ ਗੁਨੂੰ ਦਾ ਵਿਸ਼ੇਸ਼ ਯੋਗਦਾਨ ਰਿਹਾ ।
Read More : ਪਟਿਆਲਾ ਜ਼ਿਲ੍ਹੇ ਅੰਦਰ ਇੱਕ ਦਿਨ `ਚ ਲਗਾਏ ਇੱਕ ਲੱਖ ਬੂਟੇ









