ਚੰਡੀਗੜ੍ਹ, 21 ਅਕਤੂਬਰ 2025 : ਪੰਜਾਬ ਦੇ ਸਾਬਕਾ ਡਾਇਰੈਕਟਰ ਜਨਰਲ ਆਫ ਪੁਲਸ (ਡੀ. ਜੀ. ਪੀ.) ਮੁਹੰਮਦ ਮੁਸਤਫਾ (Muhammad Mustafa) ਨੇ ਆਪਣੇ ਅਤੇ ਪਰਿਵਾਰਕ ਮੈਂਬਰਾਂ ਤੇ ਦਰਜ ਕੀਤੇ ਗਏ ਮਾਮਲੇ ਤੋਂ ਬਾਅਦ ਆਪਣਾ ਪੱਖ ਰੱਖਦਿਆਂ ਆਖਿਆ ਕਿ ਜੋ ਕੇਸ ਦਰਜ ਕੀਤਾ ਗਿਆ ਹੈ ਉਹ ਇਕ ਸਿ਼ਕਾਇਤ ਦੇ ਆਧਾਰ ਤੇ ਕੀਤਾ ਗਿਆ ਹੈ ਤੇ ਇਹ ਪੁਲਸ ਦੀ ਡਿਊਟੀ ਵੀ ਹੈ ਕਿ ਉਹ ਜਦੋਂ ਲਿਖਤੀ ਸਿ਼ਕਾਇਤ ਆ ਜਾਵੇ ਤਾਂ ਐਫ. ਆਈ. ਆਰ. ਦਰਜ ਕਰਕੇ ਮਾਮਲੇ ਦੀ ਜਾਂ ਕਰੇ । ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ਦੀ ਸਿ਼ਕਾਇਤ ਤੇ ਸਾਰਾ ਕੁੱਝ ਹੋ ਰਿਹਾ ਹੈ ਸਬੰਧੀ ਕੁੱਝ ਦਿਨਾਂ ਵਿਚ ਹੀ ਦੁੱਧ ਦਾ ਦੁੁੱਧ ਤੇ ਪਾਣੀ ਦਾ ਪਾਣੀ (Milk is milk and water is water) ਹੋ ਜਾਵੇਗਾ।
ਐਫ. ਆਈ. ਆਰ. ਦਰਜ ਹੋਣ ਨਾਲ ਗੁਨਾਹ ਜਾਂ ਕੋਈ ਵਿਅਕਤੀ ਗੁਨਾਹਗਾਰ ਨਹੀਂ ਹੋ ਜਾਂਦਾ : ਮੁਹੰਮਦ ਮੁਸਤਫਾ
ਮੁਹੰਮਦ ਮੁਸ਼ਤਫਾ ਨੇ ਐਫ. ਆਈ. ਆਰ. (F. I. R.) ਦਰਜ ਹੋਣ ਤੇ ਸਪੱਸ਼ਟ ਆਖਿਆ ਕਿ ਕਿ ਐਫ. ਆਈ. ਆਰ. ਦਰਜ ਹੋਣ ਦਾ ਇਹ ਮਤਲਬ ਨਹੀਂ ਹੈ ਕਿ ਕਿਸੇ ਦਾ ਗੁਨਾਹ ਸਾਬਤ ਹੋ ਗਿਆ ਹੈ ਬਲਕਿ ਹੁਣ ਐਫ. ਆਈ. ਆਰ. ਦਰਜ ਹੋਣ ਤੋਂ ਬਾਅਦ ਅਸਲੀ ਕਾਰਵਾਈ ਸ਼ੁਰੂ ਹੋਵੇਗੀ ਅਤੇ ਚੰਦ ਕੁ ਦਿਨਾਂ ਅੰਦਰ ਦੁੱਧ ਦਾ ਦੁੱਧ-ਪਾਣੀ ਦਾ ਪਾਣੀ ਲੋਕਾਂ ਸਾਹਮਣੇ ਆ ਜਾਵੇਗਾ।
ਮਾਲੇਰਕੋਟਲਾ ਵਾਸੀ ਐਫ. ਆਈ. ਆਰ. ਦਰਜ ਹੋਣ ਤੇ ਫਿਕਰ ਨਾ ਕਰਨ :
ਉਨ੍ਹਾਂ ਮਲੇਰਕੋਟਲਾ ਵਾਸੀਆਂ ਅਤੇ ਪੰਜਾਬ ਵਸਦੇ ਆਪਣੇ ਸਨੇਹੀਆਂ ਨੂੰ ਅਪੀਲ ਕੀਤੀ ਕਿ ਐਫ.ਆਈ.ਆਰ. ਦਰਜ ਹੋਣ ਦਾ ਉਨ੍ਹਾਂ ਨੂੰ ਰੱਤੀ ਭਰ ਵੀ ਫਿਕਰ ਕਰਨ ਦੀ ਲੋੜ ਨਹੀਂ ਹੈ। ਇਹ ਠੀਕ ਹੈ ਕਿ ਸਾਡੇ ਉਪਰ ਨੌਜਵਾਨ ਬੇਟੇ ਦੀ ਮੌਤ ਨਾਲ ਦੁੱਖਾਂ ਦਾ ਪਹਾੜ ਟੁੱਟਿਆ ਹੈ, ਪਰ ਇਸ ਦਾ ਇਹ ਮਤਲਬ ਨਹੀਂ ਕਿ ਆਪਾਂ ਗੰਦੀ ਸਿਆਸਤ ਅਤੇ ਘਟੀਆ ਸੋਚ ਵਾਲਿਆਂ ਦੀਆਂ ਕੋਝੀਆਂ ਹਰਕਤਾਂ ਦਾ ਮੁਕਾਬਲਾ ਨਹੀਂ ਕਰ ਸਕਦੇ । ਕਾਨੂੰਨ ਦਾ ਸਿਕੰਜਾ ਕਿਸ ਪਾਸੇ ਜਾਵੇਗਾ, ਇਹ ਵੀ ਜਲਦੀ ਹੀ ਲੋਕਾਂ ਦੇ ਸਾਹਮਣੇ ਆ ਜਾਵੇਗਾ । ਮੁਹੰਮਦ ਮੁਸਤਫਾ ਨੇ ਕਿਹਾ ਕਿ ਝੂਠੇ ਅਤੇ ਬੇਬੁਨਿਆਦ ਇਲਜ਼ਾਮ ਲਾ ਕੇ ਐਫ. ਆਈ. ਆਰ. ਦਰਜ ਕਰਵਾਉਣ ਵਾਲੇ ਲੋਕ ਵੀ ਕਨੂੰਨ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ।
ਮਾਲੇਰਕੋਟਲਾ ਵਾਸੀ ਆਕਿਲ ਦੀ ‘ਇੱਜਤਮਾਈ ਦੁਆ’ ਵਿਚ ਜ਼ਰੂਰ ਪਹੁੰਚਣ
ਉਨ੍ਹਾਂ ਮਲੇਰਕੋਟਲਾ ਹਾਊਸ ਦੇ ਸਨੇਹੀਆਂ ਨੂੰ ਚੜ੍ਹਦੀ ਕਲਾ ’ਚ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਮਰਹੂਮ ਆਕਿਲ ਅਖਤਰ (Late Aqil Akhtar) ਦੀ ਮਗਫਿਰਤ ਲਈ ਮਿਤੀ 25 ਅਕਤੂਬਰ 2025 ਦਿਨ ਸ਼ਨੀਵਾਰ ਨੂੰ ਸ਼ਾਮੀਂ 4 ਵਜੇ ‘ਇੱਜਤਮਾਈ ਦੁਆ’ ਰੱਖੀ ਗਈ ਹੈ। ਗੁਜਾਰਿਸ਼ ਹੈ ਕਿ ਮਰਹੂਮ ਲਈ ‘ਇੱਜਤਮਾਈ ਦੁਆ’ (‘Prayer of respect’) ਵਿਚ ਸ਼ਾਮਿਲ ਹੋਇਆ ਜਾਵੇ ।
Read More : ਪੰਜਾਬ ਦੇ ਸਾਬਕਾ ਡੀ. ਜੀ. ਪੀ. ਮੁਸਤਫ਼ਾ ਖਿਲਾਫ਼ ਹੱਤਿਆ ਦਾ ਮਾਮਲਾ ਦਰਜ