ਨਾਭਾ, 19 ਅਕਤੂਬਰ 2025 : ਦੀਵਾਲੀ ਤੋਂ ਪਹਿਲਾਂ ਓਮ ਫਾਊਂਡੇਸ਼ਨ (Om Foundation) ਦੇ ਚੇਅਰਮੈਨ ਅਤੇ ਭਾਜਪਾ ਆਗੂ ਕਰੁਨ ਕੌੜਾ ਦੇ ਵੱਲੋਂ ਆਪਣੇ ਇਲਾਕੇ ਦੇ ਨਿਵਾਸੀਆਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਗਈ ਹੈ । ਪ੍ਰੈਸ ਵਾਰਤਾ ਦੇ ਵਿੱਚ ਕਰੁਨ ਕੌੜਾ ਨੇ ਐਲਾਨ ਕੀਤਾ ਕਿ ਉਹਨਾਂ ਦੀ ਸੰਸਥਾ ਦੇ ਵੱਲੋਂ ਹਲਕਾ ਇੰਚਾਰਜ ,ਮੰਡਲ ਇੰਚਾਰਜ ਅਤੇ ਪਿੰਡਾਂ ਦੇ ਇੰਚਾਰਜ ਲਗਾਏ ਜਾਣਗੇ l
ਓਮ ਫਾਊਂਡੇਸ਼ਨ ਵੱਲੋਂ ਲਗਾਏ ਜਾਣਗੇ ਹਲਕਾ ਇੰਚਾਰਜ, ਮੰਡਲ ਇੰਚਾਰਜ ਤੇ ਪਿੰਡਾਂ ਦੇ ਇੰਚਾਰਜ : ਕਰੁਨ ਕੌੜਾ
ਉਹਨਾਂ ਕਿਹਾ ਕਿ ਉਪਰ ਲਗਾਏ ਗਏ ਹਲਕਾ ਇੰਚਾਰਜ ਮੰਡਲ ਇੰਚਾਰਜ (Halka Incharge Mandal Incharge) ਤੇ ਪਿੰਡਾਂ ਦੇ ਇੰਚਾਰਜ ਦੇ ਥਰੂ ਹੀ ਸਾਰੇ ਕੰਮ ਕਰਵਾਏ ਜਾਣਗੇ l ਪਿੰਡਾਂ ਦੇ ਲੋਕਾਂ ਨੂੰ ਵੱਡੀ ਸੌਗਾਤ ਦਿੰਦੇ ਹੋਏ ਕਰੁਨ ਕੌੜਾ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਹਰ ਇੱਕ ਪਿੰਡ ਦੇ ਵਿੱਚ ਦੋ ਨੌਕਰੀਆਂ, ਦੋ ਵਿਆਹ ਅਤੇ ਦੋ ਮੈਡੀਕਲ ਕੈਂਪ ਜਿਹੜੇ ਨੇ ਉਹ ਲਗਾਏ ਜਾਣਗੇ l ਇਸ ਤੋਂ ਇਲਾਵਾ 5 ਪਿੰਡਾਂ ਦਾ ਕਲਸਟਰ ਬਣਾ ਕੇ ਪੰਜ ਸਿਲਾਈ ਸੈਂਟਰ ਵੀ ਖੋਲੇ ਜਾਣਗੇ ਤਾਂ ਜੋ ਕਿ ਕੁੜੀਆਂ ਉੱਥੇ ਸਿਲਾਈ ਸਿੱਖ ਕੇ ਆਪਣੇ ਪੈਰਾਂ ਤੇ ਖੜੀਆਂ ਹੋ ਸਕਣ ।
10 ਸਤੰਬਰ 2024 ਤੋਂ ਲੈ ਕੇ ਹੁਣ ਤੱਕ ਉਹ ਆਪਣੀ ਟੀਮ ਦੇ ਸਹਿਯੋਗ ਦੇ ਨਾਲ ਮਿਲ ਕੇ ਵੱਖ-ਵੱਖ ਪਿੰਡਾਂ ਦੇ ਵਿੱਚ 68 ਮੈਡੀਕਲ ਕੈਂਪ ਲਗਵਾ ਚੁੱਕੇ ਨੇ
ਕਰੁਨ ਕੌੜਾ (Karun Kaura) ਨੇ ਕਿਹਾ ਕਿ 10 ਸਤੰਬਰ 2024 ਤੋਂ ਲੈ ਕੇ ਹੁਣ ਤੱਕ ਉਹ ਆਪਣੀ ਟੀਮ ਦੇ ਸਹਿਯੋਗ ਦੇ ਨਾਲ ਮਿਲ ਕੇ ਵੱਖ-ਵੱਖ ਪਿੰਡਾਂ ਦੇ ਵਿੱਚ 68 ਮੈਡੀਕਲ ਕੈਂਪ ਲਗਵਾ ਚੁੱਕੇ ਨੇ ਜਿਨਾਂ ਦੇ ਵਿੱਚੋਂ 24 ਕੈਂਪ ਅੱਖਾਂ ਦੇ ਸਨ ਤੇ 44 ਕੈਂਪ ਮੈਡੀਕਲ ਕੈਂਪ ਸਨ। ਇਸ ਦੌਰਾਨ ਲੋਕਾਂ ਦੀ ਸੇਵਾ ਕਰਦੇ ਹੋਏ ਉਹਨਾਂ ਦੇ ਵੱਲੋਂ 65 ਲੋਕਾਂ ਦੇ ਫਰੀ ਦੇ ਵਿੱਚ ਅੱਖਾਂ ਦੇ ਆਪਰੇਸ਼ਨ ਵੀ ਕਰਵਾਏ ਗਏ ।
ਜਦੋਂ ਤੋਂ ਉਹ ਭਾਜਪਾ ਦੇ ਵਿੱਚ ਸ਼ਾਮਲ ਹੋਏ ਨੇ ਭਾਜਪਾ ਦੀ ਰਣਨੀਤੀ ਤੇ ਹੀ ਕੰਮ ਕਰ ਰਹੇ ਨੇ : ਕਰੁਨ ਕੌੜਾ
ਉਹਨਾਂ ਕਿਹਾ ਕਿ ਜਦੋਂ ਤੋਂ ਉਹ ਭਾਜਪਾ ਦੇ ਵਿੱਚ ਸ਼ਾਮਲ ਹੋਏ ਨੇ ਭਾਜਪਾ ਦੀ ਰਣਨੀਤੀ (BJP’s strategy) ਤੇ ਹੀ ਕੰਮ ਕਰ ਰਹੇ ਨੇ ਤਾਂ ਜੋ ਕਿ ਉਹਨਾਂ ਦੇ ਹਲਕੇ ਦਾ ਵਿਕਾਸ ਉੱਚ ਪੱਧਰ ‘ਤੇ ਹੋ ਸਕੇ l ਇਸ ਮੌਕੇ ਕਰੁਨ ਕੌੜਾ ਨੇ ਵਿਰੋਧੀ ਪਾਰਟੀਆਂ ਤੇ ਤਿੱਖੇ ਸ਼ਬਦੀ ਵਾਰ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੇ ਝਾੜੂ ਦੇ ਵਿੱਚ ਹੁਣ ਕੋਈ ਤਿਲਾ ਨਹੀਂ ਬਚਿਆ, ਝਾੜੂ ਪੂਰੀ ਤਰ੍ਹਾਂ ਖਿਲਰ ਚੁੱਕਾ ਹੈ ਤੇ ਦੂਜੀ ਪਾਰਟੀ ਦੇ ਵਿੱਚ ਮੁੱਖ ਮੰਤਰੀ 8-9 ਹਨ , ਜਦੋਂ ਤੱਕ ਇਲੈਕਸ਼ਨ ਹੋਣੇ ਹਨ ਉਦੋਂ ਤੱਕ 20 ਤੋਂ 25 ਮੁੱਖ ਮੰਤਰੀ ਬਣ ਜਾਣਗੇ, ਤੇ ਫਿਰ ਸਭ ਨੇ ਆਪਣੀ-ਆਪਣੀ ਪਾਰਟੀ ਬਣਾ ਲੈਣੀ ਹੈ ਅਤੇ ਸਭ ਦੇ ਆਪਣੇ-ਆਪਣੇ ਰਸਤੇ ਬਣ ਜਾਣੇ, ਜਿਨਾਂ ਪਾਰਟੀਆਂ ਦਾ ਕੋਈ ਵਜੂਦ ਹੀ ਨਹੀਂ ਉਹਨਾਂ ਦਾ ਲੋਕ ਸਾਥ ਕਿਉਂ ਦੇਣਗੇ ? ਇਸ ਲਈ ਇਸ ਵਾਰ ਸਿਰਫ ਭਾਜਪਾ ਦੀ ਸਰਕਾਰ ਆਵੇਗੀ ਕਿਉਂਕਿ ਇਹ ਭਾਜਪਾ ਦਾ ਵਕਤ ਹੈ ਤੇ ਭਾਜਪਾ ਨੇ ਲੋਕਾਂ ਲਈ ਬਹੁਤ ਕੁਝ ਕੀਤਾ ।
ਜਿਹੜੀ ਪਾਰਟੀ ਬੇਅਦਬੀ ਦੀ ਦੋਸ਼ੀ ਹੈ , ਲੋਕ ਉਸ ‘ਤੇ ਕਿਵੇਂ ਯਕੀਨ ਕਰਨਗੇ
ਉੱਥੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਰੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਜਿਹੜੀ ਪਾਰਟੀ ਬੇਅਦਬੀ ਦੀ ਦੋਸ਼ੀ ਹੈ , ਲੋਕ ਉਸ ‘ਤੇ ਕਿਵੇਂ ਯਕੀਨ ਕਰਨਗੇ ? ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਮੈਂ ਭਾਜਪਾ ਦੇ ਵਿੱਚ ਜਦੋਂ ਸ਼ਾਮਿਲ ਹੋਇਆ ਤਾਂ ਇਹ ਸੋਚ ਕੇ ਸ਼ਾਮਿਲ ਹੋਇਆ ਸੀ ਕਿ ਕੁਝ ਵੀ ਹੋ ਜੇ ਮੈਂ ਭਾਜਪਾ ਦਾ ਸੱਚਾ ਸਿਪਾਹੀ ਬਣ ਕੇ ਕੰਮ ਕਰਾਂਗਾ ਕਦੇ ਵੀ ਆਪਣੀ ਪਾਰਟੀ ਨੂੰ ਨਹੀਂ ਬਦਲਾਂਗਾ ਤੇ ਲੋਕਾਂ ਦੀ ਸੇਵਾ ਦੇ ਵਿੱਚ ਲੱਗਾ ਰਹਾਂਗਾ ।
Read More : ਪੰਜਾਬ ਪੁਲਸ ਨੇ ਸੁਨੀਲ ਜਾਖੜ ਸਮੇਤ ਭਾਜਪਾਈਆਂ ਨੂੰ ਲਿਆ ਹਿਰਾਸਤ ਵਿਚ