ਵੱਖ-ਵੱਖ ਧਾਰਾਵਾਂ ਤਹਿਤ ਇਕ ਵਿਅਕਤੀ ਵਿਰੁੱਧ ਕੇਸ ਦਰਜ

0
10
Police Station Pasiana

ਪਟਿਆਲਾ, 17 ਅਕਤੂਬਰ 2025 : ਥਾਣਾ ਪਸਿਆਣਾ (Police Station Pasiana) ਪੁਲਸ ਨੇ ਇਕ ਵਿਅਕਤੀ ਵਿਰੁੱਧ ਵੱਖ-ਵੱਖ ਧਾਰਾਵਾਂ 376 (2), 406, 383, 467, 468, 471, 506 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ ।

ਕਿਹੜੇ ਵਿਅਕਤੀ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ

ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਅਸੋ਼ਕ ਕੁਮਰ (Ashok Kumar) ਪੁੱਤਰ ਰਘਵੀਰ ਸਿੰਘ ਵਾਸੀ ਪਿੰਡ ਸਧਾਨੀ ਤਹਿ. ਟੋਹਾਣਾ ਜਿਲਾ ਫਤਿਆਬਾਦ ਹਰਿਆਣਾ ਸ਼ਾਮਲ ਹੈ ।

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤਕਰਤਾ (Complainant) ਨੇ ਦੱਸਿਆ ਕਿ ਉਹ (ਸਿ਼ਕਾਇਤਕਰਤਾ) ਉਕਤ ਵਿਅਕਤੀ ਅਸ਼ੋਕ ਕੁਮਾਰ ਦੀ ਰਿਸ਼ਤੇਦਾਰੀ ਵਿੱਚ ਸਾਲੀ ਲੱਗਦੀ ਹੈ ਤੇ ਉਸਨੇ ਸਾਲ 2020 ਵਿੱਚ ਦਿੱਲੀ ਪੁਲਸ ਵਿੱਚ ਨੌਕਰੀ ਲਈ ਫਾਰਮ ਭਰੇ ਸਨ, ਜਿਸ ਸਬੰਧੀ ਉਸਨੂੰ ਪਤਾ ਲੱਗਣ ਤੋ ਬਾਅਦ ਅਸ਼ੋਕ ਕੁਮਾਰ ਨੇ ਉਸਨੂੰ ਨੌਕਰੀ ਤੇ ਲਗਾਉਣ ਦਾ ਝਾਂਸਾ ਦੇ ਕੇ 4 ਸਾਲ ਆਪਣੇ ਪਿੰਡ ਰੱਖਿਆ ਅਤੇ ਸਾਲ 2022 ਤੋਂ ਲਗਾਤਾਰ ਉਸ ਨਾਲ ਸਰੀਰਕ ਸਬੰਧ ਬਣਾਉਂਦਾ ਰਿਹਾ ਅਤੇ ਨੌਕਰੀ ਤੇ ਲਗਾਉਣ ਦਾ ਝਾਂਸਾ ਦੇ ਕੇ ਉਸ ਤੋ 3 ਲੱਖ ਰੁਪਏ ਅਤੇ ਉਸਦੇ ਸਰਟੀਫਿਕੇਟ ਵੀ ਲੈ ਗਏ ।

ਅਸ਼ੋਕ ਕੁਮਾਰ ਨੇ (ਸਿ਼ਕਾਇਤਕਰਤਾ) ਦੇ ਆਧਾਰ ਕਾਰਡ ਤੇ ਆਪਣਾ ਨਾਮ ਅਤੇ ਪਤਾ ਆਦਿ ਲਿਖਾ ਦਿੱਤਾ

ਸਿ਼ਕਾਇਤਕਰਤਾ ਨੇ ਦੱਸਿਆ ਕਿ ਅਸ਼ੋਕ ਕੁਮਾਰ ਨੇ (ਸਿ਼ਕਾਇਤਕਰਤਾ) ਦੇ ਆਧਾਰ ਕਾਰਡ ਤੇ ਆਪਣਾ ਨਾਮ ਅਤੇ ਪਤਾ ਆਦਿ ਲਿਖਾ ਦਿੱਤਾ ਅਤੇ ਕਿਸੇ ਨੂੰ ਦੱਸਣ ਨੂੰ ਸੋ਼ਸ਼ਲ ਮੀਡੀਆ ਤੇ ਉਸਦੀ ਵੀਡਿਓ ਵਾਇਰਲ (Video goes viral) ਕਰਨ ਦੀ ਧਮਕੀ ਦਿੱਤੀ । ਇਥੇ ਹੀ ਬਸ ਨਹਾੀਂ ਉਸਨੂੰ ਬੈਂਕ ਜਾਖਲ ਲਿਜਾ ਕੇ ਉਸਦਾ ਖਾਤਾ ਖੁਲਵਾ ਕੇ 4-5 ਲੋਨ ਲੈ ਕੇ ਬੂਲਟ ਮੋਟਰਸਾਈਕਲ, ਸਵਿਫਟ ਕਾਰ ਅਤੇ ਵਾਸਿ਼ੰਗ ਮਸ਼ੀਨ ਲੈ ਲਈ ਅਤੇ ਫਿਰ ਉਸ ਦੀ ਮਾਤਾ ਦੇ ਗਹਿਣਿਆਂ ਤੇ ਵੀ ਲੋਨ ਲੈ ਲਿਆ ਅਤੇ ਕੈ੍ਰਡਿਟ ਕਾਰਡ ਦੀ ਵੀ ਵਰਤੋਂ ਕਰਦਾ ਰਿਹਾ ਤੇ ਉਸ ਨਾਲ ਕੁੱਟਮਾਰ ਵੀ ਕਰਦਾ ਰਿਹਾ ।

ਮਾਰਚ 2025 ਵਿਚ ਉਸ ਦੀ ਕੁੱਟਮਾਰ ਕਰਕੇ ਆਪਣੇ ਮਾਤਾ-ਪਿਤਾ ਤੋਂ ਪੈਸੇ ਲਿਆਉਣ ਲਈ ਕਿਹਾ

ਸਿ਼ਕਾਇਤਕਰਤਾ ਮਹਿਲਾ ਨੇ ਦੱਸਿਆ ਕਿ ਮਾਰਚ 2025 (March 2025) ਵਿਚ ਉਸ ਦੀ ਕੁੱਟਮਾਰ ਕਰਕੇ ਆਪਣੇ ਮਾਤਾ-ਪਿਤਾ ਤੋਂ ਪੈਸੇ ਲਿਆਉਣ ਲਈ ਕਿਹਾ ਤੇ ਜਦੋ ਉਸਦਾ ਪਿਤਾ ਉਸ ਨੂੰ ਆਪਣੇ ਘਰ ਲਿਜਾਣ ਲਈ ਜਾ ਰਿਹਾ ਸੀ ਤਾਂ ਜਾਖਲ ਬੱਸ ਅੱਡਾ ਪਾਸ ਇਕੱਲੀ ਖੜ੍ਹੀ ਉਸ ਨੂੰ ਅਸ਼ੋਕ ਕੁਮਾਰ ਆਪਣੇ ਘਰ ਵਾਪਸ ਲੈ ਗਿਆ ਤੇ ਬਲੈਕਮੈਲ ਕਰਕੇ ਜਾਨੋਂ ਮਾਰਨ ਦੀਆਂ ਧਮਕੀਆਂ (Blackmail and death threats) ਵੀ ਦਿੱਤੀਆਂ।ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : 5 ਵਿਰੁੱਧ ਕੁੱਟਮਾਰ, ਭੰਨਤੋੜ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੇ ਕੇਸ ਦਰਜ

LEAVE A REPLY

Please enter your comment!
Please enter your name here