ਨਸ਼ਿਆਂ ਦੇ ਖਾਤਮੇ ਲਈ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਜਾਰੀ ਰਹੇਗੀ : ਕੋਹਲੀ

0
15
MLA Ajitpal Singh Kohli
ਪਟਿਆਲਾ, 17 ਅਕਤੂਬਰ 2025 : ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ (MLA Ajitpal Singh Kohli) ਨੇ ਆਖਿਆ ਹੈ ਕਿ ਨਸ਼ਿਆਂ ਦੇ ਖਾਤਮੇ ਲਈ ਸੂਬਾ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਜਾਰੀ ਰਹੇਗੀ ।
ਨਸਾ ਸੌਦਾਗਰਾਂ ਦੀ ਮਦਦ ਕਰਕੇ ਭਾਜਪਾ ਦਾ ਅਸਲੀ ਚਿਹਰਾ ਸਾਹਮਣੇ ਆ ਰਿਹਾ ਹੈ
ਉਨਾ ਆਖਿਆ ਕਿ ਜਿਨਾ ਲੋਕਾਂ ਉਪਰ ਅਧਾ-ਅਧਾ ਦਰਜਨ ਐਨ. ਡੀ. ਪੀ. ਸੀ. ਐਕਟ (N. D. P. C. Act) ਦੇ ਪਰਚੇ ਦਰਜ ਹਨ ਅਤੇ ਜਿਹੜੇ ਲੋਕ ਪਟਿਆਲਾ ਅੰਦਰ ਨੌਜਵਾਨੀ ਨੂੰ ਨਸ਼ਿਆਂ ‘ਤੇ ਲਗਾਕੇ ਖਤਮ ਕਰ ਰਹੇ ਹਨ, ਉਨਾ ਨੂੰ ਕਿਸੇ ਵੀ ਤਰ੍ਹਾ ਬਖਸ਼ਿਆ ਨਹੀ ਜਾਵੇਗਾ । ਉਨਾ ਆਖਿਆ ਕਿ ਯੁੱਧ ਨਸ਼ਿਆਂ ਵਿਰੁੱਧ (war against drugs) ਮੁਹਿੰਮ ਦਾ ਚਾਰੇ ਪਾਸਿਓ ਭਰਵਾਂ ਸਵਾਗਤ ਹੋ ਰਿਹਾ ਹੈ । ਪਟਿਆਲਾ ਵਿਚ ਵੀ ਜਿਹੜੀ ਕਾਰਵਾਈ ਨਗਰ ਨਿਗਮ, ਪੰਜਾਬ ਪੁਲਸ ਤੇ ਦੂਸਰੇ ਵਿਭਾਗਾਂ ਨੇ ਕੀਤੀ ਹੈ, ਉਸ ਵਿਚ ਸਿਰਫ ਨਸ਼ਿਆਂ ਦੇ ਸੌਦਾਗਰਾਂ ਨੂੰ ਹੀ ਟਾਰਗੇਟ ਕੀਤਾ ਗਿਆ ਹੈ ।

ਅਸੀ ਕਿਸੇ ਵੀ ਗਰੀਬ ਨਾਲ ਧਕਾ ਨਹੀ ਕਰ ਰਹੇ, ਸਿਰਫ ਨਸ਼ਾ ਖੋਰਾਂ ‘ਤੇ ਕਾਰਵਾਈ ਹੋ ਰਹੀ ਹੈ

ਉਨਾ ਆਖਿਆ ਕਿ ਅਸੀ ਮਾਣਯੋਗ ਕੋਰਟ ਦੇ ਫੈਸਲੇ ਦਾ ਸਨਮਾਨ ਕਦੇ ਹਾਂ ਤੇ ਅਸੀ ਕੋਰਟ ਵਿਚ ਆਪਣਾ ਪੱਖ ਰਖਾਂਗੇ ਤੇ ਮਾਣਯੋਗ ਕੋਰਟ ਨੂੰ ਸਬੂਤਾਂ ਸਮੇਤ ਦਸਾਂਗੇ ਕਿ ਇਹ ਕਿਹੜੇ ਲੋਕ ਹਨ, ਜਿਹੜੇ ਪਟਿਆਲਾ ਵਿਚ ਨਸ਼ਾ ਸਪਲਾਈ ਕਰਦੇ ਹਨ । ਅਜੀਤਪਾਲ ਕੋਹਲੀ ਨੇ ਕਿਹਾ ਕਿ ਸਨੌਰੀ ਅੱਡਾ ਲਗਭਗ ਬਹੁਤ ਸਾਰੇ ਘਰ ਹਨ ਪਰ ਟਾਰਗੇਟ ਸਿਰਫ ਪੰਜ ਜਾਂ ਛੇ ਘਰ ਹੋਏ ਹਨ, ਜਿਹੜੇ ਨਸ਼ਾ ਵੇਚਦੇ ਸਨ ।
ਮਾਣਯੋਗ ਕੋਰਟ ਦੇ ਫੈਸਲੇ ਦਾ ਸਨਮਾਨ ਕਰਦੇ ਹਾਂ, ਅਸੀ ਆਪਣਾ ਪੱਖ ਕੋਰਟ ਵਿਚ ਰਖਾਂਗੇ
ਉਨਾ ਆਖਿਆ ਕਿ ਨਸ਼ਾ ਸੌਦਾਗਰਾਂ (Drug dealers) ਦੀ ਮਦਦ ਕਰਕੇ ਭਾਜਪਾ ਦਾ ਅਸਲੀ ਚਿਹਰਾ ਸਾਹਮਣੇ ਆ ਰਿਹਾ ਹੈ। ਉਨਾ ਕਿਹਾ ਕਿ ਭਾਜਪਾ ਜੇਕਰ ਸਚਮੁੱਚ ਹੀ ਪੰਜਾਬ ਦੀ ਹਮਦਰਦ ਹੈ ਤਾਂ ਨਸ਼ਾ ਸੌਦਾਗਰਾਂ ਦੀ ਮਦਦ ਛੱਡਕੇ ਨਸ਼ਾ ਸੌਦਾਗਰਾਂ ਦੇ ਖਿਲਾਫ ਖੜੇ । ਵਿਧਾਇਕ ਕੋਹਲੀ ਨੇ ਆਖਿਆ ਕਿ ਆਂਕੜੇ ਗਵਾਹੀ ਭਰਦੇ ਹਨ ਕਿ ਮੋਤੀ ਮਹਿਲ ਦੀ ਸਰਕਾਰ ਵੇਲੇ ਵੀ ਇਨਾ ਲੋਕਾਂ ਉਪਰ ਐਨ. ਡੀ. ਪੀ. ਐਸ. ਦੇ ਪਰਚੇ ਦਰਜ ਹਨ ਅਤੇ ਕੁੱਝ ਤਾਂ ਹੁਣ ਵੀ  ਜੇਲ ਦੇ ਅੰਦਰ ਹਨ ।

ਭਾਜਪਾ ਜਿਨਾ ਨੂੰ ਗਰੀਬ ਦਸ ਰਹੀ ਹੈ, ਉਨਾ ਦੇ ਘਰਾਂ ਹਰ ਕਮਰੇ ਵਿਚ ਏ. ਸੀ., ਵੱਡੀਆਂ ਵੱਡੀਆਂ ਐਲ. ਈ. ਡੀਜ. ਤੇ ਅਮੀਰਾਂ ਵਾਲਾ ਸਾਰਾ ਸਮਾਨ ਤੈਨਾਤ ਸੀ

ਉਨਾ ਆਖਿਆ ਕਿ ਭਾਜਪਾ ਜਿਨਾ ਨੂੰ ਗਰੀਬ ਦਸ ਰਹੀ ਹੈ, ਉਨਾ ਦੇ ਘਰਾਂ ਹਰ ਕਮਰੇ ਵਿਚ ਏ. ਸੀ., ਵੱਡੀਆਂ ਵੱਡੀਆਂ ਐਲ. ਈ. ਡੀਜ. ਤੇ ਅਮੀਰਾਂ ਵਾਲਾ ਸਾਰਾ ਸਮਾਨ ਤੈਨਾਤ ਸੀ । ਉਨਾ ਆਖਿਆ ਕਿ ਇਨਾ ਨੇ ਪਾਰਕਾਂ ਤੇ ਸਰਕਾਰੀ ਸੜਕਾਂ ਉਪਰ ਕਬਜੇ ਕੀਤੇ ਹੋਏ ਹਨ ਤੇ ਸਰਕਾਰੀ ਰਿਕਾਰਡ ਅਨੁਸਾਰ ਇਹ ਪਾਰਕ ਤੇ ਸੜਕਾਂ ਹਨ ।

LEAVE A REPLY

Please enter your comment!
Please enter your name here