85 ਵਿਦਿਆਰਥੀਆਂ ਵਾਲੇ ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ ਨੇ ਜਿੱਤੇ 108 ਮੈਡਲ

0
5
mamta Rani

ਪਟਿਆਲਾ, 16 ਅਕਤੂਬਰ 2025 : ਸਾਲ 2025-26 ਦੀਆਂ ਪੰਜਾਬ ਸਕੂਲ ਖੇਡਾਂ (Punjab School Sports) ਵਿੱਚ ਸ੍ਰੀਮਤੀ ਮਮਤਾ ਰਾਣੀ (ਪੀ. ਟੀ. ਆਈ.) ਦੀ ਅਗਵਾਈ ਵਿੱਚ ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ (ਪਟਿਆਲਾ) ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ । ਸਕੂਲ ਨੇ ਜ਼ੋਨ ਪੱਧਰੀ ਅਥਲੈਟਿਕਸ ਟੂਰਨਾਮੈਂਟ 9 ਗੋਲਡ ਮੈਡਲ, 11 ਸਿਲਵਰ ਮੈਡਲ ਅਤੇ 8 ਬਰਾਊਂਜ਼ ਮੈਡਲ ਹਾਸਲ ਕੀਤੇ ।

ਸਕੂਲ ਨੇ ਕੀਤੇ ਬਾਕੀ ਜ਼ੋਨ ਪੱਧਰੀ ਟੂਰਨਾਮੈਂਟਸ ਵਿੱਚ 22 ਸਿਲਵਰ ਮੈਡਲ ਅਤੇ 35 ਬਰਾਊਂਜ਼ ਮੈਡਲ ਹਾਸਲ

ਸਕੂਲ ਨੇ ਬਾਕੀ ਜ਼ੋਨ ਪੱਧਰੀ ਟੂਰਨਾਮੈਂਟਸ ਵਿੱਚ 22 ਸਿਲਵਰ ਮੈਡਲ ਅਤੇ 35 ਬਰਾਊਂਜ਼ ਮੈਡਲ ਹਾਸਲ ਕੀਤੇ । ਜ਼ਿਲ੍ਹਾ ਪੱਧਰੀ ਟੂਰਨਾਮੈਂਟਸ ਵਿੱਚ 3 ਗੋਲਡ ਮੈਡਲ, 3 ਸਿਲਵਰ ਮੈਡਲ ਅਤੇ 17 ਬਰਾਊਂਜ਼ ਮੈਡਲ ਹਾਸਲ ਕੀਤੇ । ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ (ਪਟਿਆਲਾ) ਨੇ ਪੰਜਾਬ ਸਕੂਲ ਖੇਡਾਂ ਵਿੱਚ ਕੁੱਲ 108 ਮੈਡਲ ਹਾਸਲ ਕੀਤੇ । ਸਕੂਲ ਦੇ 3 ਖਿਡਾਰੀਆਂ ਨੇ ਸਟੇਟ ਪੱਧਰੀ ਖੇਡਾਂ ਵਿੱਚ ਵੀ ਭਾਗ ਲਿਆ ।

ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ (ਪਟਿਆਲਾ) ਦੇ ਖਿਡਾਰੀਆਂ ਨੇ ਵੱਖ-ਵੱਖ ਖੇਡਾਂ ਵਿੱਚ ਲਿਆ ਭਾਗ

ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ (ਪਟਿਆਲਾ) ਦੇ ਖਿਡਾਰੀਆਂ ਨੇ ਵੱਖ-ਵੱਖ ਖੇਡਾਂ ਜਿਵੇਂ ਕਿ ਖੋ-ਖੋ, ਫੁੱਟਬਾਲ, ਕੱਬਡੀ, ਜੂਡੋ, ਕੁਰਾਸ਼, ਤਾਈਕਵਾਂਡੋ, ਅਥਲੈਟਿਕਸ ਆਦਿ ਵਿੱਚ ਭਾਗ ਲਿਆ । ਸ੍ਰੀਮਤੀ ਮਮਤਾ ਰਾਣੀ ਨੇ ਕਿਹਾ ਕਿ ਉਹ ਆਪਣੇ ਸਕੂਲ ਦੇ ਖਿਡਾਰੀਆਂ ਦੀ ਸਿਖਲਾਈ ਦਾ ਵਿਸ਼ੇਸ਼ ਧਿਆਨ ਰੱਖਦੇ ਹਨ ਅਤੇ ਸਮੇਂ ਸਮੇਂ ਤੇ ਖਿਡਾਰੀਆਂ ਨੂੰ ਆਉਣ ਵਾਲੀਆਂ ਦਿੱਕਤਾਂ ਦਾ ਹੱਲ ਵੀ ਕਰਦੇ ਰਹਿੰਦੇ ਹਨ । ਮਮਤਾ ਰਾਣੀ ਜੀ ਨੇ ਕਿਹਾ ਕਿ ਉਹ ਆਪਣੇ ਸਕੂਲ ਦੇ ਲੱਗਭੱਗ ਹਰੇਕ ਵਿਦਿਆਰਥੀ ਨੂੰ ਕਿਸੇ ਨਾ ਕਿਸੇ ਖੇਡ ਵਿੱਚ ਜ਼ਰੂਰ ਭਾਗ ਦਵਾਂਉਂਦੇ ਹਨ ।

ਖੇਡਾਂ ਇੱਕ ਪਾਸੇ ਜਿੱਥੇ ਵਿਦਿਆਰਥੀਆਂ ਨੂੰ ਸਰੀਰਕ ਤੌਰ ਤੇ ਮਜ਼ਬੂਤ ਬਣਾਉਂਦੀਆਂ ਹਨ : ਮਮਤਾ ਰਾਣੀ

ਮਮਤਾ ਰਾਣੀ ਨੇ ਅਗੇ ਕਿਹਾ ਕਿ ਖੇਡਾਂ ਇੱਕ ਪਾਸੇ ਜਿੱਥੇ ਵਿਦਿਆਰਥੀਆਂ ਨੂੰ ਸਰੀਰਕ ਤੌਰ ਤੇ ਮਜ਼ਬੂਤ ਬਣਾਉਂਦੀਆਂ ਹਨ, ਦੂਜੇ ਪਾਸੇ ਉਹਨਾਂ ਵਿੱਚ ਚੰਗੇ ਗੁਣਾਂ ਦਾ ਨਿਰਮਾਣ ਵੀ ਕਰਦੀਆਂ ਹਨ । ਸ੍ਰੀਮਤੀ ਰਵਿੰਦਰਪਾਲ ਕੌਰ (ਸਕੂਲ ਇੰਚਾਰਜ) ਨੇ ਕਿਹਾ ਕਿ ਸ੍ਰੀਮਤੀ ਮਮਤਾ ਰਾਣੀ ਦੀ ਮਿਹਨਤ ਸਕਦਾ ਉਹਨਾਂ ਦਾ ਸਕੂਲ ਖੇਡਾਂ ਦੇ ਖੇਤਰ ਵਿੱਚ ਬੜੀ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ । ਸ੍ਰੀਮਤੀ ਰਵਿੰਦਰਪਾਲ ਕੌਰ ਨੇ ਕਿਹਾ ਕਿ ਉਹਨਾਂ ਨੂੰ ਮਾਣ ਹੈ ਕਿ ਮਮਤਾ ਰਾਣੀ ਉਹਨਾ ਦੇ ਸਕੂਲ ਦੇ ਅਧਿਆਪਕ ਹਨ ।

Read More : 69ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਆਯੋਜਿਤ

 

LEAVE A REPLY

Please enter your comment!
Please enter your name here