ਫਾਰੈਂਸਿੰਗ ਜਾਂਚ ਤੋਂ ਲੱਗਿਆ ਪਤੀ ਨੇ ਮਾਰੀ ਬੇਹੋਸ਼ੀ ਦੇ ਟੀਕੇ ਲਗਾ ਲਗਾ ਕੇ ਪਤਨੀ

0
6
Forensic investigation

ਕਰਨਾਟਕ, 16 ਅਕਤੂਬਰ 2025 : ਭਾਰਤ ਦੇਸ਼ ਦੇ ਕਰਨਾਟਕ (Karnataka) ਵਿਖੇ ਇਕ ਪਤੀ ਨੇ ਆਪਣੀ ਹੀ ਪਤਨੀ ਨੂੰ ਬੇਹੋਸ਼ੀ ਦੇ ਟੀਕੇ ਲਗਾ ਲਗਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ । ਦੱਸਣਯੋਗ ਹੈ ਕਿ ਕਰਨਾਟਕ ਦੇ ਬੈਂਗਲੁਰੂ ਪੁਲਿਸ (Bengaluru Police) ਨੇ ਵਿਕਟੋਰੀਆ ਹਸਪਤਾਲ ਦੇ ਜਨਰਲ ਸਰਜਨ ਡਾ. ਮਹਿੰਦਰ ਰੈਡੀ ਨੂੰ ਉਨ੍ਹਾਂ ਦੀ ਪਤਨੀ ਡਾ. ਕ੍ਰਿਤਿਕਾ ਐਮ. ਰੈਡੀ ਦੇ ਕਤਲ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ । ਪ੍ਰਾਪਤ ਜਾਣਕਾਰੀ ਅਨੁਸਾਰ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮਹਿੰਦਰ ਨੇ ਆਪਣੀ ਪਤਨੀ ਨੂੰ ਪ੍ਰੋਪੋਫੋਲ ਨਾਂ ਦੀ ਦਵਾਈ ਦੇ ਕੇ ਮਾਰਿਆ ਹੈ, ਜੋ ਕਿ ਆਮ ਤੌਰ `ਤੇ ਸਿਰਫ ਓਪਰੇਟਿੰਗ ਥੀਏਟਰਾਂ ਵਿੱਚ ਵਰਤੀ ਜਾਂਦੀ ਹੈ ।

ਕਿਵੇਂ ਆਇਆ ਸਾਰਾ ਮਾਮਲਾ ਸਾਹਮਣੇ

ਕ੍ਰਿਤਿਕਾ (Criticism) ਦੀ ਮੌਤ ਨੂੰ ਸ਼ੁਰੂਆਤੀ ਦੌਰ ਵਿਚ ਆਮ ਵਾਂਗ ਮੰਨੇ ਜਾਣ ਦੇੇ ਬਾਵਜੂਦ ਕ੍ਰਿਤੀਕਾ ਦੀ ਭੈਣ ਵਲੋਂ ਸ਼ੱਕ ਪ੍ਰਗਟ ਕੀਤੇ ਜਾਣ ਤੇ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਕ੍ਰਿਤਿਕਾ ਦੇ ਕਈ ਅੰਗਾਂ ਵਿੱਚ ਪ੍ਰੋਪੋਫੋਲ ਦੀ ਮੌਜੂਦਗੀ ਪਾਈ ਗਈ, ਜਿਸ ਨਾਲ ਇਹ ਸਪੱਸ਼ਟ ਹੋ ਗਿਆ ਕਿ ਉਸ ਦੀ ਮੌਤ ਬੇਹੋਸ਼ ਕਰਨ ਵਾਲੀ ਦਵਾਈ ਕਾਰਨ ਹੋਈ ਸੀ । ਕ੍ਰਿਤਿਕਾ ਦੀ ਵੱਡੀ ਭੈਣ ਡਾ. ਨਿਕਿਤਾ ਐਮ. ਰੈਡੀ, ਜੋ ਕਿ ਇੱਕ ਰੇਡੀਓਲੋਜਿਸਟ ਹੈ ਨੇ ਸ਼ੱਕ ਪ੍ਰਗਟ ਕਰਦਿਆਂ ਜਾਂਚ ਦੀ ਮੰਗ ਕੀਤੀ ਸੀ ਤੇ ਲਗਭਗ ਛੇ ਮਹੀਨਿਆਂ ਦੀ ਜਾਂਚ ਤੋਂ ਬਾਅਦ ਇਕ ਫੋਰੈਂਸਿਕ ਸਾਇੰਸ ਲੈਬਾਰਟਰੀ ਰਿਪੋਰਟ ਵਿੱਚ ਕ੍ਰਿਤਿਕਾ ਦੀ ਮੌਤ ਦੇ ਅਸਲ ਕਾਰਨਾਂ ਬਾਰੇ ਪਤਾ ਲੱਗਿਆ ।

ਪੁਲਸ ਨੇ ਦਰਜ ਕੀਤਾ ਹੈ ਕਤਲ ਦਾ ਮਾਮਲਾ

ਫਾਰੈਂਸਿੰਗ ਜਾਂਚ (Forensic investigation0 ਦੀ ਸਾਹਮਣੇ ਆਈ ਰਿਪੋਰਟ ਤੋਂ ਬਾਅਦ ਮਰਾਠਾਹੱਲੀ ਪੁਲਸ ਨੇ ਧਾਰਾ 103 ਦੇ ਤਹਿਤ ਕਤਲ ਦਾ ਮਾਮਲਾ ਦਰਜ ਕੀਤਾ ਅਤੇ ਮਹਿੰਦਰ ਨੂੰ ਉਡੂਪੀ ਦੇ ਮਨੀਪਾਲ ਤੋਂ ਗ੍ਰਿਫ਼ਤਾਰ ਕਰ ਲਿਆ, ਜਿੱਥੇ ਉਹ ਘਟਨਾ ਤੋਂ ਬਾਅਦ ਰਹਿ ਰਿਹਾ ਸੀ। ਉਸ ਦੇ ਖ਼ਿਲਾਫ਼ ਪਹਿਲਾਂ ਹੀ ਇੱਕ ਲੁੱਕ-ਆਊਟ ਸਰਕੂਲਰ ਜਾਰੀ ਕੀਤਾ ਜਾ ਚੁੱਕਾ ਸੀ ।

Read More : ਪਤਨੀ ਤੇ ਪੁੱਤਰ ਦੇ ਸਾਹਮਣੇ ਹੀ ਮੌਤ ਦੇ ਘਾਟ ਉਤਾਰ ਦਿੱਤਾ ਵਿਅਕਤੀ ਨੂੰ

LEAVE A REPLY

Please enter your comment!
Please enter your name here