ਨਾਭਾ, 15 ਅਕਤੂਬਰ 2025 : ਨਾਭਾ ਦੀ ਅਨਾਜ ਮੰਡੀ ਵਿੱਚ ਅੱਜ ਤੱਕ 2 ਲੱਖ 40 ਹਜਾਰ ਕੁਇੰਟਲ ਝੋਨਾ (2 lakh 40 thousand quintals of paddy) ਆਇਆ ਜਿਸ ਦੀ ਸਰਕਾਰੀ ਖਰੀਦ ਕੀਤੀ ਗਈ ਹੈ ਅਤੇ ਬਾਸਮਤੀ ਝੋਨਾ ਦੋ ਲੱਖ 6 ਹਜਾਰ ਕੁਇੰਟਲ ਅਨਾਜ ਮੰਡੀ ਨਾਭਾ ਵਿੱਚ ਪਹੁੰਚਿਆ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੈਕਟਰੀ ਅਨਾਜ ਮੰਡੀ ਨਾਭਾ ਅਮਿਤ ਕੁਮਾਰ ਨੇ ਕੀਤਾ ਹੈ ।
ਅਨਾਜ ਮੰਡੀ ਨਾਭਾ ਦੇ ਵਿੱਚ ਖਰੀਦ ਬਿਲਕੁਲ ਸਹੀ ਤਰੀਕੇ ਹੋ ਰਹੀ ਹੈ
ਉਹਨਾਂ ਕਿਹਾ ਕਿ ਅਨਾਜ ਮੰਡੀ ਨਾਭਾ (Grain Market Nabha) ਦੇ ਵਿੱਚ ਖਰੀਦ ਬਿਲਕੁਲ ਸਹੀ ਤਰੀਕੇ ਹੋ ਰਹੀ ਹੈ । ਅਨਾਜ ਮੰਡੀ ਨਾਭਾ ਦੇ ਵਿੱਚ ਝੋਨੇ ਦੇ ਖਰੀਦ ਪ੍ਰਬੰਧ ਬਿਲਕੁਲ ਸਹੀ ਚੱਲ ਰਹੇ ਹਨ ਅਤੇ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ । ਇਸ ਮੌਕੇ ਉਹਨਾਂ ਇਹ ਵੀ ਜਾਣਕਾਰੀ ਸਾਂਝੀ ਕੀਤੀ ਕਿ ਨਾਭਾ ਮੇਰੀ ਅਨਾਜ ਮੰਡੀ ਦੇ ਅਧੀਨ ਜਿੰਨੇ ਵੀ ਸੈਂਟਰ ਚੱਲ ਰਹੇ ਹਨ ਉਹਨਾਂ ਵਿੱਚ ਵੀ ਖਰੀਦ ਪ੍ਰਬੰਧ ਬਿਲਕੁਲ ਸਹੀ ਚੱਲ ਰਹੇ ਹਨ ।
ਸਰਕਾਰ ਦੀ ਹਦਾਇਤਾਂ ਦੇ ਮੁਤਾਬਕ ਤੈਅ ਕੀਤਾ ਗਿਆ ਹੈ ਉਸ ਅਧੀਨ ਹੀ ਖਰੀਦ ਚੱਲ ਰਹੀ ਹੈ
ਇਸ ਮੌਕੇ ਉਹਨਾਂ ਨੇ ਮੁਆਇਸਚਰ (Moisture) ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਜੋ ਸਰਕਾਰ ਦੀ ਹਦਾਇਤਾਂ ਦੇ ਮੁਤਾਬਕ
ਤੈਅ ਕੀਤਾ ਗਿਆ ਹੈ ਉਸ ਅਧੀਨ ਹੀ ਖਰੀਦ ਚੱਲ ਰਹੀ ਹੈ । ਇਸ ਮੌਕੇ ਉਹਨਾਂ ਕਿਹਾ ਕਿ ਕੇਂਦਰ ਟੀਮ (Center team) ਵੱਲੋਂ ਬਿਮਾਰੀ ਸਬੰਧੀ ਨਾਭਾ ਦੀ ਅਨਾਜ ਮੰਡੀ ਵਿੱਚ ਦੌਰਾ ਕੀਤਾ ਸੈਂਪਲ ਵੀ ਭਰੇ ਗਏ । ਉਹਨਾਂ ਕਿਹਾ ਕਿ ਝੋਨੇ ਦੇ ਘੱਟ ਰਹੇ ਝਾੜ ਕਾਰਨ ਕਿਸਾਨ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ । ਇਸ ਮੌਕੇ ਅਮਿਤ ਕੁਮਾਰ ਮਾਰਕਟ ਕਮੇਟੀ ਨਾਭਾ, ਦਲਵੀਰ ਸਿੰਘ ਮੰਡੀ ਸੁਪਰਵਾਈਜਰ, ਵਿਨੇ ਮੱਗੋ ਅਤੇ ਬਲਜਿੰਦਰ ਸਿੰਘ ਹਾਜ਼ਰ ਸਨ ।
Read More : ਖੁੱਡੀਆਂ ਵੱਲੋਂ ਅਧਿਕਾਰੀਆਂ ਨੂੰ ਨਵੀਆਂ ਅਨਾਜ ਮੰਡੀਆਂ ਦੀ ਉਸਾਰੀ ਲਈ ਥਾਂ ਦੀ ਚੋਣ ਕਰਨ ਦੇ ਨਿਰਦੇਸ਼