ਵਿਧਾਇਕ ਦੇਵ ਮਾਨ ਨੇ ਬਿਜਲੀ ਵਿਭਾਗ ਦੇ ਕੰਮਾਂ ਦੀ ਕਰਵਾਈ ਸ਼ੁਰੂਆਤ 

0
57
MLA Dev Mann

ਨਾਭਾ, 8 ਅਕਤੂਬਰ 2025 : ਪੰਜਾਬ ਸਰਕਾਰ ਦਾ ਵੱਡਾ ਉਪਰਾਲਾ, ਸੂਬੇ ਭਰ ਵਿੱਚ ਬਿਜਲੀ ਦੇ ਕੱਟਾਂ ਤੋਂ ਮਿਲੇਗੀ ਰਾਹਤ । ਨਾਭਾ ਦੇ 66 ਕੇ. ਵੀ. ਗਰਿਡ (66 KV Grid)  ਵਿੱਚ 9 ਕਰੋੜ 18 ਲੱਖ ਦੀ ਲਾਗਤ ਨਾਲ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ (Constituency MLA Gurdev Singh Dev Mann) ਵੱਲੋਂ ਬਰੇਕਰਾਂ ਦਾ ਉਦਘਾਟਨ ਕੀਤਾ ਗਿਆ ।

ਲੋਕਾਂ ਨੂੰ ਬਿਜਲੀ ਕੱਟਾਂ ਤੋ ਮਿਲੇਗੀ ਰਾਹਤ

ਦੇਵਮਾਨ ਨੇ ਕਿਹਾ ਕਿ ਅਜੇ ਤੱਕ ਕਿਸੇ ਸਰਕਾਰ ਵੱਲੋਂ ਬਿਜਲੀ ਨੇ ਕੱਟਾਂ ਬਾਰੇ ਨਹੀਂ ਸੋਚਿਆ ਸੀ ਪਰ ਮਾਨ ਸਰਕਾਰ ਵੱਲੋਂ ਪਹਿਲ ਕਰਨੀ ਕਰਦੇ ਹੋਏ ਸੂਬੇ ਭਰ ਵਿੱਚ ਲੋਕਾਂ ਨੂੰ ਬਿਜਲੀ ਦੇ ਕੱਟਾਂ ਤੋਂ ਰਾਹਤ ਮਿਲੇਗੀ । ਕਿਉਂਕਿ ਜਦੋਂ ਵੀ ਹਨੇਰੀ ਝੱਖੜ ਆ ਜਾਂਦੇ ਸੀ ਤਾਂ ਲੋਕ ਪਰੇਸ਼ਾਨ ਹੁੰਦੇ ਸੀ ਅਤੇ ਉਹਨਾਂ ਨੂੰ ਹਨੇਰੇ ਵਿੱਚ ਬੈਠਣਾ ਪੈਂਦਾ ਸੀ ਪਰ ਹੁਣ ਮਾਨ ਸਰਕਾਰ ਵੱਲੋਂ ਲੋਕਾਂ ਨੂੰ ਵੱਡੀ ਸੌਗਾਤ ਦਿੱਤੀ ਹੈ । ਉਨ੍ਹਾਂ ਦੱਸਿਆ ਕਿ ਅੱਜ ਗੋਬਿੰਦਗੜ੍ਹ ਛੰਨਾਂ ਬਰੇਕਰ ਜਿਸ ਦੀ ਲਾਗਤ 40 ਲੱਖ ਅਤੇ ਮਾਡਰਨ ਸਿਟੀ ਬਰੇਕਰ (40 lakhs and Modern City Breaker) ਜਿਸ ਦੀ ਲਾਗਤ ਤਕਰੀਬਨ 27 ਲੱਖ ਹੈ ਜਿੰਨਾਂ ਦਾ ਅੱਜ ਉਦਘਾਟਨ ਕੀਤਾ ਗਿਆ ਹੈ ।

ਨਾਭੇ ਹਲਕੇ ਵਿੱਚ ਬਿਜਲੀ ਦੇ ਕੱਟਾਂ ਤੋਂ ਮਿਲੇਗੀ ਰਾਹਤ : ਐਕਸੀਅਨ

ਇਸ ਮੌਕੇ ਬਿਜਲੀ ਬੋਰਡ ਦੇ ਐਕਸੀਅਨ (Electricity Board’s AXION) ਰਣਜੀਤ ਸਿੰਘ ਨੇ ਦੱਸਿਆ ਕਿ ਅੱਜ ਤੋਂ ਨਾਭੇ ਹਲਕੇ ਵਿੱਚ ਬਿਜਲੀ ਦੇ ਕੱਟਾਂ ਤੋਂ ਰਾਹਤ ਮਿਲੇਗੀ, ਕਿਉਂਕਿ ਬਿਜਲੀ ਦੇ ਨਵੇਂ ਉਪਕਰਨ ਲਗਾਏ ਜਾ ਰਹੇ ਹਨ ਅਤੇ ਜਦੋਂ ਵੀ ਹਨੇਰੀ ਝੱਖੜ ਆਉਂਦਾ ਸੀ ਤਾਂ ਲਾਈਟ ਚਲੀ ਜਾਂਦੀ ਸੀ ਅਤੇ ਹੁਣ ਹੋਰ ਗਰਿਡ ਤੋਂ ਬਿਜਲੀ ਲੈ ਕੇ ਅੱਗੇ ਸਪਲਾਈ ਦਿੱਤੀ ਜਾਵੇਗੀ ਅਤੇ ਲੋਕਾਂ ਨੂੰ ਵੱਡੀ ਰਾਹਤ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਹੈ ।

ਇਸ ਮੌਕੇ ਕੌਣ ਕੌਣ ਸੀ ਮੌਜੂਦ

ਇਸ ਮੌਕੇ ਉਨਾਂ ਦੇ ਨਾਲ ਇੰਜ. ਸੁਰਜੀਤ ਸਿੰਘ ਐਸ. ਡੀ. ਓ. ਦਿਹਾਤੀ, ਇੰਜ ਬਲਕਾਰ ਸਿੰਘ ਸਹਾਇਕ ਇੰਜੀਨੀਅਰ ਢੀਗੀ , ਇੰਜ ਪ੍ਰਿਤਪਾਲ ਸਿੰਘ ਐਸ. ਡੀ. ਓ. ਘਮਰੋਦਾ, ਨਵਜੀਤ ਸਿੰਘ ਐਸ. ਡੀ. ਓ. ਅਮਰਗੜ, ਇੰਜ. ਗੁਰਜੀਤ ਸਿੰਘ, ਇੰਜ. ਅਮਨਦੀਪ ਸਿੰਘ , ਇੰਜ ਰਘਵੀਰ ਪੁਰੀ, ਤੇਜਿੰਦਰ ਸਿੰਘ ਖਹਿਰਾ ਡਾਇਰੈਕਟਰ, ਜਸਵੀਰ ਸਿੰਘ ਵਜੀਦਪੁਰ, ਭੁਪਿੰਦਰ ਸਿੰਘ ਕੱਲਰ ਮਾਜਰੀ, ਰਣਜੀਤ ਸਿੰਘ ਜੱਜ ਸਰਪੰਚ, ਸਰਵਰਿੰਦਰ ਸਿੰਘ ਪਹਾੜਪੁਰ, ਕੁਲਵੰਤ ਸਿੰਘ ਅਟਵਾਲ ਸਰਪੰਚ ਅਤੇ ਵੱਡੀ ਗਿਣਤੀ ਵਿੱਚ ਹੋਰ ਅਹੁਦੇਦਾਰਾਂ ਸਨ ।

Read More : ਦੋ ਸੌ ਵਿਦਿਆਰਥੀਆਂ ਨੇ ਪ੍ਰਾਈਵੇਟ ਸਕੂਲ ਛੱਡ ਕੇ ਭਾਦਸੋਂ ਦਾ ਐਮੀਨੈਂਸ ਸਕੂਲ ਅਪਣਾਇਆ: ਵਿਧਾਇਕ ਦੇਵ ਮਾਨ

LEAVE A REPLY

Please enter your comment!
Please enter your name here