ਪਟਿਆਲਾ, 7 ਅਕਤੂਬਰ 2025 : ਪਟਿਆਲਾ ਵਿੱਚ ਫੂਡ ਸੇਫਟੀ ਟੀਮ (Food Safety Team) ਨੇ ਅੱਜ ਤੜਕਸਾਰ ਖੁਰਾਕੀ ਮਿਲਾਵਟ ਖਿਲਾਫ ਵੱਡੀ ਕਾਰਵਾਈ ਕੀਤੀ ਹੈ । ਇਸ ਦੌਰਾਨ ਨੇੜਲੇ ਪਿੰਡ ਚੁਤਹਿਰਾ (Village Chutehra) ਵਿਖੇ ਇੱਕ ਡੇਅਰੀ ਯੂਨਿਟ ਉੱਤੇ ਰੇਡ ਦੌਰਾਨ 225 ਕਿਲੋਗ੍ਰਾਮ ਸ਼ੱਕੀ ਪਨੀਰ ਜ਼ਬਤ (225 kilograms of suspicious cheese seized) ਕੀਤਾ ਗਿਆ । ਸੂਬੇ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਅਤੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ, ਕਮਿਸ਼ਨਰ ਦਿਲਰਾਜ ਸਿੰਘ ਦੇ ਸਖਤ ਹੁਕਮਾਂ ‘ਤੇ ਜ਼ਿਲ੍ਹਾ ਪਟਿਆਲਾ ਦੀ ਫੂਡ ਸੇਫਟੀ ਵਿੰਗ ਵੱਲੋਂ ਤਿਉਹਾਰੀ ਮੌਸਮ ਦੇ ਮੱਦੇਨਜ਼ਰ ਖੁਰਾਕੀ ਮਿਲਾਵਟ ਖ਼ਿਲਾਫ਼ ਵੱਡੀ ਮੁਹਿੰਮ ਚਲਾਈ ਗਈ ਹੈ ।
ਪਿੰਡ ਚੁਤਹਿਰਾ ਦੇ ਡੇਅਰੀ ਯੂਨਿਟ ‘ਤੇ ਰੇਡ, 225 ਕਿਲੋਗ੍ਰਾਮ ਸ਼ੱਕੀ ਪਨੀਰ ਜ਼ਬਤ
ਜ਼ਿਲ੍ਹਾ ਹੈਲਥ ਅਫ਼ਸਰ ਅਤੇ ਫੂਡ ਸੇਫਟੀ ਅਫ਼ਸਰ ਡਾ. ਗੁਰਪ੍ਰੀਤ ਕੌਰ (District Health Officer and Food Safety Officer Dr. Gurpreet Kaur) ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਜ਼ਿਲ੍ਹੇ ਭਰ ‘ਚ ਭੋਜਨ ਸਮੱਗਰੀ ਦੀ ਗੁਣਵੱਤਾ ਅਤੇ ਸੁਰੱਖਿਆ ਯਕੀਨੀ ਬਣਾਉਣ ਲਈ ਵਾਧੂ ਨਿਰੀਖਣ ਅਤੇ ਨਮੂਨੇ ਲੈਣ ਦੀ ਕਾਰਵਾਈ ਜਾਰੀ ਹੈ । ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠਲੀ ਫੂਡ ਸੇਫਟੀ ਟੀਮ ਨੇ ਸਮਾਣਾ ਨੇੜਲੇ ਪਿੰਡ ਚੁਤਹਿਰਾ ਸਥਿਤ ਇੱਕ ਡੇਅਰੀ ਯੂਨਿਟ ‘ਤੇ ਰੇਡ ਕੀਤੀ, ਜਿਸ ਵਿੱਚ ਫੂਡ ਸੇਫਟੀ ਅਫਸਰ, ਪਟਿਆਲਾ ਜਸਵਿੰਦਰ ਸਿੰਘ ਅਤੇ ਗੌਰਵ ਕੁਮਾਰ ਸ਼ਾਮਲ ਸਨ।ਇਸ ਦੌਰਾਨ ਪਨੀਰ, ਦਹੀਂ ਅਤੇ ਸਕਿਮਡ ਮਿਲਕ ਪਾਊਡਰ ਦੇ ਤਿੰਨ ਨਮੂਨੇ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਅਧੀਨ ਲਏ ਗਏ। ਨਾਲ ਹੀ 225 ਕਿਲੋਗ੍ਰਾਮ ਸ਼ੱਕੀ ਮਿਲਾਵਟੀ ਪਨੀਰ ਮੌਕੇ ‘ਤੇ ਹੀ ਜ਼ਬਤ ਕੀਤਾ ਗਿਆ । ਇਹ ਸਾਰੇ ਨਮੂਨੇ ਰਾਜ ਫੂਡ ਲੈਬੋਰਟਰੀ, ਖਰੜ ਭੇਜੇ ਗਏ ਹਨ । ਜਾਂਚ ਦੀ ਰਿਪੋਰਟ ਆਉਣ ਉਪਰੰਤ ਹੋਰ ਕਾਰਵਾਈ ਕੀਤੀ ਜਾਵੇਗੀ ।
ਤਿਉਹਾਰਾਂ ਦੇ ਮੱਦੇਨਜ਼ਰ ਖੁਰਾਕੀ ਮਿਲਾਵਟ ਖ਼ਿਲਾਫ਼ ਵੱਡੀ ਮੁਹਿੰਮ ਜਾਰੀ ਰਹੇਗੀ- ਡਾ ਗੁਰਪ੍ਰੀਤ ਕੌਰ
ਜ਼ਿਲ੍ਹਾ ਫੂਡ ਸੇਫਟੀ ਅਫ਼ਸਰ ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਬੀਤੇ ਦਿਨ ਵੀ ਫੂਡ ਸੇਫਟੀ ਟੀਮ ਨੇ ਨਾਭਾ ਅਤੇ ਰਾਜਪੁਰਾ ਸ਼ਹਿਰਾਂ ਵਿੱਚ ਵੀ ਮਿੱਠਾਈ ਦੀਆਂ ਦੁਕਾਨਾਂ, ਡੇਅਰੀਆਂ ਅਤੇ ਕਰਿਆਨੇ ਦੀਆਂ ਦੁਕਾਨਾਂ ਦਾ ਨਿਰੀਖਣ ਕਰਕੇ ਖਾਣ-ਪੀਣ ਦੀਆਂ ਵਸਤਾਂ ਦੇ ਨਮੂਨੇ ਲਏ ਸਨ । ਨਾਭਾ ਤੋਂ ਖੋਆ ਆਧਾਰਿਤ ਮਿੱਠਾਈਆਂ ਅਤੇ ਮਸਾਲਿਆਂ ਦੇ 7 ਨਮੂਨੇ ਤੇ ਰਾਜਪੁਰਾ ਤੋਂ ਖੋਏ ਤੇ ਮਸਾਲਿਆਂ ਦੇ 4 ਨਮੂਨੇ ਲਏ ਗਏ ਸਨ ਤੇ ਇਹ ਸਾਰੇ ਨਮੂਨੇ ਲੈਬ ਟੈਸਟ ਲਈ ਭੇਜੇ ਗਏ ਹਨ। ਜਾਂਚ ਨਤੀਜਿਆਂ ਦੇ ਆਧਾਰ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।
ਜ਼ਿਲ੍ਹੇ ਭਰ ਵਿੱਚ ਵੱਖ-ਵੱਖ ਖਾਣ-ਪੀਣ ਦੀਆਂ ਚੀਜ਼ਾਂ ਦੇ 69 ਨਮੂਨੇ ਇਕੱਠੇ ਕੀਤੇ ਗਏ ਹਨ
ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਤਿਉਹਾਰੀ ਮੌਸਮ ਦੌਰਾਨ ਲੋਕਾਂ ਨੂੰ ਸਾਫ਼ ਸੁਥਰਾ ਭੋਜਨ ਤੇ ਖਾਦ ਪਦਾਰਥ ਉਪਲਬਧ ਕਰਵਾਉਣ, ਖੁਰਾਕੀ ਮਿਲਾਵਟ ਰੋਕਣ ਅਤੇ ਗੁਣਵੱਤਾ ਦੀ ਨਿਗਰਾਨੀ ਲਈ ਪਹਿਲਾਂ ਹੀ ਜ਼ਿਲ੍ਹੇ ਭਰ ਵਿੱਚ ਵੱਖ-ਵੱਖ ਖਾਣ-ਪੀਣ ਦੀਆਂ ਚੀਜ਼ਾਂ ਦੇ 69 ਨਮੂਨੇ ਇਕੱਠੇ ਕੀਤੇ ਗਏ ਹਨ ।
ਫੂਡ ਸੇਫਟੀ ਵਿਭਾਗ ਪਟਿਆਲਾ ਲੋਕਾਂ ਨੂੰ ਸੁਰੱਖਿਅਤ, ਸਾਫ਼-ਸੁਥਰੀ ਅਤੇ ਗੁਣਵੱਤਾ ਭਰੀ ਖੁਰਾਕ ਉਪਲਬਧ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ
ਉਨ੍ਹਾਂ ਕਿਹਾ ਕਿ ਫੂਡ ਸੇਫਟੀ ਵਿਭਾਗ, ਪਟਿਆਲਾ ਲੋਕਾਂ ਨੂੰ ਸੁਰੱਖਿਅਤ, ਸਾਫ਼-ਸੁਥਰੀ ਅਤੇ ਗੁਣਵੱਤਾ ਭਰੀ ਖੁਰਾਕ ਉਪਲਬਧ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ । ਤਿਉਹਾਰਾਂ ਮੌਕੇ ਮੰਗ ਵਿੱਚ ਵਾਧਾ ਹੋਣ ਦੇ ਮੱਦੇਨਜ਼ਰ, ਵਿਭਾਗ ਵੱਲੋਂ ਸਖਤ ਨਿਰੀਖਣ ਜਾਰੀ ਰਹੇਗਾ ਅਤੇ ਜੋ ਵੀ ਵਿਅਕਤੀ, ਵਿਕਰੇਤਾ, ਵਪਾਰੀ ਜਾਂ ਦੁਕਾਨਦਾਰ ਖੁਰਾਕੀ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ, ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ।
Read More : ਜਲੰਧਰ : ਫੂਡ ਸੇਫਟੀ ਵਿਭਾਗ ਨੇ ਬੇਕਰੀ ‘ਤੇ ਮਾਰਿਆ ਛਾਪਾ, ਸਫਾਈ ਨਾ ਹੋਣ ਕਾਰਨ ਬੇਕਰੀ ਮਾਲਕ ਨੂੰ ਨੋਟਿਸ ਜਾਰੀ ਕਰ ਮੰਗਿਆ ਜਵਾਬ