ਪੰਜਾਬ ’ਚ ਖਾਂਸੀ ਦੇ ਸਿਰਪ ’ਤੇ ਲਗਾਈ ਪਾਬੰਦੀ

0
11
Cough syrup banned

ਚੰਡੀਗੜ੍ਹ, 7 ਅਕਤੂਬਰ 2025 : ਪੰਜਾਬ ਵਿਚ ਖਾਂਸੀ ਦੇ ਸਿਰਪ ’ਕੋਲਡ੍ਰਿਫ’ (Cough syrup ‘Coldriff’) ’ਤੇ ਪਾਬੰਦੀ ਲਗਾ ਦਿੱਤੀ ਗਈ ਹੈ । ਇਸ ਸਿਰਪ ਨਾਲ ਕੁਝ ਰਾਜਾਂ ਵਿਚ ਬੱਚਿਆਂ ਦੀ ਮੌਤ ਹੋਣ ਦੀਆਂ ਰਿਪੋਰਟਾਂ ਆਈਆਂ ਸਨ । ਸਿਹਤ ਮੰਤਰੀ ਡਾ. ਬਲਬੀਰ ਸਿੰਘ ਪਾਬੰਦੀ ਲਾਉਣ ਦੀ ਪੁਸ਼ਟੀ ਕੀਤੀ ਹੈ ।

ਪੰਜਾਬ ਵਿਚ ਉਕਤ ਸਿਰਪ ਨਾਲ ਨੰਨੀਆਂ ਜਾਨਾਂ ਚਲੇ ਜਾਣ ਨਾਲ ਉਨ੍ਹਾਂ ਘਰਾਂ ਵਿਚ ਹਨੇਰਾ ਹੀ ਹਨੇਰਾ ਜਿਹਾ ਛਾ ਗਿਆ ਹੈ

ਦੱਸਣਯੋਗ ਹੈ ਕਿ ਪੰਜਾਬ ਵਿਚ ਉਕਤ ਸਿਰਪ ਨਾਲ ਨੰਨੀਆਂ ਜਾਨਾਂ ਚਲੇ ਜਾਣ ਨਾਲ ਉਨ੍ਹਾਂ ਘਰਾਂ ਵਿਚ ਹਨੇਰਾ ਹੀ ਹਨੇਰਾ ਜਿਹਾ ਛਾ ਗਿਆ ਹੈ ਤੇ ਹੁਣ ਉਨ੍ਹਾਂ ਘਰਾਂ ਦੀਆਂ ਨੰਨ੍ਹੀਆਂ ਰੌਸ਼ਨੀਆਂ ਕਦੇ ਵੀ ਰੁਸ਼ਨਾ ਨਹੀਂ ਸਕਣਗੀਆਂ ਜੋ ਇਸ ਸਿਰਪ ਕਾਰਨ ਬੁੱਝ ਗਈਆਂ । ਦੇਖਣ ਵਾਲੀ ਗੱਲ ਹੈ ਕਿ ਕੀ ਇਸ ਸਿਰਪ ਦੀ ਟੈਸਟਿੰਗ ਆਦਿ ਫੈਕਟ-ਸਾਈਡਇਫੈਕਟ (Testing etc. Fact-Side Effect) ਚੈਕ ਨਹੀਂ ਕੀਤੇ ਗਏ ਜਾਂ ਆਖਰ ਕੀ ਕਾਰਨ ਰਿਹਾ ਕਿ ਸਿਰਪ ਦੇ ਮਾਰਕੀਟ ਵਿਚ ਆਉਣ ਤੋਂ ਬਾਅਦ ਇਲਾਜ ਲਈ ਬੱਚਿਆਂ ਨੂੰ ਦਿੱਤੇ ਜਾਣ ਦੇ ਬਾਵਜੂਦ ਮਾੜੇ ਨਤੀਜੇ ਸਾਹਮਣੇ ਆਏ ਹਨ । ਇਹ ਆਪਣੇ ਆਪ ਵਿਚ ਸੋਚਣ ਵਾਲੀ ਗੱਲ ਹੈ ।

Read More : ਸਿਹਤ ਮੰਤਰੀ ਡਾ. ਬਲਬੀਰ ਸਿੰਘ ਵਲੋਂ ਮੰਡੀ ਧੰਗੇੜਾ ਅਤੇ ਮੰਡੌਰ ਦਾ ਦੌਰਾ 

LEAVE A REPLY

Please enter your comment!
Please enter your name here