ਇਜਰਾਇਲ ਦੀ ਗਾਜਾ ਤੇ ਬੰਬਾਰਮੈਂਟ ਕਰਨਾ ਜਾਰੀ

0
5
Israel's bombardment

ਨਵੀਂ ਦਿੱਲੀ, 6 ਅਕਤੂਬਰ 2025 : ਇਜਰਾਇਲ ਦੇ ਗਾਜਾ ਪੱਟੀ (Israel’s Gaza Strip) ਤੇ ਕੀਤੇ ਗਏ ਹਵਾਈ ਹਮਲੇ ਦੌਰਾਨ ਕੀਤੀ ਗਈ ਬੰਬਾਰਮੈਂਟ ਦੇ ਚਲਦਿਆਂ ਪ੍ਰਾਪਤ ਜਾਣਕਾਰੀ ਅਨੁਸਾਰ ਘੱਟੋ-ਘੱਟ 79 ਫਿਲਸਤੀਨੀ ਮਾਰੇ ਗਏ (79 Palestinians killed) ਹਨ, ਜਿਨ੍ਹਾਂ ਵਿਚ ਦੋ ਮਹੀਨਿਆਂ ਤੋਂ ਲੈ ਕੇ 8 ਸਾਲ ਦੇ ਬੱਚੇ ਵੀ ਸਾਮਲ ਹਨ ।

ਦੱਸਣਯੋਗ ਹੈ ਕਿ ਇਕ ਪਾਸੇ ਜਿਥੇ ਟਰੰਪ ਦੀਆਂ ਇਜ਼ਰਾਈਲ ਤੇ ਹਮਾਸ ਵਿਚਾਲੇ ਜੰਗ ਰੋਕਣ ਦੀਆਂ ਕੋਸ਼ਿਸ਼ਾਂ ਦੀਆਂ ਤਾਰੀਫ਼ਾਂ ਹੋ ਰਹੀਆਂ ਹਨ ਉਂਥੇ ਦੂਸਰੇ ਪਾਸੇ ਇਸੇ ਦੌਰਾਨ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ ਕਿ ਇਜ਼ਰਾਈਲ ਨੇ ਟਰੰਪ ਦੀਆਂ ਇਨ੍ਹਾਂ ਕੋਸ਼ਿਸ਼ਾਂ ਨੂੰ ਨਜ਼ਰਅੰਦਾਜ਼ ਕਰਦਿਆਂ ਗਾਜ਼ਾ ਪੱਟੀ ’ਚ ਇਕ ਹੋਰ ਵੱਡਾ ਹਵਾਈ ਹਮਲਾ ਕੀਤਾ ਹੈ ।

ਹਮਲਾ ਟਰੰਪ ਦੇ ਤੁਰੰਤ ਹਮਲੇ ਬੁੰਦ ਕਰਨ ਦੀ ਅਪੀਲ ਮੌਕੇ ਹੋਇਆ

ਪ੍ਰਾਪਤ ਜਾਣਕਾਰੀ ਅਨੁਸਾਰ ਇਜਰਾਇਲੀ ਹਮਲਾ ਉਸ ਵੇਲੇ ਹੋਇਆ ਜਦੋਂ ਸੰਯੁਕਤ ਰਾਜ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਜ਼ਰਾਈਲ ਨੂੰ ਤੁਰਤ ਹਮਲੇ ਬੰਦ ਕਰਨ ਦੀ ਅਪੀਲ ਕੀਤੀ ਸੀ ।

ਹਮਲੇ ਦੌਰਾਨ ਬੰਧਕਾਂ ਦੀ ਰਿਹਾਈ ਅਤੇ ਕੈਦੀਆਂ ਦੀ ਅਦਲਾ-ਬਦਲੀ ਲਈ ਗੱਲਬਾਤ ਰਹੀ ਜਾਰੀ

ਇਸ ਦੌਰਾਨ ਬੰਧਕਾਂ ਦੀ ਰਿਹਾਈ ਅਤੇ ਕੈਦੀਆਂ ਦੀ ਅਦਲਾ-ਬਦਲੀ ਲਈ ਗੱਲਬਾਤ ਜਾਰੀ ਹੈ, ਜਿਸ ਲਈ ਹਮਾਸ ਅਤੇ ਇਜ਼ਰਾਈਲ ਦੇ ਵਫ਼ਦ ਸੋਮਵਾਰ ਨੂੰ ਮਿਸਰ ਵਿਚ ਗੱਲਬਾਤ ਵਿੱਚ ਸ਼ਾਮਲ ਹੋਣਗੇ । ਵ੍ਹਾਈਟ ਹਾਊਸ (White House) ਦੇ ਅਧਿਕਾਰੀਆਂ (ਸਟੀਵ ਵਿਟਕੋਫ ਅਤੇ ਜੇਰੇਡ ਕੁਸ਼ਨਰ) ਨੂੰ ਵੀ ਗੱਲਬਾਤ ਲਈ ਮਿਸਰ ਭੇਜਿਆ ਜਾ ਰਿਹਾ ਹੈ । ਇਜ਼ਰਾਈਲੀ ਫੌਜ ਨੇ ਕਿਹਾ ਕਿ ਉਹ ਗੋਲੀਬਾਰੀ ਵਿਚ ਸ਼ਾਮਲ ਨਹੀਂ ਸੀ ਅਤੇ ਹਮਲਿਆਂ ਬਾਰੇ ਤੁਰਤ ਕੋਈ ਟਿਪਣੀ ਨਹੀਂ ਕੀਤੀ । ਗਾਜ਼ਾ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਐਤਵਾਰ ਨੂੰ ਜੰਗ ਵਿਚ ਫਲਸਤੀਨੀਆਂ ਦੀ ਮੌਤ ਦੀ ਗਿਣਤੀ 67,139 ਹੋ ਗਈ ਹੈ, ਜਿਸ ਵਿਚ ਲਗਭਗ 170,000 ਜ਼ਖਮੀ ਹੋਏ ਹਨ ।

Read More : ਇਜਰਾਇਲ ਨੇ ਕੀਤਾ ਗਾਜਾ ਦੇ ਇੱਕੋ ਇਕ ਚਰਚ ਉਤੇ ਘਾਤਕ ਹਮਲਾ

LEAVE A REPLY

Please enter your comment!
Please enter your name here