ਭਾਸ਼ਾ ਵਿਭਾਗ ਪੰਜਾਬ ਦੀ ਪੁਸਤਕ ਬੈਠਕ ’ਚ ਪ੍ਰੋ. ਵਰਮਾ ਨੇ ਸਾਂਝੇ ਕੀਤੇ ਨੁਕਤੇ

0
1
Language Department Punjab
ਪਟਿਆਲਾ 4 ਅਕਤੂਬਰ 2025 : ਭਾਸ਼ਾ ਵਿਭਾਗ ਪੰਜਾਬ (Language Department Punjab) ਵੱਲੋਂ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ’ਚ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਪੁਸਤਕ ਸੱਭਿਆਚਾਰ ਨਾਲ ਜੋੜਨ ਹਿੱਤ ਚਲਾਈ ਗਈ ਮੁਹਿੰਮ ਤਹਿਤ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਡਾਇਰੈਕਟਰ ਯੁਵਕ ਸੇਵਾਵਾਂ ਪ੍ਰੋ. ਸਤੀਸ਼ ਕੁਮਾਰ ਵਰਮਾ (Prof. Satish Kumar Verma) ਪਾਠਕਾਂ ਦੇ ਰੂਬਰੂ ਹੋਏ । ਜਿਸ ਦੌਰਾਨ ਉਨ੍ਹਾਂ ਆਪਣੇ ਜੀਵਨ ’ਚ ਪੁਸਤਕ ਦੀ ਅਹਿਮੀਅਤ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਹੋਰ ਬਹੁਤ ਸਾਰੀਆਂ ਸਾਹਿਤਕ ਤੇ ਸਮਾਜਿਕ ਬਾਤਾਂ ਪਾਈਆਂ । ਇਸ ਤੋਂ ਪਹਿਲਾ ਭਾਸ਼ਾ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਸਤੰਬਰ ਮਹੀਨੇ ’ਚ ਪੜ੍ਹੀਆਂ ਪੁਸਤਕਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ।
ਭਾਸ਼ਾ ਵਿਭਾਗ ਵੱਲੋਂ ਆਪਣੇ ਕਰਮਚਾਰੀਆਂ ਨੂੰ ਪੁਸਤਕਾਂ ਨਾਲ ਜੋੜਨਾ ਸ਼ਲਾਘਾਯੋਗ : ਪ੍ਰੋ. ਵਰਮਾ
ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਪ੍ਰੋ. ਸਤੀਸ਼ ਕੁਮਾਰ ਵਰਮਾ ਦਾ ਸਵਾਗਤ ਕਰਦਿਆਂ ਉਨਾਂ ਦੀ ਸ਼ਖ਼ਸੀਅਤ, ਸਾਹਿਤਕ ਅਤੇ ਸੱਭਿਆਚਾਰਕ ਖੇਤਰ ਦੀਆਂ ਸਰਗਰਮੀਆਂ ਦੀ ਜਾਣਕਾਰੀ ਸਾਂਝੀ ਕੀਤੀ । ਉਨ੍ਹਾਂ ਕਿਹਾ ਕਿ ਵਰਮਾ ਵਰਗੇ ਮਿਹਨਤੀ ਤੇ ਸਿਰੜੀ ਵਿਅਕਤੀ ਸਮਾਜ ਲਈ ਹਮੇਸ਼ਾ ਪ੍ਰੇਰਨਾਸ੍ਰੋਤ ਹੁੰਦੇ ਹਨ, ਜਿੰਨ੍ਹਾਂ ਨੇ ਮੁਸ਼ਕਲ ਹਾਲਾਤਾਂ ਦੇ ਬਾਵਜ਼ੂਦ ਵੀ ਵੱਡੀਆਂ ਮੰਜ਼ਿਲਾਂ ਸਰ ਕੀਤੀਆਂ ਹੁੰਦੀਆਂ ਹਨ ।

ਪ੍ਰੋ. ਸਤੀਸ਼ ਵਰਮਾ ਨੇ ਕਿਹਾ ਕਿ ਉਸ ਨੇ ਆਪਣੇ ਜੀਵਨ ’ਚ ਅਕਾਦਮਿਕ ਤੇ ਕਲਾਤਮਕ ਖੇਤਰ ’ਚ ਜੋ ਵੀ ਪ੍ਰਾਪਤੀਆਂ ਕੀਤੀਆਂ ਹਨ

ਪ੍ਰੋ. ਸਤੀਸ਼ ਵਰਮਾ ਨੇ ਕਿਹਾ ਕਿ ਉਸ ਨੇ ਆਪਣੇ ਜੀਵਨ ’ਚ ਅਕਾਦਮਿਕ ਤੇ ਕਲਾਤਮਕ ਖੇਤਰ (Academic and artistic fields) ’ਚ ਜੋ ਵੀ ਪ੍ਰਾਪਤੀਆਂ ਕੀਤੀਆਂ ਹਨ, ਉਹਨਾਂ ਦਾ ਅਧਾਰ ਪੁਸਤਕਾਂ ਹੀ ਬਣੀਆਂ ਹਨ । ਸਕੂਲ ਪੱਧਰ ਤੋਂ ਹੀ ਉਹ ਪਾਠਕ੍ਰਮ ਤੋਂ ਇਲਾਵਾ ਸਾਹਿਤਕ ਕਿਤਾਬਾਂ ਪੜ੍ਹਨ ਲੱਗ ਗਏ ਸਨ, ਜਿਸ ਦੀ ਬਦੌਲਤ ਉਨ੍ਹਾਂ ਦੀ ਸ਼ਬਦਾਵਲੀ ’ਚ ਵਾਧਾ ਹੁੰਦਾ ਗਿਆ । ਚੰਗੀ ਸ਼ਬਦਾਵਾਲੀ ਸਦਕਾ ਹੀ ਉਨ੍ਹਾਂ ਲਈ ਟੀਵੀ ਪ੍ਰੋਗਰਾਮ, ਫਿਲਮਾਂ ਅਤੇ ਅਖ਼ਬਾਰੀ ਕਾਲਮ ਲਿਖਣ ਲਈ ਰਸਤੇ ਖੁੱਲ੍ਹਦੇ ਗਏ । ਉਨ੍ਹਾਂ ਕਿਹਾ ਕਿ ਭਾਵੇਂ ਉਨ੍ਹਾਂ ਲੰਬਾ ਅਰਸਾ ਪੰਜਾਬੀ ਯੂਨੀਵਰਸਿਟੀ ’ਚ ਵੱਖ-ਵੱਖ ਅਹੁਦਿਆਂ ’ਤੇ ਸੇਵਾਵਾਂ ਦਿੱਤੀਆਂ ਪਰ ਉਨ੍ਹਾਂ ਦੀ ਵੱਡੀ ਪਹਿਚਾਣ ਐਂਕਰ ਵਜੋਂ ਬਣੀ ।

ਐਂਕਰਿੰਗ ਤੇ ਕਾਲਮਨਵੀਸੀ ਨੇ ਉਸ ਨੂੰ ਪਰਿਆਂ-ਸੱਥਾਂ ਤੱਕ ਪਹੁੰਚਾ ਦਿੱਤਾ

ਐਂਕਰਿੰਗ ਤੇ ਕਾਲਮ ਨਵੀਸੀ ਨੇ ਉਸ ਨੂੰ ਪਰਿਆਂ-ਸੱਥਾਂ ਤੱਕ ਪਹੁੰਚਾ ਦਿੱਤਾ । ਪ੍ਰੋ. ਵਰਮਾ ਨੇ ਨਵੀਂ ਪੀੜ੍ਹੀ ਨੂੰ ਅਪੀਲ ਕੀਤੀ ਕਿ ਕਿਤਾਬਾਂ ਮਨੁੱਖ ਦੇ ਹਰ ਦੁੱਖ-ਸੱੁਖ ’ਚ ਸਹਾਈ ਹੁੰਦੀਆਂ ਹਨ ਅਤੇ ਮਾਗਰਦਰਸ਼ਕ ਬਣਦੀਆਂ ਹਨ । ਇਸ ਕਰਕੇ ਕਿਤਾਬਾਂ ਨੂੰ ਆਪਣੇ ਜੀਵਨ ਦਾ ਅਟੁੱਟ ਹਿੱਸਾ ਬਣਾਉਣਾ ਚਾਹੀਦਾ ਹੈ । ਉਨ੍ਹਾਂ ਆਪਣੇ ਜੀਵਨ ’ਚੋਂ ਬਹੁਤ ਸਾਰੀਆਂ ਪ੍ਰੇਰਨਾਮਈ ਉਦਾਹਰਨਾਂ ਰਾਹੀਂ ਸਰੋਤਿਆਂ ਨੂੰ ਪੁਸਤਕਾਂ ਨਾਲ ਜੁੜਨ ਦਾ ਸੰਦੇਸ਼ ਦਿੱਤਾ ਅਤੇ ਭਾਸ਼ਾ ਵਿਭਾਗ ਚਲਾਈ ਗਈ ਪੁਸਤਕ ਬੈਠਕ ਲੜੀ ਦੀ ਸ਼ਲਾਘਾ ਕੀਤੀ ।

ਡਾ. ਸੰਤੋਖ ਸੁੱਖੀ, ਡਾ. ਮਨਜਿੰਦਰ ਸਿੰਘ ਤੇ ਸਤਪਾਲ ਸਿੰਘ ਚਹਿਲ ਨੇ ਕੀਤੀਆਂ ਕਵਿਤਾਵਾਂ ਪੇਸ਼

ਡਾ. ਸੰਤੋਖ ਸੁੱਖੀ, ਡਾ. ਮਨਜਿੰਦਰ ਸਿੰਘ ਤੇ ਸਤਪਾਲ ਸਿੰਘ ਚਹਿਲ ਨੇ ਕਵਿਤਾਵਾਂ ਪੇਸ਼ ਕੀਤੀਆਂ । ਮੰਚ ਸੰਚਾਲਨ ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਕੀਤਾ । ਇਸ ਮੌਕੇ ਡਿਪਟੀ ਡਾਇਰੈਕਟਰ ਹਰਭਜਨ ਕੌਰ, ਚੰਦਨਦੀਪ ਕੌਰ ਤੇ ਆਲੋਕ ਚਾਵਲਾ, ਸਹਾਇਕ ਡਾਇਰੈਕਟਰ ਅਮਰਿੰਦਰ ਸਿੰਘ, ਸੁਰਿੰਦਰ ਕੌਰ, ਜਸਪ੍ਰੀਤ ਕੌਰ, ਰਾਬੀਆ ਤੇ ਵੱਡੀ ਗਿਣਤੀ ’ਚ ਵਿਭਾਗ ਦੇ ਕਰਮਚਾਰੀ ਹਾਜ਼ਰ ਸਨ ।

LEAVE A REPLY

Please enter your comment!
Please enter your name here