ਲੁਧਿਆਣਾ, 3 ਅਕਤੂਬਰ 2025 : ਪੰਜਾਬ ਦੇ ਦਸੂਹਾ ਸ਼ਹਿਰ (Dasuya city) ਵਿਖੇ ਇਕ ਸਾਬਕਾ ਫੌਜੀ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਵਾਕਾ ਲਾਇਸੈਂਸੀ ਰਾਈਫਲ (Licensed rifle) ਸਾਫ ਕਰਦੇ ਸਮੇੇਂ ਵਾਪਰਿਆ।
ਕੌਣ ਹੈ ਸਾਬਕਾ ਫੌਜੀ
ਬੀਤੇ ਦਿਨੀਂ ਦਸੂਹਾ ਦੇ ਦਸ਼ਮੇਸ਼ ਨਗਰ ਵਾਰਡ ਨੰ. 5 ਵਿਖੇ ਜੋ ਸਾਬਕਾ ਫੌਜੀ (Ex-military) ਦੀ ਰਾਈਫਲ ਸਾਫ ਕਰਦੇ ਵੇਲੇ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ ਦੇ ਕਾਰਨ ਤਿਓਹਾਰ ਮੌਕੇ ਘਰ ਵਿਚ ਖੁਸ਼ੀਆਂ ਦੀ ਥਾਂ ਦੁਖਾਂ ਦੇ ਪਹਾੜ ਟੁੱਟ ਗਏ।ਜਿਸ ਸਾਬਕਾ ਫ਼ੌਜੀ ਦੇ ਗੋਲੀ ਲੱਗੀ ਹੈ ਦਾ ਨਾਮ ਕੁਲਵਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਹੈ।
ਏ. ਐਸ. ਆਈ. ਨੇ ਕੀ ਦੱਸਿਆ
ਜਾਂਚ ਅਧਿਕਾਰੀ ਏ. ਐੱਸ. ਆਈ. ਅਨਿਲ ਕੁਮਾਰ ਨੇ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਉਹ ਥਾਣਾ ਮੁਖੀ ਦਸੂਹਾ ਬਲਜਿੰਦਰ ਸਿੰਘ ਮੱਲੀ ਸਮੇਤ ਪੁਲਸ ਪਾਰਟੀ ਨਾਲ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਦੱਸਿਆ ਕਿ ਮ੍ਰਿਤਕ ਕੁਲਵਿੰਦਰ ਦੀ ਪਤਨੀ ਪਰਮਜੀਤ ਕੌਰ ਨੇ ਬਿਆਨਾਂ ਵਿੱਚ ਦੱਸਿਆ ਕਿ ਉਸ ਦਾ ਪਤੀ ਕੁਲਵਿੰਦਰ ਸਿੰਘ ਜਲੰਧਰ ਵਿਖੇ ਬੈਂਕ ਵਿੱਚ ਨੌਕਰੀ ਕਰਦਾ ਸੀ ਅਤੇ ਦੁਸਹਿਰੇ ਦੇ ਤਿਉਹਾਰ ਦੀ ਛੁੱਟੀ ਕਰਕੇ ਉਹ ਘਰ ਆਇਆ ਸੀ ਅਤੇ ਅਚਾਨਕ ਰਾਈਫਲ ਨੁੰ ਸਾਫ਼ ਕਰਦਿਆ ਗੋਲੀ ਚੱਲ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ ।
ਸਾਬਕਾ ਫੌਜੀ ਦੀ ਪਤਨੀ ਦੇ ਬਿਆਨਾਂ ਤੇ 174 ਦੀ ਕਾਰਵਾਈ ਕਰ ਦਿੱਤੀ ਗਈ ਹੈ
ਜਾਂਚ ਅਧਿਕਾਰੀ ਏ. ਐੱਸ. ਆਈ. ਅਨਿਲ ਕੁਮਾਰ ਨੇ ਦੱਸਿਆ ਕਿ ਲਾਸ਼ ਨੁੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦਸੂਹਾ ਦੇ ਲਾਸ਼ ਘਰ ਵਿੱਚ ਪਹੁੰਚਾਇਆ ਗਿਆ ਹੈ ਅਤੇ ਮ੍ਰਿਤਕ ਦੀ ਪਤਨੀ ਪਰਮਜੀਤ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਧਾਰਾ 174 ਦੀ ਕਾਰਵਾਈ ਕੀਤੀ ਗਈ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ ।
Read More : ਕੈਨੇਡਾ ਵਿੱਚ ਸਿੱਖ ਕਾਰੋਬਾਰੀ ਦਾ ਗੋਲੀਆਂ ਮਾਰ ਕੇ ਕਤਲ