ਪਟਿਆਲਾ, 1 ਅਕਤੂਬਰ 2025 : ਪੰਜਾਬ ਦੀ ਰਾਜਨੀਤੀ ਵਿਚ ਅੱਜ ਇਕ ਵੱਡਾ ਭੂਚਾਲ ਉਦੋਂ ਆਇਆ ਜਦੋਂ ਆਮ ਆਦਮੀ ਪਾਰਟੀ (Aam Aadmi Party) ਦੇ ਵਿਧਾਨ ਸਭਾ ਹਲਕਾ ਪਟਿਆਲਾ ਦਿਹਾਤੀ ਤੋਂ ਵਿਧਾਇਕ ਤੇ ਕੈਬਨਿਟ ਮੰਤਰੀ ਪੰਜਾਬ ਡਾ. ਬਲਬੀਰ ਸਿੰਘ (Cabinet Minister Punjab Dr. Balbir Singh) ਵਿਰੁੱਧ ਯੋਨ ਸੋਸ਼ਣ ਦੇ ਮਾਮਲੇ ਵਿਚ ਮਾਨਯੋਗ ਅਦਾਲਤ ਵਲੋਂ ਨੋਟਿਸ ਜਾਰੀ ਕੀਤਾ ਗਿਆ ਹੈ। ਇਹ ਮਾਮਲਾ ਆਦਮ ਆਦਮੀ ਪਾਰਟੀ ਦੀ ਪਟਿਆਲਾ ਮਹਿਲਾ ਵਿੰਗ ਦੀ ਸਾਬਕਾ ਪ੍ਰਧਾਨ ਸ਼ਵੇੇਤਾ ਜਿੰਦਲ ਦੀ ਸਿ਼ਕਾਇਤ ਤੇ ਜਾਰੀ ਕੀਤਾ ਗਿਆ ਹੈ ।
ਸ਼ਵੇਤਾ ਜਿੰਦਲ ਨੇ ਲਗਾਏ ਹਨ ਅਦਾਲਤ ਵਿਚ ਦਾਇਰ ਕੀਤੀ ਸਿ਼ਕਾਇਤ ਵਿਚ ਗੰਭੀਰ ਦੋਸ਼
ਸ਼ਵੇਤਾ ਜਿੰਦਲ (Shweta Jindal) ਨੇ ਅਦਾਲਤ ਵਿਚ ਦਾਇਰ ਕੀਤੀ ਸਿ਼ਕਇਤ ਵਿਚ ਗੰਭੀਰ ਦੋੋਸ਼ ਲਗਾਉਂਦਿਆਂ ਸਿਰਫ਼ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਤੇ ਹੀ ਨਹੀਂ ਬਲਕਿ ਉਨ੍ਹਾਂ ਦੇ ਪੁੱਤਰ ਅਤੇ ਉਨ੍ਹਾਂ ਦੇ ਦਫ਼ਤਰ ਇੰਚਾਰਜ ਨੇ ਵੀ ਉਨ੍ਹਾਂ ਨਾਲ ਮਾੜਾ ਵਰਤਾਓ ਕੀਤਾ ਹੈ । ਸ਼ਵੇਤਾ ਜਿੰਦਲ ਦਾ ਆਖਣਾ ਹੈ ਕਿ ਉਨ੍ਹ੍ਹਾਂ ਨੂੰ ਪਾਰਟੀ ਵਿਚ ਕੌਂਸਲਰ ਦੀ ਟਿਕਟ ਦਾ ਲਾਲਚ ਦੇ ਕੇ ਮਾਨਸਿਕ ਅਤੇ ਸਰੀਰਕ ਸੋਸ਼ਣ ਕੀਤਾ ਗਿ ਆ।
ਦਿੱਤੀ ਗਈ ਸਿ਼ਕਾਇਤ ਵਿਚ ਕੀ ਕੀ ਧਾਰਾ ਗਈ ਹੈ ਲਗਾਈ
ਸਿ਼ਕਾਇਤਕਰਤਾ ਸ਼ਵੇਤਾ ਜਿੰਦਲ ਵਲੋਂ ਅਦਾਲਤ ਵਿਚ ਦਿੱਤੀ ਗਈ ਸਿ਼ਕਾਇਤ ਵਿਚ ਜੋ ਧਾਰਾਵਾਂ ਲਗਾਈਆਂ ਗਈਆਂ ਹਨ ਵਿਚ 114, 115 (2), 56, 61, 74, 75 (1), (1), (11), 76, 78, 79, 351 (1), 351 (2), 351 (3), 351 (4), 356 (2) ਅਤੇ 3 (5) ਧਾਰਾਵਾਂ ਦਰਜ ਹਨ। ਅਦਾਲਤ ਨੇ ਕਿਹਾ ਹੈ ਕਿ ਇਸ ਸਿ਼ਕਾਇਤ ਨੂੰ ਰਜਿਸਟਰਡ ਕੀਤਾ ਜਾਵੇ ਅਤੇ ਸੁਣਵਾਈ ਪ੍ਰਕਿਰਿਆ ਪੂੂਰੀ ਕੀਤੀ ਜਾਵੇ ।
ਨੋਟਿਸ ਕੀ ਕਲੀਅਰ ਗਿਆ ਹੈ ਕੀਤਾ
ਨੋਟਿਸ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਬੀ. ਐਨ. ਐਸ. 2023 ਦੀ ਧਾਰਾ 223 (1) ਮੁਤਾਬਕ ਵਿਅਕਤੀ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਜਾਵੇਗਾ । ਹਾਲਾਂਕਿ ਅਦਾਲਤ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਹਾਲ ਦੀ ਘੜੀ ਇਹ ਨੋਟਿਸ ਸੰਮੰਨ ਦੇ ਰੂਪ ਵਿਚ ਨਹੀਂ ਮੰਨਿਆ ਜਾਵੇਗਾ। ਸੰਮੰਨ ਹੁਕਮ ਪਾਸ ਹੋਣ ਤੋਂ ਬਾਅਦ ਹੀ ਵਿਅਕਤੀ ਦੀ ਮੌਜੂਦਗੀ ਅਤੇ ਜ਼ਮਾਨਤ ਦਾ ਸਵਾਲ ਉਠੇਗਾ ।
ਅਦਾਲਤ ਨੇ ਅਗਲੀ ਤਾਰੀਕ 23 ਅਕਤੂਬਰ ਕੀਤੀ ਤੈਅ
ਮਾਨਯੋਗ ਅਦਾਲਤ (Honorable Court) ਨੇ ਜੋ ਨੋਟਿਸ ਜਾਰੀ ਕੀਤਾ ਹੈ ਦੇ ਚਲਦਿਆਂ ਸੁਣਵਾਈ ਦੀ ਅਗਲੀ ਤਰੀਕ 23 ਅਕਤੂਬਰ ਤੈਅ ਕੀਤੀ ਗਈ ਹੈ ਅਤੇ ਸਾਰੇ ਪੱਖਾਂ ਨੂੰ ਨੋਟਿਸ ਜਾਰੀ ਕਰਨ ਦਾ ਹੁਕਮ ਵੀ ਦਿੱਤਾ ਗਿਆ ਹੈ । ਦੱਸਣਯੋਗ ਹੈ ਕਿ ਇਸ ਮਾਾਮਲੇ ਨੇ ਨਾ ਸਿਰਫ਼ ਸੂਬੇ ਦੀ ਰਾਜਨੀਤੀ ਨੂੰੂ ਹਿਲਾ ਕੇ ਰੱਖ ਦਿੱਤਾ ਹੈ ਬਲਕਿ ਸਿਹਤ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਅਕਸ ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਰਾਜਨੀਤਕ ਗਲਿਆਰਿਆਂ ਵਿਚ ਇਸ ਖਬਰ ਨੇ ਭੜਥੂ ਪਾ ਦਿੱਤਾ ਹੈ ਤੇ ਵਿਰੋਧੀ ਧਿਰ ਨੇ ਇਸ ਨੂੰ ਇਕ ਵੱਡਾ ਮੁੱਦਾ ਬਣਾ ਲਿਆ ਹੈ ।