ਲੁਧਿਆਣਾ, 1 ਅਕਤੂਬਰ 2025 : ਪੰਜਾਬ ਦੇ ਪ੍ਰਸਿੱਧ ਸ਼ਹਿਰ ਲੁਧਿਆਣਾ ਵਿਖੇ ਐਸ. ਐਚ. ਓ. (S. H. O.) ਨੂੰ ਲੁਧਿਆਣਾ ਦੇ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਵਲੋਂ ਸਸਪੈਂਡ ਕਰ ਦਿੱਤਾ ਗਿਆ ਹੈ ।
ਕੀ ਕਾਰਨ ਰਿਹਾ ਐਸ. ਐਚ. ਓ. ਨੂੰ ਸਸਪੈਂਡ ਕਰਨ ਦਾ
ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ (Ludhiana Police Commissioner Swapan Sharma) ਵਲੋਂ ਜਿਸ ਐਸ. ਐਚ. ਓ. ਨੂੰ ਸਸਪੈਂਡ ਕੀਤਾ ਗਿਆ ਹੈ ਉਹ ਥਾਣਾ ਟਿੱਬਾ ਵਿਖੇ ਤਾਇਨਾਤ ਸੀ ਤੇ ਉਸ ਵਲੋਂ ਇਕ ਔਰਤ ਦੀ ਸ਼ਿਕਾਇਤ ’ਤੇ ਲਾਪ੍ਰਵਾਹੀ ਅਤੇ ਕਾਰਵਾਈ ’ਚ ਬੇਲੋੜੀ ਦੇਰੀ ਕਰਨ ਦੇ ਮਾਮਲੇ ’ਚ ਜ਼ੀਰੋ ਟਾਲਰੈਂਸ ਅਪਣਾਉਂਦਿਆਂ ਸਸਪੈਂਡ ਕੀਤਾ ਗਿਆ ਹੈ ।
ਸਸਪੈਂਡ ਕਰਦਿਆਂ ਹੀ ਐਸ. ਐਚ. ਓ. ਪਹੁੰਚਿਆ ਪੁਲਸ ਲਾਈਨ
ਲੁਧਿਆਣਾ ਕਮਿਸ਼ਨਰ ਸਵਪਨ ਸ਼ਰਮਾ ਵਲੋਂ ਸਸਪੈਂਡ ਕੀਤੇ ਗਏ ਥਾਣਾ ਟਿੱਬਾ (Police Station Tibba) ਦੇ ਐੈਸ. ਐਚ. ਓ. ਨੂੰ ਤੁਰੰਤ ਪੁਲਸ ਲਾਈਨ ਭੇਜ ਦਿੱਤਾ ਗਿਆ ਤੇ ਉੱਚ ਅਧਿਕਾਰੀ ਵੱਲੋਂ ਵਿਭਾਗੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਹਾਲ ਹੀ ’ਚ ਇੱਕ ਔਰਤ ਡੌਲੀ ’ਤੇ ਉਸ ਦੇ ਪਤੀ ਨੇ ਹਮਲਾ ਕਰ ਦਿੱਤਾ ਸੀ, ਜਿਸ ’ਚ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਸਨ । ਇਹ ਹਮਲਾ ਪਤੀ-ਪਤਨੀ ਦੇ ਚੱਲ ਰਹੇ ਝਗੜੇ ਕਾਰਨ ਹੋਇਆ ਸੀ । ਜ਼ਖ਼ਮੀ ਹੋਣ ਤੋਂ ਬਾਅਦ ਔਰਤ ਥਾਣੇ ਪਹੁੰਚੀ ਤੇ ਐੱਸ. ਐੱਚ. ਓ. ਸਬ-ਇੰਸ. ਜਸਪਾਲ ਸਿੰਘ ਨੂੰ ਘਟਨਾ ਬਾਰੇ ਦੱਸ ਕੇ ਹਮਲਾਵਰ ’ਤੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਪਰ ਐੱਸ. ਐੱਚ. ਓ. ਨੇ ਲਾਪਰਵਾਹ ਰਵੱਈਆ ਅਪਣਾਉਂਦੇ ਹੋਏ ਐੱਫ. ਆਈ. ਆਰ. ਦਰਜ ਕਰਨ ’ਚ ਦੇਰੀ ਕਰ ਦਿੱਤੀ ।
ਪੀੜ੍ਹਤ ਮਹਿਲਾ ਨੇ ਦੱਸੀ ਸੀ ਪਹੁੰਚ ਕਰਕੇ ਸਾਰੇ ਹੱਡ ਬੀਤੀ
ਪੁਲਸ ਕਮਿਸ਼ਨਰ ਸ਼ਰਮਾ ਨੇ ਖੁਲਾਸਾ ਕੀਤਾ ਕਿ ਪੀੜਤ ਔਰਤ ਨੇ ਉਨ੍ਹਾਂ ਦੇ ਕੋਲ ਪਹੁੰਚ ਕੇ ਆਪ ਬੀਤੀ ਦੱਸੀ । ਉਸ ਨੂੰ ਸੁਣਨ ਤੋਂ ਬਾਅਦ ਉਨ੍ਹਾਂ ਤੁਰੰਤ ਐੱਸ. ਐੱਚ. ਓ. ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ ਤੇ ਉਸ ਨੂੰ ਪੁਲਿਸ ਲਾਈਨ (Police line) ਭੇਜਣ ਦੇ ਹੁਕਮ ਜਾਰੀ ਕੀਤੇ। ਉਨ੍ਹਾਂ ਆਖਿਆ ਕਿ ਐੱਸ. ਆਈ. ਜਸਪਾਲ ਸਿੰਘ (S. I. Jaspal Singh) ਨੂੰ ਟਿੱਬਾ ਥਾਣੇ ਦੇ ਐੱਸ. ਐੱਚ. ਓ. ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ ਅਤੇ ਉਸ ਦੀ ਥਾਂ ਨਵਾਂ ਐੱਸ. ਐੱਚ. ਓ. ਤਾਇਨਾਤ ਕੀਤਾ ਗਿਆ ਹੈ । ਪੁਲਸ ਕਮਿਸ਼ਨਰ ਨੇ ਆਖਿਆ ਕਿ ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਪੀੜਤ ਔਰਤ (Victim woman) ਦਾ ਬਿਆਨ ਤੁਰੰਤ ਦਰਜ ਕਰ ਕੇ ਕੇਸ ਦਰਜ ਕੀਤਾ ਜਾਵੇ । ਲੁਧਿਆਣਾ ਪੁਲਸ ਲੋਕਾਂ ਨੂੰ ਪੂਰੀ ਨਿਆਂ ਦਿੰਦੀ ਆ ਰਹੀ ਹੈ ਤੇ ਥਾਣਾ ਇੰਚਾਰਜ ਦੀ ਅਜਿਹੀ ਲਾਪਰਵਾਹੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ।
Read More : ਜੇਲ੍ਹ ਵਿਭਾਗ ਦੇ 25 ਅਧਿਕਾਰੀ ਸਸਪੈਂਡ: ਮਾਨ ਸਰਕਾਰ ਦੀ ਭ੍ਰਿਸ਼ਟਾਚਾਰ ਅਤੇ ਨਸ਼ਿਆਂ ਵਿਰੁੱਧ ਵੱਡੀ ਕਾਰਵਾਈ