ਪਟਿਆਲਾ, ਨਾਭਾ, ਭਾਦਸੋਂ, 30 ਸਤੰਬਰ 2025 : ਸਵ.ਪੰਥ ਰਤਨ ਗੁਰਚਰਨ ਸਿੰਘ ਟੌਹੜਾ (Late Panth Ratan Gurcharan Singh Tohra) ਦੇ ਦਾਮਾਦ ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ (Harmel Singh Tohra) ਦਾ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਜਿਸ ਕਰਕੇ ਅੱਜ ਪਿੰਡ ਟੌਹੜਾ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੁੱਜ ਕੇ ਬੀਬੀ ਕੁਲਦੀਪ ਕੌਰ ਟੌਹੜਾ, ਹਰਿੰਦਰਪਾਲ ਸਿੰਘ ਟੌਹੜਾ, ਕੰਵਰਵੀਰ ਸਿੰਘ ਟੌਹੜਾ, ਪੋ੍ਫੈਸਰ ਹਰਨੀਤ ਕੌਰ ਟੌਹੜਾ, ਐਡਵੋਕੇਟ ਮਹਿਰੀਨ ਕੌਰ ਟੌਹੜਾ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ । ਇਸ ਸਮੇਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ (Chief Minister Naib Singh Saini) ਨੇ ਕਿਹਾ ਕਿ ਇਸ ਸਦਮੇ ਨਾਲ ਪਰਿਵਾਰ, ਇਲਾਕੇ ਤੇ ਪੂਰੇ ਪੰਜਾਬ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ । ਜਿਸ ਦੀ ਭਰਪਾਈ ਕਰਨੀ ਅਸੰਭਵ ।
ਇਸ ਮੌਕੇ ਕੌਣ ਕੌਣ ਸੀ ਮੌਜੂਦ
ਇਸ ਮੌਕੇ ਮੋਹਨ ਲਾਲ ਬਡੌਲੀ ਪ੍ਧਾਨ ਹਰਿਆਣਾ ਬੀ. ਜੇ. ਪੀ. ਗੁਰਦੇਵ ਸਿੰਘ ਦੇਵ ਮਾਨ ਵਿਧਾਇਕ ਨਾਭਾ, ਮਨਵਿੰਦਰ ਸਿੰਘ ਗੋਲਡੀ, ਡਾ. ਜਸਪੀ੍ਤ ਕੌਰ, ਸੁਖਦੇਵ ਸਿੰਘ ਪੰਡਤਾਂ ਖੇੜੀ, ਜਥੇਦਾਰ ਹਰਬੰਸ ਸਿੰਘ ਲੰਗ, ਹਰਫੂਲ ਸਿੰਘ ਭੰਗੂ, ਕਰਨੈਲ ਸਿੰਘ ਆਲੋਵਾਲ, ਪ੍ਰਿੰਸੀਪਲ ਭਰਪੂਰ ਸਿੰਘ ਲੌਟ, ਸਰਪੰਚ ਸੁਖਜਿੰਦਰ ਸਿੰਘ ਟੌਹੜਾ, ਰਾਮ ਸਿੰਘ ਧੀਮਾਨ, ਸੰਨੀ ਟੌਹੜਾ, ਭਰਪੂਰ ਸਿੰਘ, ਦਰਸ਼ਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਚ ਇਲਾਕੇ ਦੇ ਮੋਹਤਬਰ ਵਿਅਕਤੀ ਮੌਜੂਦ ਸਨ ।
Read More : ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਨੂੰ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀ ਅਰਪਿਤ