ਸੰਗਰੂਰ, 30 ਸਤੰਬਰ 2025 : ਜ਼ਿਲ੍ਹਾ ਸੰਗਰੂਰ (Sangrur District) ਵਿੱਚ 0-5 ਸਾਲ ਉਮਰ ਦੇ 48.40 ਫੀਸਦੀ ਬੱਚਿਆਂ ਦੇ ਆਧਾਰ ਕਾਰਡ ਨਹੀਂ ਬਣੇ ਹਨ । ਇਸ ਪੇਂਡੈਂਸੀ ਨੂੰ ਖਤਮ ਕਰਨ ਲਈ ਸਹਾਇਕ ਕਮਿਸ਼ਨਰ (ਜਨਰਲ) ਲਵਪ੍ਰੀਤ ਸਿੰਘ (Assistant Commissioner (General) Lovepreet Singh) ਨੇ ਜ਼ਿਲ੍ਹਾ ਪੱਧਰੀ ਅਧਾਰ ਨਿਗਰਾਨ ਕਮੇਟੀ ਦੀ ਮੀਟਿੰਗ ਕੀਤੀ ਅਤੇ ਸੰਬੰਧਤ ਹਦਾਇਤਾਂ ਜਾਰੀ ਕੀਤੀਆਂ ।
5 ਸਾਲ ਉਮਰ ਦੇ ਬੱਚਿਆਂ ਦੀ ਅਧਾਰ ਕਾਰਡ ਪੇਂਡੈਂਸੀ 48.40 ਫੀਸਦੀ
ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਵਿੱਚ 0-5 ਸਾਲ ਉਮਰ ਵਰਗ ਦੇ ਅੰਦਾਜ਼ਨ 87330 ਬੱਚੇ (An estimated 87,330 children in the 0-5 age groupAn estimated 87,330 children in the 0-5 age group) ਹਨ, ਜਿੰਨਾ ਵਿੱਚੋਂ ਮਹਿਜ਼ 45059 ਬੱਚਿਆਂ ਦੇ ਆਧਾਰ ਕਾਰਡ ਬਣੇ ਹਨ, ਜੋ ਕਿ 51.60 ਫੀਸਦੀ ਬਣਦੀ ਹੈ । 48.40 ਫੀਸਦੀ ਬੱਚਿਆਂ ਦੇ ਆਧਾਰ ਕਾਰਡ ਬਣਨੇ ਬਕਾਇਆ ਹਨ । ਉਹਨਾਂ ਦੱਸਿਆ ਕਿ ਇਸ ਪੇਂਡੈਂਸੀ ਪਿੱਛੇ ਕਾਰਨ ਹੈ ਕਿ ਕੁਝ ਲੋਕ ਤਾਂ ਖੁਦ ਹੀ ਕਾਰਡ ਬਣਾਉਣ ਵਿੱਚ ਦਿਲਚਸਪੀ ਨਹੀਂ ਦਿਖਾਉਂਦੇ। ਦੂਜਾ ਸਕੂਲਾਂ ਅਤੇ ਆਂਗਨਵਾੜੀ ਕੇਂਦਰਾਂ ਵਿੱਚ ਵੀ ਵਿਭਾਗਾਂ ਵਲੋਂ ਹਰੇਕ ਬੱਚੇ ਦਾ ਆਧਾਰ ਕਾਰਡ ਬਣਵਾਉਣ ਵਿੱਚ ਰੁਚੀ ਨਹੀਂ ਦਿਖਾਈ ਜਾਂਦੀ ।
ਸਹਾਇਕ ਕਮਿਸ਼ਨਰ ਵੱਲੋਂ ਕੈਂਪ ਲਗਾ ਕੇ ਹਰੇਕ ਵਿਅਕਤੀ ਦਾ ਅਧਾਰ ਕਾਰਡ ਬਣਾਉਣ ਦੀ ਹਦਾਇਤ
ਸਾਰੇ ਵਿਭਾਗਾਂ ਦਾ ਪੱਖ ਸੁਣਨ ਤੋਂ ਬਾਅਦ ਸਹਾਇਕ ਕਮਿਸ਼ਨਰ ਲਵਪ੍ਰੀਤ ਸਿੰਘ ਨੇ ਖੁਰਾਕ ਸਿਵਲ ਸਪਲਾਈ ਵਿਭਾਗ, ਸਿੱਖਿਆ ਵਿਭਾਗ ਅਤੇ ਜ਼ਿਲ੍ਹਾ ਪ੍ਰੋਗਰਾਮ ਦਫ਼ਤਰ ਨੂੰ ਹਦਾਇਤ ਕੀਤੀ ਕਿ ਉਹ 100 ਫੀਸਦੀ ਬੱਚਿਆਂ ਦੇ ਆਧਾਰ ਕਾਰਡ ਯਕੀਨੀ ਬਣਾਉਣ ਲਈ ਆਪਸੀ ਤਾਲਮੇਲ ਅਤੇ ਸਹਿਯੋਗ ਨਾਲ ਕੰਮ ਕਰਨ। ਪੇਂਡੈਂਸੀ ਖਤਮ ਕਰਨ ਲਈ ਸਕੂਲਾਂ ਅਤੇ ਆਂਗਨਵਾੜੀ ਕੇਂਦਰਾਂ ਵਿੱਚ ਸਾਂਝੇ ਕੈਂਪ ਲਗਾਏ ਜਾਣ । ਜਿੱਥੇ ਪੇਂਡੈਂਸੀ ਜਿਆਦਾ ਹੈ ਉਥੇ ਪਹਿਲਾਂ ਕੈਂਪ ਲਗਾਏ ਜਾਣ । ਉਹਨਾਂ ਸਪੱਸ਼ਟ ਕੀਤਾ ਕਿ ਤਿੰਨੋਂ ਵਿਭਾਗਾਂ ਦੇ ਅੰਕੜੇ ਆਪਸ ਵਿੱਚ ਮਿਲਣੇ ਚਾਹੀਦੇ ਹਨ । ਉਹ ਇਸ ਕੰਮ ਦੀ ਦੁਬਾਰਾ ਜਲਦ ਹੀ ਸਮੀਖਿਆ ਕਰਨਗੇ ।
ਲੋਕਾਂ ਨੂੰ ਅਪੀਲ, ਸਰਕਾਰੀ ਸਹੂਲਤਾਂ ਦਾ ਲਾਭ ਲੈਣ ਲਈ ਆਧਾਰ ਕਾਰਡ ਹੋਣਾ ਲਾਜ਼ਮੀ
ਸਹਾਇਕ ਕਮਿਸ਼ਨਰ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਸਰਕਾਰੀ ਸਹੂਲਤਾਂ ਦਾ ਲਾਭ ਲੈਣ ਲਈ ਆਧਾਰ ਕਾਰਡ ਹੋਣਾ ਲਾਜ਼ਮੀ ਹੈ। ਇਸ ਕਰਕੇ ਹਰੇਕ ਵਿਅਕਤੀ ਜਾਂ ਬੱਚੇ ਦਾ ਆਧਾਰ ਕਾਰਡ (Child’s Aadhaar card) ਬਣਾਉਣਾ ਚਾਹੀਦਾ ਹੈ । ਉਹਨਾਂ ਕਿਹਾ ਕਿ 0-5 ਸਾਲ ਉਮਰ ਦੇ ਬੱਚਿਆਂ ਦੀ ਅਧਾਰ ਕਾਰਡ ਬਣਾਉਣ ਦੀ ਕੋਈ ਫੀਸ ਨਹੀਂ ਹੈ । ਇਸੇ ਤਰ੍ਹਾਂ 5 ਤੋਂ 7 ਸਾਲ ਅਤੇ 15 ਤੋਂ 17 ਸਾਲ ਦਰਮਿਆਨ ਬਾਇਓਮੈਟ੍ਰਿਕ ਅਪਡੇਟ ਕਰਵਾਉਣ ਦੀ ਵੀ ਕੋਈ ਫੀਸ ਨਹੀਂ ਲੱਗਦੀ । 7 ਸਾਲ ਤੋਂ 15 ਸਾਲ ਤੱਕ ਅਤੇ 17 ਸਾਲ ਤੋਂ ਬਾਅਦ ਬਾਇਓਮੈਟ੍ਰਿਕ ਅਪਡੇਟ ਕਰਵਾਉਣ ਦੀ ਮਾਮੂਲੀ ਜਿਹੀ ਫੀਸ ਲੱਗਦੀ ਹੈ । ਜੇਕਰ ਕੋਈ ਵਿਅਕਤੀ ਬਾਇਓਮੈਟ੍ਰਿਕ ਅਪਡੇਟ ਨਹੀਂ ਕਰਵਾਉਂਦਾ ਤਾਂ ਉਸਦਾ ਅਧਾਰ ਕਾਰਡ ਡੀਐਕਟੀਵੇਟ ਵੀ ਹੋ ਜਾਂਦਾ ਹੈ, ਜਿਸ ਨਾਲ ਭਵਿੱਖ ਵਿੱਚ ਕਾਫੀ ਸਮੱਸਿਆ ਵੀ ਪੇਸ਼ ਆ ਸਕਦੀ ਹੈ ।
ਖੁਰਾਕ ਸਪਲਾਈ, ਸਿੱਖਿਆ ਅਤੇ ਆਂਗਨਵਾੜੀ ਵਿਭਾਗਾਂ ਨੂੰ ਤਾਲਮੇਲ ਨਾਲ ਕੰਮ ਕਰਨ ਬਾਰੇ ਕਿਹਾ
ਉਨ੍ਹਾਂ ਜ਼ਿਲ੍ਹਾ ਸੰਗਰੂਰ ਦੇ ਸਮੂਹ ਆਧਾਰ ਕਾਰਡ ਧਾਰਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਨੇ ਪਿਛਲੇ 10 ਸਾਲਾਂ ਤੋਂ ਆਪਣਾ ਆਧਾਰ ਅਪਡੇਟ ਨਹੀਂ ਕੀਤਾ ਹੈ, ਉਹ ਆਪਣਾ ਆਧਾਰ ਕਾਰਡ ਆਨ-ਲਾਈਨ ਪੋਰਟਲ (Your Aadhaar Card Online Portal) ਜਾਂ ਐੱਮ. ਅਧਾਰ ਐਪ ਰਾਹੀਂ ਜਾਂ ਆਫ਼-ਲਾਈਨ ਨੇੜੇ ਦੇ ਆਧਾਰ ਸੈਂਟਰ ਵਿਖੇ ਜਾ ਕੇ ਆਪਣੇ ਪਛਾਣ ਦੇ ਪ੍ਰਮਾਣ ਅਤੇ ਪਤੇ ਦੇ ਸਬੂਤ ‘ਤੇ ਪ੍ਰਮਾਣਿਕ ਦਸਤਾਵੇਜ਼ਾਂ ਦੇ ਨਾਲ ਆਧਾਰ ਕਾਰਡ ਨੂੰ ਅਪਡੇਟ ਕਰਵਾਉਣਾ ਲਾਜ਼ਮੀ ਬਣਾਉਣ ।
ਪਿਛਲੇ ਦਹਾਕੇ ਵਿੱਚ ਵਿਲੱਖਣ 12 ਅੰਕਾਂ ਵਾਲਾ ਪਛਾਣ ਨੰਬਰ ਭਾਰਤ ਵਿੱਚ ਵਸਨੀਕਾਂ ਦੀ ਪਛਾਣ ਦੇ ਇੱਕ ਸਰਵ-ਪ੍ਰਵਾਨਿਤ ਸਬੂਤ ਵਜੋਂ ਉੱਭਰਿਆ ਹੈ
ਉਹਨਾਂ ਨੇ ਦੱਸਿਆ ਕਿ ਪਿਛਲੇ ਦਹਾਕੇ ਵਿੱਚ ਵਿਲੱਖਣ 12 ਅੰਕਾਂ ਵਾਲਾ ਪਛਾਣ ਨੰਬਰ ਭਾਰਤ ਵਿੱਚ ਵਸਨੀਕਾਂ ਦੀ ਪਛਾਣ ਦੇ ਇੱਕ ਸਰਵ-ਪ੍ਰਵਾਨਿਤ ਸਬੂਤ ਵਜੋਂ ਉੱਭਰਿਆ ਹੈ । ਉਹਨਾਂ ਕਿਹਾ ਕਿ ਆਧਾਰ ਵਿੱਚ ਦਸਤਾਵੇਜ਼ਾਂ ਨੂੰ ਅੱਪਡੇਟ ਰੱਖਣਾ ਜੀਵਨ ਦੀ ਸੌਖ, ਬਿਹਤਰ ਸੇਵਾ ਪ੍ਰਦਾਨ ਕਰਨ ਵਿੱਚ ਮਦਦ ਕਰਨ ਦੇ ਨਾਲ-ਨਾਲ ਸਹੀ ਪ੍ਰਮਾਣਿਕਤਾ ਨੂੰ ਵੀ ਸਮਰੱਥ ਬਣਾਉਂਦਾ ਹੈ ।
ਵਸਨੀਕਾਂ ਦੇ ਹਿਤ ਵਿੱਚ ਹੈ ਕਿ ਉਹ ਆਪਣੇ ਆਧਾਰ ਨੂੰ ਪਛਾਣ ਦੇ ਮੌਜੂਦਾ ਸਬੂਤ ਅਤੇ ਪਤੇ ਦੇ ਸਬੂਤ ਦੇ ਨਾਲ ਸਮੇਂ-ਸਮੇਂ ‘ਤੇ ਅਪਡੇਟ ਕਰਵਾਉਂਦੇ ਰਹਿਣ
ਉਨ੍ਹਾਂ ਕਿਹਾ ਕਿ ਇਹ ਵਸਨੀਕਾਂ ਦੇ ਹਿਤ ਵਿੱਚ ਹੈ ਕਿ ਉਹ ਆਪਣੇ ਆਧਾਰ ਨੂੰ ਪਛਾਣ ਦੇ ਮੌਜੂਦਾ ਸਬੂਤ ਅਤੇ ਪਤੇ ਦੇ ਸਬੂਤ ਦੇ ਨਾਲ ਸਮੇਂ-ਸਮੇਂ ‘ਤੇ ਅਪਡੇਟ ਕਰਵਾਉਂਦੇ ਰਹਿਣ ਕਿਉਂਕਿ ਵੱਡੀ ਗਿਣਤੀ ਵਿੱਚ ਕੇਂਦਰੀ ਅਤੇ ਰਾਜ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਅਤੇ ਵਿੱਤੀ ਸੰਸਥਾਵਾਂ ਜਿਵੇਂ ਕਿ ਬੈਂਕ ਆਦਿ ਆਪਣੇ ਗਾਹਕਾਂ ਨੂੰ ਪ੍ਰਮਾਣਿਤ ਕਰਨ ਅਤੇ ਆਨ ਬੋਰਡ ਕਰਨ ਲਈ ਆਧਾਰ ਦੀ ਵਰਤੋਂ ਕਰਦੇ ਹਨ ।
Read More : ਖੁਰਾਕ ਸਪਲਾਈ ਵਿਭਾਗ ‘ਚ ਫੇਰ-ਬਦਲ, ਡਿਪਟੀ ਡਾਇਰੈਕਟਰ ਕਰਨਗੇ ਰਾਸ਼ਨ ਵੰਡ ਦੀ ਪ੍ਰਕਿਰਿਆ ਦਾ ਨਿਰੀਖਣ