ਜਲੰਧਰ, 30 ਸਤੰਬਰ 2025 : ਪੰਜਾਬ ਦੇ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ (Member of Parliament Amritpal Singh) ਦੇ ਚਾਚਾ ਹਰਜੀਤ ਸਿੰਘ ਨੂੰ ਜਲੰਧਰ ਦੇ ਨਕੋਦਰ ਹਲਕੇ ਦੀ ਅਦਾਲਤ ਨੇ ਦੋ ਦਿਨਾਂ ਵਾਸਤੇ ਪੁਲਸ ਰਿਮਾਂਡ `ਤੇ ਭੇਜਣ ਦਾ ਹੁਕਮ ਦਿੱਤਾ ਹੈ । ਪ੍ਰਾਪਤ ਜਾਣਕਾਰੀ ਮੁਤਾਬਕਕ ਸੋਮਵਾਰ ਨੂੰ ਉਸ ਨੂੰ ਭਾਰੀ ਪੁਲਿਸ ਸੁਰੱਖਿਆ ਵਿਚਕਾਰ ਸਬ-ਡਵੀਜ਼ਨਲ ਜੁਡੀਸ਼ੀਅਲ ਮੈਜਿਸਟਰੇਟ ਸਿਮਰਨਜੀਤ ਕੌਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ।
ਪੁਲਸ ਨੇ ਮੰਗਿਆ ਸੀ 10 ਦਿਨ ਦਾ ਪਰ ਮਿਲਿਆ ਦੋ ਦਿਨ ਦਾ ਰਿਮਾਂਡ
ਪ੍ਰਾਪਤ ਜਾਣਕਾਰੀ ਮੁਤਾਬਕ ਪੰਜਾਬ ਪੁਲਸ ਵਲੋਂ ਮਾਨਯੋਗ ਅਦਾਲਤ (Honorable Court) ਵਿਚ ਪੇਸ਼ ਕੀਤੀਆਂ ਗਈਆਂ ਦਲੀਲ ਦੇ ਆਧਾਰ ਤੇ ਹਰਜੀਤ ਸਿੰਘ ਦਾ 10 ਦਿਨਾਂ ਦਾ ਪੁਲਸ ਰਿਮਾਂਡ ਮੰਗਿਆ ਗਿਆ ਸੀ ਪਰ ਮਾਨਯੋਗ ਅਦਾਲਤ ਵਲੋਂ ਸਿਰਫ਼ ਦੋ ਦਿਨਾਂ ਦਾ ਪੁਲਸ ਰਿਮਾਂਡ ਹੀ ਦਿੱਤਾ ਗਿਆ ਹੈ ।
ਹਰਜੀਤ ਸਿੰਘ ਪਹਿਲਾਂ ਹੀ ਸੀ ਕਿਸੇ ਮਾਮਲੇ ਵਿਚ ਜੇਲ ਵਿਚ ਬੰਦ
ਹਰਜੀਤ ਸਿੰਘ ਦਾ ਜਿਸ ਮਾਮਲੇ ਵਿਚ ਪੁੱਛਗਿੱਛ ਕਰਨ ਲਈ ਰਿਮਾਂਡ ਪ੍ਰਾਪਤ ਕੀਤਾ ਗਿਆ ਹੈ ਦੇ ਮਾਮਲੇ ਦੀ ਜਾਂਚ ਨਕੋਦਰ ਪੁਲਸ ਵਲੋਂ ਕੀਤੀ ਜਾ ਰਹੀ ਹੈ । ਦੱਸਣਯੋਗ ਹੈ ਕਿ ਹਰਜੀਤ ਸਿੰਘ (Harjit Singh) ਪਹਿਲਾਂ ਇੱਕ ਹੋਰ ਮਾਮਲੇ ਦੇ ਸਬੰਧ ਵਿੱਚ ਬਠਿੰਡਾ ਜੇਲ੍ਹ ਵਿੱਚ ਬੰਦ ਸੀ। ਬਚਾਅ ਪੱਖ ਦੀ ਅਰਜ਼ੀ ਤੋਂ ਬਾਅਦ, ਉਸ ਨੂੰ ਪ੍ਰੋਡਕਸ਼ਨ ਵਾਰੰਟ `ਤੇ ਅਦਾਲਤ ਵਿੱਚ ਲਿਆਂਦਾ ਗਿਆ । ਇਸ ਮਾਮਲੇ ਦਾ ਇੱਕ ਹੋਰ ਦੋਸ਼ੀ ਹਰਪ੍ਰੀਤ ਸਿੰਘ ਵੀ ਪਹਿਲਾਂ ਹੀ ਬਠਿੰਡਾ ਜੇਲ੍ਹ ਵਿੱਚ ਬੰਦ ਹੈ ।
Read More : ਅੰਮ੍ਰਿਤਪਾਲ ਸਿੰਘ ‘ਤੇ ਤੀਜੀ ਵਾਰ NSA ਲਾਉਣ ਦਾ ਮਾਮਲਾ: ਹੁਣ ਪਰਿਵਾਰ ਜਾਵੇਗਾ ਹਾਈਕੋਰਟ