ਕਰਨਾਟਕ, 29 ਸਤੰਬਰ 2025 : ਇੰਜੀਨੀਅਰਿੰਗ ਦੇ ਵਿਦਿਆਰਥੀ ਕ੍ਰਿਸ਼ਨਾ ਰਾਓ (Krishna Rao) ਜਿਸ ਵਲੋਂ ਸਾਬਕਾ ਸਹਿਪਾਠਣ ਨਾਲ ਵਿਆਹ ਕਰਵਾਉਣ ਦਾ ਵਾਅਦਾ ਕਰਨ ਤੋਂ ਬਾਅਦ ਉਸ ਨਾਲ ਜਿਨਸੀ ਸ਼ੋਸ਼ਣ (Sexual abuse) ਕਰਨ ਦੇ ਮਾਮਲੇ ਦਾ ਜਿੰਮੇਵਾਰ ਅਤੇ ਬੱਚੇ ਾ ਪਿਤਾ ਕ੍ਰਿਸ਼ਨਾ ਰਾਓ ਹੀ ਨਿਕਲਿਆ ।
ਕਿਸ ਦਾ ਪੁੱਤਰ ਹੈ ਕ੍ਰਿਸ਼ਨਾ ਰਾਓ
ਕਰਨਾਟਕ ਪੁਲਸ (Karnataka Police) ਨੇ ਐਤਵਾਰ ਨੂੰ ਕਿਹਾ ਕਿ ਡੀ. ਐਨ. ਏ. ਟੈਸਟ ’ਚ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨੇਤਾ ਅਤੇ ਪੁਤੂਰ ਨਗਰ ਕੌਂਸਲ ਦੇ ਮੈਂਬਰ ਪੀ. ਜੀ. ਜਗਨਿਵਾਸ ਰਾਓ ਦਾ ਬੇਟਾ ਕ੍ਰਿਸ਼ਨਾ ਜੇ. ਰਾਓ ਹੀ ਜਬਰ ਜਨਾਹ ਅਤੇ ਧੋਖਾਧੜੀ ਦੇ ਮਾਮਲੇ ਦੀ ਇਕ ਪੀੜਤਾ ਦੇ ਬੱਚੇ ਦਾ ਪਿਤਾ ਹੈ ।
ਜਦੋਂ ਕੇਸ ਮੁਕੱਦਮੇ ਵਿਚ ਜਾਂਦਾ ਹੈ ਤਾਂ ਡੀ. ਐਨ. ਏ. ਦੀ ਪੁਸ਼ਟੀ ਮਹੱਤਵਪੂਰਣ ਸਬੂਤ ਵਜੋਂ ਕੰਮ ਕਰੇਗੀ : ਜਾਂਚਕਰਤਾ
ਜਾਂਚਕਰਤਾਵਾਂ ਨੇ ਕਿਹਾ ਕਿ ਜਦੋਂ ਕੇਸ ਮੁਕੱਦਮੇ ਵਿਚ ਜਾਂਦਾ ਹੈ ਤਾਂ ਡੀ. ਐਨ. ਏ. (D. N. A.) ਦੀ ਪੁਸ਼ਟੀ ਮਹੱਤਵਪੂਰਣ ਸਬੂਤ ਵਜੋਂ ਕੰਮ ਕਰੇਗੀ ।ਰਾਓ ਨੂੰ ਵਿਆਹ ਦੇ ਝੂਠੇ ਵਾਅਦੇ ਦੇ ਤਹਿਤ ਵਾਰ-ਵਾਰ ਜਬਰ ਜਨਾਹ ਅਤੇ ਜਿਨਸੀ ਸੰਬੰਧਾਂ ਨਾਲ ਸਬੰਧਤ ਭਾਰਤੀ ਨਿਆਯ ਸੰਹਿਤਾ (ਬੀ. ਐਨ. ਐਸ.) ਦੀਆਂ ਧਾਰਾਵਾਂ ਤਹਿਤ 5 ਜੁਲਾਈ ਨੂੰ ਗ੍ਰਿਫਤਾਰ ਕੀਤਾ ਗਿਆ ਸੀ । ਉਸ ਦੇ ਪਿਤਾ ਨੂੰ ਵੀ ਪੁਲਿਸ ਤੋਂ ਬਚਣ ਵਿਚ ਕਥਿਤ ਤੌਰ ਉਤੇ ਮਦਦ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ ।
ਕਰਨਾਟਕ ਹਾਈ ਕੋਰਟ ਨੇ ਦੇ ਦਿੱਤੀ ਸੀ ਕ੍ਰਿਸ਼ਨਾ ਰਾਓ ਨੂੰ ਜ਼ਮਾਨਤ
ਕਰਨਾਟਕ ਹਾਈ ਕੋਰਟ ਨੇ 3 ਸਤੰਬਰ ਨੂੰ ਕ੍ਰਿਸ਼ਨਾ ਰਾਓ ਨੂੰ ਜ਼ਮਾਨਤ (Bail) ਦੇ ਦਿਤੀ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਇਹ ਰਿਸ਼ਤਾ ‘ਸਹਿਮਤੀ ਨਾਲ ਜਾਪਦਾ ਹੈ’, ਜਦਕਿ ਦੋਸ਼ਾਂ ਦੀ ਮੁਕੱਦਮੇ ਵਿਚ ਪੂਰੀ ਤਰ੍ਹਾਂ ਜਾਂਚ ਕੀਤੀ ਜਾਵੇਗੀ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਅਪਣੀ ਜਾਂਚ ਪੂਰੀ ਕਰ ਲਈ ਹੈ ਅਤੇ ਚਾਰਜਸ਼ੀਟ ਦਾਇਰ ਕਰ ਲਈ ਹੈ। ਸ਼ਿਕਾਇਤ ਮੁਤਾਬਕ ਰਾਓ ਅਤੇ ਔਰਤ ਸਕੂਲ ਤੋਂ ਹੀ ਇਕ-ਦੂਜੇ ਨੂੰ ਜਾਣਦੇ ਸਨ ।
ਕ੍ਰਿਸ਼ਨਾ ਤੇ ਦੋਸ਼ੀ ਸੀ ਕਿ ਉਸਨੇ ਵਿਆਹ ਦਾ ਭਰੋਸਾ ਦੇਣ ਤੋਂ ਬਾਅਦ 2024 ਦੇ ਅਖੀਰ ਵਿਚ ਉਸ ਨਾਲ ਸਰੀਰਕ ਸੰਬੰਧ ਸਥਾਪਤ ਕੀਤੇ ਸਨ
ਉਸ ਨੇ ਦੋਸ਼ ਲਗਾਇਆ ਕਿ ਉਸ ਨੇ ਵਿਆਹ ਦਾ ਭਰੋਸਾ ਦੇਣ ਤੋਂ ਬਾਅਦ 2024 ਦੇ ਅਖੀਰ ਵਿਚ ਉਸ ਨਾਲ ਸਰੀਰਕ ਸੰਬੰਧ ਸਥਾਪਤ ਕੀਤੇ। ਜਦੋਂ ਉਹ ਗਰਭਵਤੀ ਹੋ ਗਈ, ਤਾਂ ਉਸ ਦੇ ਪਰਵਾਰ ਨੇ ਪਹਿਲਾਂ ਵਿਆਹ ਲਈ ਸਹਿਮਤੀ ਦਿਤੀ ਪਰ ਬਾਅਦ ਵਿਚ ਇਨਕਾਰ ਕਰ ਦਿਤਾ, ਜਿਸ ਕਾਰਨ ਉਸ ਦੇ ਪਰਵਾਰ ਨੇ ਪੁਲਿਸ ਕੋਲ ਪਹੁੰਚ ਕੀਤੀ ।
Read More : ਜਿਨਸੀ ਸ਼ੋਸ਼ਣ ਮਾਮਲੇ ‘ਚ ਐੱਸ.ਡੀ.ਐੱਮ ਗ੍ਰਿਫਤਾਰ









