ਚੰਡੀਗੜ੍ਹ, 27 ਸਤੰਬਰ 2025 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਸਵੱਛ ਭਾਰਤ ਮੁਹਿੰਮ (Swachh Bharat Mission in Chandigarh) ਤਹਿਤ ਲਾਪ੍ਰਵਾਹੀ ਵਰਤੇ ਜਾਣ ਦੇ ਚਲਦਿਆਂ ਨਗਰ ਨਿਗਮ ਦੇ ਦੋ ਅਧਿਾਰੀਆਂ (Two officers of the Municipal Corporation) ਮੁੱਖ ਸੈਨੇਟਰੀ ਇੰਸਪੈਕਟਰ ਕੁਲਵੀਰ ਅਤੇ ਮੈਡੀਕਲ ਅਫ਼ਸਰ ਆਫ ਹੈਲਥ ਇੰਸਪੈਕਟਟਰ ਸੁਖਪ੍ਰਕਾਸ਼ ਸ਼ਰਮਾ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ।
ਕੀ ਕਾਰਨ ਰਿਹਾ ਦੋਹਾਂ ਨੂੰ ਮੁਅੱਤਲ ਕੀਤੇ ਜਾਣ ਦਾ
ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ (Union Minister Manohar Lal Khattar) ਜਿਨ੍ਹਾਂ ਵਲੋਂ ਚੰਡੀਗੜ੍ਹ ਦੇ ਸੈਕਟਰ-22 ਵਿਖੇ ਮਾਰਕੀਟ ਦਾ ਦੌਰਾ ਕੀਤਾ ਗਿਆ ਜਿਥੇ ਉਨ੍ਹਾਂ ਵਲੋਂ ਝਾੜੂ ਨਾਲ ਇਲਾਕੇ ਦੀ ਸਫਾਈ ਕੀਤੀ ਗਈ ।ਪ੍ਰਾਪਤ ਜਾਣਕਾਰੀ ਅਨੁਸਾਰ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇਕ ਵੀਡੀਓ ਜਿਸ ਵਿਚ ਪ੍ਰੋਗਰਾਮ ਤੋਂ ਇਕ ਰਾਤ ਪਹਿਲਾਂ ਸੈਕਟਰ-22 ਮਾਰਕੀਟ ਵਿਚ ਸਫਾਈ ਕਰਮਚਾਰੀਆਂ ਨੂੰ ਕੂੜਾ ਕਰਦੇ ਦਿਖਾਇਆ ਗਿਆ, ਜਿਸਨੂੰ ਕਿਸੇ ਵਲੋਂ ਕੈਮਰੇ ਵਿਚ ਕਵਰ ਕਰ ਲਿਆ ਗਿਆ ਤੇ ਵਾਇਰਲ ਹੁੰਦਿਆਂ ਹੀ ਇਹ ਮੁੱਦਾ ਗਰਮਾ ਗਿਆ। ਜਿਸ ਤੇ ਜਾਂਚ ਵਿਚ ਉਪਰੋਕਤ ਦੋਵੇਂ ਅਧਿਕਾਰੀਆਂ ਦੀ ਭੂਮਿਕਾ ਸਾਹਮਣੇ ਆਈ ।
ਕਮਿਸ਼ਨਰ ਨੇ ਦਿੱਤੇ ਜਾਂਚ ਦੇ ਹੁਕਮ
ਵੀਡੀਓ ਦੇ ਸੋਸ਼ਲ ਮੀਡੀਆ `ਤੇ ਵਾਇਰਲ ਹੋਣ ਤੇ ਮਾਮਲਾ ਨਗਰ ਨਿਗਮ ਤੱਕ ਪਹੁੰਚਿਆ ਅਤੇ ਨਗਰ ਨਿਗਮ ਕਮਿਸ਼ਨਰ (Municipal Commissioner) ਅਮਿਤ ਕੁਮਾਰ ਨੇ ਜਾਂਚ ਦੇ ਹੁਕਮ ਦਿੱਤੇ। ਜਾਂਚ ਵਿੱਚ ਦੋ ਅਧਿਕਾਰੀਆਂ, ਕੁਲਵੀਰ ਅਤੇ ਸੁਖਪ੍ਰਕਾਸ਼ ਸ਼ਰਮਾ ਦੀ ਭੂਮਿਕਾ ਦਾ ਖੁਲਾਸਾ ਹੋਇਆ, ਅਤੇ ਬਾਅਦ ਵਿੱਚ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ।
Read More : ਨਗਰ ਨਿਗਮ ਪਟਿਆਲਾ ਦੀ ਬਿਲਡਿੰਗ ਬ੍ਰਾਂਚ ਦਾ ਜਿ਼ਆਦਾਤਰ ਸਟਾਫ ਸੀ ਗੈਰ ਹਾਜ਼ਰ