ਪਟਿਆਲਾ, 27 ਸਤੰਬਰ 2025 : ਪਟਿਆਲਾ ਦੇ ਇਤਿਹਾਸਕ ਤੇ ਪੁਰਾਤਨ ਸ੍ਰੀ ਕਾਲੀ ਦੇਵੀ ਮੰਦਿਰ (Sri Kali Devi Temple ) ਵਿਖੇ ਚੱਲ ਰਹੇ ਅੱਸੂ ਦੇ ਸ਼ਾਰਦੀਆ ਨਵਰਾਤਰਿਆਂ ਦੌਰਾਨ ਅੱਜ ਪੰਚਮੀਂ ਤੇ ਸ਼ਨੀਵਾਰ ਵਾਲੇ ਦਿਨ ਪੰਜਵੇਂ ਨਰਾਤੇ (Fifth Navratri) ਮੌਕੇ ਸ਼ਰਧਾਲੂਆਂ ਨੇ ਮਾਤਾ ਰਾਣੀ ਦੇ ਦਰਸ਼ਨ ਸਵੇਰ ਤੋਂ ਦੇਰ ਰਾਤ ਤੱਕ ਲੰਮੀਆਂ ਕਤਾਰਾਂ ਲਗਾ ਕੇ ਕੀਤੇ ।
ਐਡਵਾਇਜਰੀ ਮੈਨੇਜਿੰਗ ਕਮੇਟੀ ਦੇ ਤਿੰਨੇ ਮੈਂਬਰਾਂ ਨੇ ਮੰਦਿਰ ਵਿਖੇ ਸ਼ਰਧਾਲੂਆਂ ਦੀ ਸਹੂਲਤ ਲਈ ਸੇਵਾ ਦੀ ਖ਼ੁਦ ਸੰਭਾਲੀ
ਕਮਾਨ
ਇਸ ਦੌਰਾਨ ਸ਼ਰਧਾਲੂਆਂ ਦੀ ਵੱਡੀ ਆਮਦ ਨੂੰ ਦੇਖਦਿਆਂ ਮੰਦਿਰ ਦੀ ਐਡਵਾਇਜਰੀ ਮੈਨੇਜਿੰਗ ਕਮੇਟੀ ਦੇ ਮੈ੍ਂਬਰਾਂ ਸੀ. ਏ. ਅਜੇ ਅਲੀਪੁਰੀਆ, ਡਾ. ਰਾਜਨ ਗੁਪਤਾ ਤੇ ਸੰਜੇ ਸਿੰਗਲਾ ਵੱਲੋਂ ਸੇਵਾ ਦੀ ਖ਼ੁਦ ਪਾਵਨ ਮੰਦਿਰ ਵਿਖੇ ਨਤਸਤਕ ਹੋਣ ਲਈ ਪੁੱਜ ਰਹੇ ਸ਼ਰਧਾਲੂਆਂ ਦੀਆਂ ਕਤਾਰਾਂ ਸ਼ੇਰਾਂ ਵਾਲਾ ਗੇਟ ਤੋਂ ਪਿੱਛੇ ਬਾਜ਼ਾਰ ਤੱਕ ਲੱਗੀਆਂ ਹੋਈਆਂ ਸਨ, ਇਨ੍ਹਾਂ ਸਾਰੇ ਸ਼ਰਧਾਲੂਆਂ ਦੀ ਲਾਈਨਾਂ ਵਿੱਚ ਗਰਮੀ ਨੂੰ ਦੇਖਦਿਆਂ ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਦੇ ਸੇਵਾਦਾਰ ਵਲੰਟੀਅਰਾਂ ਵੱਲੋਂ ਸੇਵਾ ਭਾਵਨਾਂ ਨਾਲ ਪਾਣੀ ਪਿਲਾਇਆ ਜਾ ਰਿਹਾ ਹੈ । ਲਾਈਨਾਂ ਵਿੱਚ ਲੱਗੇ ਸ਼ਰਧਾਲੂਆਂ ਨੂੰ ਵਾਰੀ ਆਉਣ ਉਤੇ ਅੱਗੇ ਤੋਰਨ ਲਈ ਸੇਵਾਦਾਰ ਪੂਰੇ ਨਿਮਰ ਭਾਵ ਨਾਲ ਸੇਵਾ ਕਰ ਰਹੇ ਹਨ ।
ਮੰਦਿਰ ‘ਚ ਸ਼ਰਧਾਲੂ ਮਾਤਾ ਰਾਣੀ ਦੇ ਦਰਸ਼ਨ ਕਰਨ ਲਈ ਲਾਇਨਾਂ ਵਿੱਚ ਲੱਗਕੇ ਭਵਨ ਤੱਕ ਪੁੱਜ ਰਹੇ ਹਨ
ਸਲਾਹਕਾਰੀ ਮੈਨੇਜਿੰਗ ਕਮੇਟੀ (Advisory Managing Committee) ਦੇ ਮੈਂਬਰ ਸੀ. ਏ. ਅਜੇ ਅਲੀਪੁਰੀਆ, ਸੰਜੇ ਸਿੰਗਲਾ ਤੇ ਡਾ. ਰਾਜਨ ਗੁਪਤਾ ਨੇ ਦੱਸਿਆ ਕਿ ਮੰਦਿਰ ‘ਚ ਸ਼ਰਧਾਲੂ ਮਾਤਾ ਰਾਣੀ ਦੇ ਦਰਸ਼ਨ ਕਰਨ ਲਈ ਲਾਇਨਾਂ ਵਿੱਚ ਲੱਗ ਕੇ ਭਵਨ ਤੱਕ ਪੁੱਜ ਰਹੇ ਹਨ ਅਤੇ ਸੰਗਤ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾ ਰਹੀ । ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਨੂੰ ਕਿਉਂਕਿ ਲੰਮਾ ਸਮਾਂ ਉਡੀਕ ਕਰਨੀ ਪੈਂਦੀ ਹੈ, ਇਸ ਲਈ ਪਾਣੀ ਤੇ ਲੰਗਰ ਦੀ ਪੂਰੀ ਵਿਵਸਥਾ ਮੰਦਿਰ ਵਿਖੇ ਕੀਤੀ ਗਈ ਹੈ ।
ਮੰਦਿਰ ਪ੍ਰਬੰਧਾਂ ਵਿੱਚ ਲਗਾਤਾਰ ਸੁਧਾਰ ਕੀਤੇ ਜਾ ਰਹੇ ਹਨ
ਉਨ੍ਹਾਂ ਸ਼ਰਧਾਲੂਆਂ ਨੂੰ ਨਵਰਾਤਰਿਆਂ ਦੀ ਵਧਾਈ ਦਿੰਦਿਆਂ ਕਿਹਾ ਕਿ ਮੰਦਿਰ ਪ੍ਰਬੰਧਾਂ (Temple arrangements) ਵਿੱਚ ਲਗਾਤਾਰ ਸੁਧਾਰ ਕੀਤੇ ਜਾ ਰਹੇ ਹਨ ਤਾਂ ਕਿ ਸ਼ਰਧਾਲੂ ਪੂਰੀ ਸ਼ਰਧਾ ਭਾਵਨਾਂ ਦੇ ਨਾਲ ਸ੍ਰੀ ਕਾਲੀ ਦੇਵੀ ਦੇ ਦਰਸ਼ਨ ਕਰਕੇ ਆਪਣੀਆਂ ਮੰਨਤਾਂ ਮੰਗ ਸਕਣ ਤੇ ਸੁੱਖਾਂ ਤਾਰ ਸਕਣ। ਇਸ ਮੌਕੇ ਮੰਦਿਰ ਦੇ ਸੁਪਰਵਾਈਜ਼ਰ ਨਵਨੀਤ ਟੰਡਨ ਵੀ ਮੌਜੂਦ ਸਨ ।
Read More : ਮੇਅਰ ਤੇ ਡੀ. ਸੀ. ਵੱਲੋਂ ਸ੍ਰੀ ਕਾਲੀ ਦੇਵੀ ਮੰਦਿਰ ਵਿਖੇ ਤਿਆਰੀਆਂ ਦਾ ਜਾਇਜ਼ਾ