ਪਟਿਆਲਾ, 25 ਸਤੰਬਰ 2025 : ਸਵੱਛਤਾ ਹੀ ਸੇਵਾ 2025 ਮੁਹਿੰਮ (Swachhta Hi Seva 2025 Campaign) ਤਹਿਤ “ਵੱਡੇ ਪੱਧਰ ‘ਤੇ ਸ਼੍ਰਮਦਾਨ ਇੱਕ ਦਿਨ, ਇੱਕ ਘੰਟਾ, ਇੱਕ ਸਾਥ ਦਾ ਆਯੋਜਨ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਲਟੀਪਰਪਜ਼ ਪਟਿਆਲਾ ਵਿਖੇ ਪ੍ਰਿੰਸੀਪਲ ਮੈਡਮ ਵਿਜੇ ਕਪੂਰ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਪਟਿਆਲਾ ਅਤੇ ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ (Additional Deputy Commissioner Rural Development) ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗਤੀਵਿਧੀ ਕੀਤੀ ਗਈ ।
ਸ਼੍ਰਮਦਾਨ ਇੱਕ ਦਿਨ, ਇੱਕ ਘੰਟਾ, ਇੱਕ ਸਾਥ ਦੀ ਸ਼ੁਰੂਆਤ
ਇਸ ਵਿੱਚ ਵੱਖ-ਵੱਖ ਵਿਭਾਗਾਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ । ਸ਼੍ਰਮਦਾਨ ਇੱਕ ਦਿਨ, ਇੱਕ ਘੰਟਾ, ਇੱਕ ਸਾਥ ਦੀ ਸ਼ੁਰੂਆਤ ਇੰਜੀਨੀਅਰ ਰਸ਼ਪਿੰਦਰ ਸਿੰਘ, ਜਿਲ੍ਹਾ ਸੈਨੀਟੇਸ਼ਨ ਅਫਸਰ-ਕਮ-ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਨੰ:2, ਪਟਿਆਲਾ, ਜ਼ਿਲਾ ਸਿੱਖਿਆ ਅਫਸਰ (ਸੈ. ਸਿੱ.) ਸੰਜੀਵ ਸ਼ਰਮਾ, ਉਪ ਜਿਲਾ ਸਿੱਖਿਆ ਅਫਸਰ ਰਵਿੰਦਰ ਪਾਲ ਸ਼ਰਮਾ ਦੀ ਅਗਵਾਈ ਹੇਠ ਹੋਈ ।
ਸਕੂਲ ਵਿੱਚ ਸਕੂਲੀ ਬੱਚਿਆਂ ਵੱਲੋਂ ਐਗਜ਼ੀਵੇਸ਼ਨ ਵੇਸਟ ਟੂ ਆਰਟ ਲਗਾਈ ਗਈ
ਸਕੂਲ ਵਿੱਚ ਸਕੂਲੀ ਬੱਚਿਆਂ ਵੱਲੋਂ ਐਗਜ਼ੀਵੇਸ਼ਨ ਵੇਸਟ ਟੂ ਆਰਟ (Exhibition Waste to Art) ਲਗਾਈ ਗਈ ਅਤੇ ਨਾਲ਼ ਹੀ ਵੀਰਪਾਲ ਦਿਕਸ਼ਿਤ ਆਈ. ਈ. ਸੀ. ਸਪੈਸ਼ਲਿਸਟ ਜਸਸ ਮੰਡਲ ਨੰ:2, ਪਟਿਆਲਾ ਦੀ ਅਗਵਾਈ ਹੇਠ ਬੱਚਿਆਂ ਦੇ ਸਹਿਯੋਗ ਨਾਲ਼ ਇਸ ਰੈਲੀ ਵਿੱਚ ਵੱਧ-ਚੜ੍ਹ ਕੇ ਯੋਗਦਾਨ ਪਾਇਆ ਗਿਆ । ਇਸ ਦੌਰਾਨ ਨਗਰ ਨਿਗਮ ਦੇ ਸਿਹਤ ਅਫਸਰ ਡਾ. ਨਵਿੰਦਰ ਸਿੰਘ ਅਤੇ ਉਹਨਾਂ ਸਟਾਫ ਵੀ ਮੌਜੂਦ ਰਿਹਾ ।
ਇਸ ਮੌਕੇ ਜੇ. ਕੇ. ਜੀਵਨ ਕੁਮਾਰ ਜ਼ਿੰਦਲ ਅਗਰ ਹਰੀ ਫਾਊਂਡੇਸ਼ਨ ਵੱਲੋਂ ਇਸ ਮੁਹਿੰਮ ਵਿੱਚ ਹਿੱਸਾ ਲਿਆ ਗਿਆ
ਇਸ ਮੌਕੇ ਜੇ. ਕੇ. ਜੀਵਨ ਕੁਮਾਰ ਜ਼ਿੰਦਲ ਅਗਰ ਹਰੀ ਫਾਊਂਡੇਸ਼ਨ ਵੱਲੋਂ ਇਸ ਮੁਹਿੰਮ ਵਿੱਚ ਹਿੱਸਾ ਲਿਆ ਗਿਆ ਅਤੇ ਉਹਨਾਂ ਵੱਲੋਂ ਲੋਕਾਂ ਨੂੰ ਪਲਾਸਟਿਕ ਦੀ ਵਰਤੋਂ ਨਾ ਕਰਨ ਅਤੇ ਉਸਦਾ ਸਹੀ ਢੰਗ ਨਾਲ਼ ਨਿਪਟਾਰਾ ਕਰਨ ਲਈ ਪ੍ਰੇਰਿਤ ਕੀਤਾ ਗਿਆ। ਅਖੀਰ ਵਿਚ ਇਨਾਮ ਤਕਸੀਮ ਕੀਤੇ ਗਏ । ਇਸ ਮੌਕੇ ਸੀਨੀਅਰ ਲੈਕਚਰਾਰ ਸੁਖਵਿੰਦਰ ਸਿੰਘ, ਰਵਿੰਦਰ ਸਿੰਘ, ਜਤਿੰਦਰ ਪਾਲ ਸਿੰਘ, ਰਸਪਾਲ ਸਿੰਘ, ਅਮਰਜੋਤ ਸਿੰਘ, ਜਪਿੰਦਰ ਪਾਲ ਸਿੰਘ, ਰਵਿੰਦਰ ਕੌਰ, ਸੁਖਵਿੰਦਰ ਕੌਰ, ਪ੍ਰੀਤੀ ਗਰਗ, ਅਮਨਪ੍ਰੀਤ ਚਾਹਲ, ਅਕਾਸ਼ਦੀਪ ਕੌਰ, ਅਮਨਦੀਪ ਕੌਰ, ਅਭੀਦੀਪ ਸਿੰਘ, ਅਨੁਰਾਧਾ, ਸਪਨਾ ਸ਼ੂਸ਼ਨ, ਸੰਦੀਪ ਕੌਰ, ਕੁਲਜਿੰਦਰ ਸਿੰਘ, ਮਲਕੀਤ ਸਿੰਘ, ਬਲਜਿੰਦਰ ਸਿੰਘ ਤੇ ਗੁਰਦੀਪ ਸਿੰਘ ਸਮੇਤ ਹੋਰ ਹਾਜਰ ਸਨ ।