ਲਖਨਊ, 25 ਸਤੰਬਰ 2025 : ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ (Prime Minister Narendra Modi) ਜਿਨ੍ਹਾਂ ਨੇ ਨੋਇਡਾ ਦੇ ਇੰਡੀਆ ਐਕਸਪੋਮਾਰਟ ਵਿਖੇ ਯੂ. ਪੀ. ਇੰਟਰਨੈਸ਼ਨਲ ਵਪਾਰ ਸ਼ੋਅ ਦਾ ਉਦਘਾਟਨ ਕਰਦਿਆਂ ਕਾਰੋਬਾਰੀਆਂ ਨੂੰ ਕਿਹਾ ਕਿ ਉਹ ਭਾਰਤ ਵਿਚ ਚਿਪ ਤੋਂ ਲੈ ਕੇ ਸ਼ਿਪ ਤਕ ਹਰ ਛੋਟੀ-ਵੱਡੀ ਚੀਜ਼ ਦਾ ਨਿਰਮਾਣ (Manufacturing every little thing) ਕਰਨਾ ਚਾਹੁੰਦੇ ਹਨ । ਇਸ ਲਈ ਅਪਣੇ ਕਾਰੋਬਾਰੀ ਮਾਡਲ ਨੂੰ ਇਸ ਤਰੀਕੇ ਨਾਲ ਵਿਕਸਤ ਕਰੋ ਜੋ ਇਕ ਸਵੈ-ਨਿਰਭਰ ਭਾਰਤ ਨੂੰ ਮਜ਼ਬੂਤ ਕਰੇ ।
ਸਾਡੀ ਸਰਕਾਰ ਤੋੋਂ ਪਹਿਲਾਂ ਦੋ ਲੱਖ ਤੇ ਹੁਣ 12 ਲੱਖ ਤੱਕ ਦੇ ਟੈਕਸਾਂ ਵਿਚ ਹੈ ਛੋਟ
ਨਰੇਂਦਰ ਮੋਦੀ ਨੇ ਕਿਹਾ ਕਿ 2014 ਤੋਂ ਪਹਿਲਾਂ ਜਦੋਂ ਸਾਡੀ (ਭਾਜਪਾਾ) ਪਾਰਟੀ ਦੀ ਸਰਕਾਰ ਸੱਤਾ ਵਿਚ ਨਹੀਂ ਸੀ ਉਸ ਸਮੇਂ ਆਮਦਨ ਟੈਕਸ ਛੋਟ ਸਿਰਫ਼ ਦੋ ਲੱਖ ਰੁਪਏ ਤਕ ਸੀਮਤ ਸੀ ਤੇ ਅੱਜ ਸਾਡੀ ਭਾਰਤੀ ਜਨਤਾ ਪਾਰਟੀ (Bharatiya Janata Party) ਦੀ ਸਰਕਾਰ ਵਲੋਂ 12 ਲੱਖ ਰੁਪਏ ਤੱਕ ਦੇ ਟੈਕਸਾਂ ਵਿਚ ਛੋਟ ਦਿਤੀ ਗਈ ਹੈ। ਇਥੇ ਹੀ ਬਸ ਨਹੀਂ ਨਵਾਂ ਜੀ. ਐਸ. ਟੀ. ਸੁਧਾਰ ਇਸ ਸਾਲ ਦੇਸ਼ ਦੇ ਲੋਕਾਂ ਨੂੰ 2.5 ਲੱਖ ਕਰੋੜ ਰੁਪਏ ਬਚਾਉਣ ਜਾ ਰਿਹਾ ਹੈ।
ਦੇਸ਼ ਮਾਣ ਨਾਲ ਜੀ. ਐਸ. ਟੀ. ਬਚਤ ਤਿਉਹਾਰ ਮਨਾ ਰਿਹਾ ਹੈ : ਮੋਦੀ
ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਮਾਣ ਨਾਲ ਜੀ. ਐਸ. ਟੀ. ਬਚਤ ਤਿਉਹਾਰ ਮਨਾ ਰਿਹਾ ਹੈ । 2017 ਵਿਚ ਅਸੀਂ ਜੀ. ਐਸ. ਟੀ. (G. S. T.) ਪੇਸ਼ ਕੀਤਾ ਅਤੇ ਅਰਥਵਿਵਸਥਾ ਨੂੰ ਮਜ਼ਬੂਤ ਕੀਤਾ । ਅਸੀਂ 2025 ਵਿਚ ਜੀ. ਐਸ.ਟੀ. ਦੁਬਾਰਾ ਲਾਗੂ ਕਰਾਂਗੇ ਅਤੇ ਅਰਥਵਿਵਸਥਾ ਨੂੰ ਹੋਰ ਮਜ਼ਬੂਤ ਕਰਾਂਗੇ । ਜਿਵੇਂ-ਜਿਵੇਂ ਅਰਥਵਿਵਸਥਾ ਮਜ਼ਬੂਤ ਹੋਵੇਗੀ, ਟੈਕਸ ਦਾ ਬੋਝ ਘੱਟ ਹੋਵੇਗਾ । ਕੁੱਝ ਰਾਜਨੀਤਿਕ ਪਾਰਟੀਆਂ ਨਵੀਆਂ ਜੀ. ਐਸ. ਟੀ. ਦਰਾਂ ਬਾਰੇ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਹਨ ।
ਕਾਂਗਰਸ ਅਤੇ ਇਸ ਦੇ ਸਹਿਯੋਗੀ 2014 ਤੋਂ ਪਹਿਲਾਂ ਚਲਾਈ ਗਈ ਸਰਕਾਰ ਦੀਆਂ ਅਸਫ਼ਲਤਾਵਾਂ ਨੂੰ ਛੁਪਾਉਣ ਲਈ ਜਨਤਾ ਨੂੰ ਝੂਠ ਬੋਲ ਰਹੇ ਹਨ
ਕਾਂਗਰਸ ਅਤੇ ਇਸ ਦੇ ਸਹਿਯੋਗੀ 2014 ਤੋਂ ਪਹਿਲਾਂ ਚਲਾਈ ਗਈ ਸਰਕਾਰ ਦੀਆਂ ਅਸਫ਼ਲਤਾਵਾਂ ਨੂੰ ਛੁਪਾਉਣ ਲਈ ਜਨਤਾ ਨੂੰ ਝੂਠ ਬੋਲ ਰਹੇ ਹਨ । ਸੱਚਾਈ ਇਹ ਹੈ ਕਿ ਕਾਂਗਰਸ ਦੇ ਸ਼ਾਸਨ ਦੌਰਾਨ ਟੈਕਸ ਚੋਰੀ ਬਹੁਤ ਜ਼ਿਆਦਾ ਸੀ । ਆਮ ਨਾਗਰਿਕ ਟੈਕਸਾਂ ਦੇ ਬੋਝ ਹੇਠ ਦੱਬੇ ਜਾ ਰਹੇ ਸਨ। ਇਹ ਸਾਡੀ ਸਰਕਾਰ ਹੈ, ਜਿਸ ਨ ਟੈਕਸਾਂ ਵਿਚ ਭਾਰੀ ਕਮੀ ਕੀਤੀ ਹੈ ।
Read More : ਨਰੇਂਦਰ ਮੋਦੀ ਉਹ ਹਨ ਜੋ ਨਾਮੁਮਕਿਨ ਨੂੰ ਬਣਾਉਂਦੇ ਹਨ ਮੁਮਕਿਨ : ਰਾਧਾਕ੍ਰਿਸ਼ਨਨ