ਪਟਿਆਲਾ, 25 ਸਤੰਬਰ 2025 : ਪਟਿਆਲਾ ਦੇ ਇਤਿਹਾਸਕ ਤੇ ਪੁਰਾਤਨ ਸ੍ਰੀ ਕਾਲੀ ਦੇਵੀ ਮੰਦਿਰ (Sri Kali Devi Temple) ਵਿਖੇ ਚੱਲ ਰਹੇ ਅੱਸੂ ਦੇ ਨਵਰਾਤਰਿਆਂ ਦੌਰਾਨ ਪੁੱਜ ਰਹੇ ਵੱਡੀ ਗਿਣਤੀ ਸ਼ਰਧਾਲੂਆਂ ਦੀ ਸਹੂਲਤ ਲਈ ਮੰਦਿਰ ਦੀ ਐਡਵਾਇਜਰੀ ਮੈਨੇਜਿੰਗ ਕਮੇਟੀ ਵੱਲੋਂ ਤਿੰਨ ਸਮੇਂ ਲਗਾਏ ਜਾ ਰਹੇ ਲੰਗਰ ਭੰਡਾਰੇ (Langar Bhandare) ਵਿੱਚ ਸ਼ਰਧਾਲੂਆਂ ਨੂੰ ਸਵਾਦਲਾ ਲੰਗਰ ਵਰਤਾਇਆ ਜਾ ਰਿਹਾ ਹੈ । ਇਸੇ ਦੌਰਾਨ ਮੰਦਿਰ ਵਿਖੇ ਚੱਲ ਰਹੇ ਧਾਰਮਿਕ ਭਜਨ ਵੀ ਅਧਿਆਤਮਿਕ ਮਾਹੌਲ ‘ਚ ਦੂਰੋਂ-ਦੂਰੋਂ ਆ ਰਹੇ ਸ਼ਰਧਾਲੂ ਮਾਂ ਦੇਵੀ ਦੇ ਭਗਤੀ ਰਸ ਵਿੱਚ ਲੀਨ ਹੋ ਜਾਂਦੇ ਹਨ ।
ਧਾਰਮਿਕ ਭਜਨਾਂ ਨੇ ਮੰਦਿਰ ਦੇ ਅਧਿਆਤਮਿਕ ਮਾਹੌਲ ਨੇ ਸ਼ਰਧਾਲੂਆਂ ਨੂੰ ਮਾਂ ਦੇਵੀ ਦੇ ਭਗਤੀ ਰਸ ‘ਚ ਕੀਤਾ ਲੀਨ
ਇਸ ਵਾਰ ਜਿੱਥੇ ਮੰਦਿਰ ਦੀ ਸਜਾਵਟ ਤੇ ਹੋਰ ਵਿਸ਼ੇਸ ਪ੍ਰਬੰਧਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਸਮੇਤ ਨਗਰ ਨਿਗਮ ਦੇ ਨਾਲ-ਨਾਲ ਸੁਰੱਖਿਆ ਪ੍ਰਬੰਧਾਂ ਲਈ ਪਟਿਆਲਾ ਪੁਲਿਸ ਦੀ ਸ਼ਲਾਘਾ ਕੀਤੀ ਜਾ ਰਹੀ ਹੈ, ਉਥੇ ਹੀ ਸ਼ਰਧਾਲੂਆਂ ਦੀ ਆਮਦ ਨੂੰ ਲੈਕੇ ਹੋਰ ਵਿਆਪਕ ਪ੍ਰਬੰਧਾਂ ਲਈ ਦੀ ਐਡਵਾਇਜਰੀ ਮੈਨੇਜਿੰਗ ਕਮੇਟੀ ਦੇ ਮੈਂਬਰਾਂ ਸੀ. ਏ. ਅਜੇ ਅਲੀਪੁਰੀਆ, ਸੰਜੇ ਸਿੰਗਲਾ ਤੇ ਡਾ. ਰਾਜਨ ਗੁਪਤਾ ਆਦਿ ਦੀ ਸੂਝ-ਬੂਝ ਦੀ ਵੀ ਭਰਵੀਂ ਪ੍ਰਸ਼ੰਸਾ ਕੀਤੀ ਜਾ ਰਹੀ ਹੈ ।
ਸੀ. ਏ. ਅਜੇ ਅਲੀਪੁਰੀਆ ਨੇ ਦੱਸਿਆ ਕਿ ਸਵੇਰੇ 8.30 ਵਜੇ ਰੋਜ਼ਾਨਾ ਸਵੇਰੇ ਮੰਦਿਰ ‘ਚ ਹਵਨ ਕਰਵਾਇਆ ਜਾ ਰਿਹਾ ਹੈ
ਸੀ. ਏ. ਅਜੇ ਅਲੀਪੁਰੀਆ (C. A. Ajay Alipuria) ਨੇ ਦੱਸਿਆ ਕਿ ਸਵੇਰੇ 8.30 ਵਜੇ ਰੋਜ਼ਾਨਾ ਸਵੇਰੇ ਮੰਦਿਰ ‘ਚ ਹਵਨ ਕਰਵਾਇਆ ਜਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਸ਼ਰਧਾਲੂਆਂ ਨੂੰ ਸਵੇਰੇ 8 ਵਜੇ ਤੋਂ ਸਵੇਰੇ 9.30 ਵਜੇ ਤੱਕ, ਦੁਪਹਿਰ 12.30 ਤੋਂ ਬਾਅਦ ਦੁਪਹਿਰ 3 ਵਜੇ ਤੱਕ ਅਤੇ ਸ਼ਾਮ ਨੂੰ 7 ਵਜੇ ਤੋਂ ਰਾਤ 9.30 ਵਜੇ ਤੱਕ ਸਵਾਦਲਾ ਭੋਜਨ ਪਰੋਸਿਆ ਜਾਂਦਾ ਹੈ।
ਪਵਿੱਤਰ, ਪੁਰਾਤਨ ਤੇ ਇਤਿਹਾਸਕ ਸ੍ਰੀ ਕਾਲੀ ਦੇਵੀ ਮੰਦਿਰ ਦੀ ਪੂਰੀ ਦੁਨੀਆ ‘ਚ ਮਹਾਨਤਾ ਅਤੇ ਮਾਨਤਾ ਹੈ
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਇਸ ਪਵਿੱਤਰ, ਪੁਰਾਤਨ ਤੇ ਇਤਿਹਾਸਕ ਸ੍ਰੀ ਕਾਲੀ ਦੇਵੀ ਮੰਦਿਰ ਦੀ ਪੂਰੀ ਦੁਨੀਆ ‘ਚ ਮਹਾਨਤਾ ਅਤੇ ਮਾਨਤਾ ਹੈ, ਇਸ ਲਈ 22 ਸਤੰਬਰ ਤੋਂ 30 ਸਤੰਬਰ ਤੱਕ ਅੱਸੂ ਦੇ ਨਵਰਾਤਰਿਆਂ ਦੇ ਦਿਨਾਂ ਦੌਰਾਨ ਦੂਰੋਂ-ਦੂਰੋਂ ਸ਼ਰਧਾਲੂ ਇੱਥੇ ਨਤਮਸਤਕ ਹੋਣ ਲਈ ਪੁੱਜ ਰਹੇ ਹਨ, ਇਸ ਲਈ ਮੰਦਿਰ ਦੇ ਕਿਵਾੜ ਖੁੱਲ੍ਹਣ ਦਾ ਸਮਾਂ ਸਵੇਰੇ 4 ਵਜੇ ਤੋਂ ਰਾਤ 10 ਵਜੇ ਖੁੱਲ੍ਹ ਰਹੇ ਹਨ ਅਤੇ ਅਸ਼ਟਮੀ ਤੱਕ ਇਹੋ ਸਮਾਂ ਰਹੇਗਾ ।
ਸ਼ਰਧਾਲੂਆਂ ਲਈ ਲੋੜੀਂਦੀ ਜਾਣਕਾਰੀ ਦੀ ਅਨਾਊਂਸਮੈਂਟ ਵੀ ਕੀਤੀ ਜਾਂਦੀ ਹੈ
ਸੰਜੇ ਸਿੰਗਲਾ ਨੇ ਦੱਸਿਆ ਕਿ ਸ਼ਰਧਾਲੂਆਂ ਲਈ ਲੋੜੀਂਦੀ ਜਾਣਕਾਰੀ ਦੀ ਅਨਾਊਂਸਮੈਂਟ ਵੀ ਕੀਤੀ ਜਾਂਦੀ ਹੈ ਅਤੇ ਸ਼ਰਧਾਲੂਆਂ ਦੀ ਸਹੂਲਤ ਲਈ ਹੈਲਪ ਡੈਸਕ ਬਣੇ ਹੋਏ ਹਨ, ਮੈਡੀਕਲ ਟੀਮ ਸਮੇਤ ਲੋੜਵੰਦਾਂ ਲਈ ਵੀਲ੍ਹਚੇਅਰ ਵੀ ਉਪਲਬੱਧ ਹੈ । ਉਨ੍ਹਾਂ ਕਿਹਾ ਕਿ ਸੁਰੱਖਿਆ ਲਈ ਸੀ. ਸੀ. ਟੀ. ਵੀ. ਕੈਮਰਿਆਂ ਤੇ ਸੁਰੱਖਿਆ (Security on CCTV cameras) ਦੇ ਪ੍ਰਬੰਧ ਮਜ਼ਬੂਤ ਕੀਤੇ ਗਏ ਹਨ ।
Read More : ਮੇਅਰ, ਡੀ. ਸੀ. ਤੇ ਐਸ. ਐਸ. ਪੀ. ਨੇ ਲਿਆ ਸ੍ਰੀ ਕਾਲੀ ਦੇਵੀ ਮੰਦਿਰ ਦਾ ਜਾਇਜ਼ਾ