ਪਟਿਆਲਾ, 24 ਸਤੰਬਰ 2025 : ਜ਼ੋਨ ਪਟਿਆਲਾ-2 ਦੇ ਜ਼ੋਨਲ ਅਥਲੈਟਿਕਸ ਟੂਰਨਾਮੈਂਟ (Athletics tournament of Zone Patiala-2 begins in grand style) ਦੀ ਸ਼ੁਰੂਆਤ ਡਾ. ਰਜਨੀਸ਼ ਗੁਪਤਾ (ਪ੍ਰਧਾਨ, ਜ਼ੋਨਲ ਟੂਰਨਾਮੈਂਟ ਕਮੇਟੀ ਪਟਿਆਲਾ-2), ਬਲਵਿੰਦਰ ਸਿੰਘ ਜੱਸਲ (ਜ਼ੋਨਲ ਸਕੱਤਰ, ਜ਼ੋਨਲ ਟੂਰਨਾਮੈਂਟ ਕਮੇਟੀ ਪਟਿਆਲਾ-2) ਅਤੇ ਬਲਕਾਰ ਸਿੰਘ (ਵਿੱਤ ਸਕੱਤਰ, ਜ਼ੋਨਲ ਟੂਰਨਾਮੈਂਟ ਕਮੇਟੀ ਪਟਿਆਲਾ-2) ਦੀ ਅਗਵਾਈ ਵਿੱਚ ਪੋਲੋ ਗਰਾਊਂਡ ਪਟਿਆਲਾ ਵਿਖੇ ਹੋਈ ।
ਜ਼ੋਨਲ ਅਥਲੈਟਿਕਸ ਟੂਰਨਾਮੈਂਟ ਦੇ ਪਹਿਲੇ ਦਿਨ ਕਰਵਾਏ ਗਏ ਕਈ ਈਵੈਂਟਸ
ਜ਼ੋਨਲ ਅਥਲੈਟਿਕਸ ਟੂਰਨਾਮੈਂਟ ਦੇ ਪਹਿਲੇ ਦਿਨ ਕਈ ਈਵੈਂਟਸ ਕਰਵਾਏ ਗਏ । ਅੰਡਰ 17 ਲੜਕਿਆਂ ਦੀ ਲੰਬੀ ਛਾਲ ਵਿੱਚ ਸ. ਹ. ਸ. ਧਬਲਾਨ ਦੇ ਅਰਵਿੰਦਰ ਸਿੰਘ ਨੇ ਗੋਲਡ, ਸ. ਹ. ਸ. ਧਬਲਾਨ ਦੇ ਕਰਨਵੀਰ ਸਿੰਘ ਨੇ ਸਿਲਵਰ ਅਤੇ ਸ. ਹ. ਸ.ਗਾਂਧੀ ਨਗਰ ਦੇ ਜੋਤਿਸ਼ ਨੇ ਬਰਾਊਂਜ਼ ਮੈਡਲ ਹਾਸਲ ਕੀਤਾ । ਅੰਡਰ 19 ਲੜਕਿਆਂ ਦੀ ਲੰਬੀ ਛਾਲ ਵਿੱਚ ਸਕੂਲ ਆਫ ਐਮੀਂਨੈਸ ਫੀਲਖਾਨਾ ਦੇ ਅਮਨਜੋਤ ਸਿੰਘ ਨੇ ਗੋਲਡ, ਸ. ਸ. ਸ. ਸ . ਪਸਿਆਣਾ ਦੇ ਸਾਹਿਲ ਖਾਨ ਨੇ ਸਿਲਵਰ ਅਤੇ ਸ. ਸ. ਸ. ਸ. ਸ਼ੇਖੂਪੁਰ ਦੇ ਗੁਰਤੇਜ ਸਿੰਘ ਨੇ ਬਰਾਊਂਜ਼ ਮੈਡਲ ਹਾਸਲ ਕੀਤਾ ।
ਅੰਡਰ-14 ਲੜਕੀਆਂ ਦੀ 600 ਮੀਟਰ ਦੌੜ ਵਿੱਚ ਕਿਸ ਵਰਗ ਵਿਚ ਕਿਸ ਨੇ ਕਿਹੜਾ ਸਥਾਨ ਕੀਤਾ ਪ੍ਰਾਪਤ
ਅੰਡਰ-14 ਲੜਕੀਆਂ ਦੀ 600 ਮੀਟਰ ਦੌੜ (Under-14 Girls’ 600m Race) ਵਿੱਚ ਸ. ਮਿ. ਸ . ਖੇੜੀ ਗੁੱਜਰਾਂ ਦੀ ਆਰੂਸ਼ੀ ਦੇ ਗੋਲਡ ਅਤੇ ਸ. ਮਿ. ਸ. ਖੇੜੀ ਗੁੱਜਰਾਂ ਦੀ ਜਸਮੀਨ ਨੇ ਸਿਲਵਰ ਮੈਡਲ ਹਾਸਲ ਕੀਤਾ । ਅੰਡਰ-19 ਲੜਕਿਆਂ ਦੇ ਸ਼ਾਟਪੁੱਟ ਵਿੱਚ ਬ੍ਰਿਟਿਸ਼ ਕੋ ਐਡ ਹਾਈ ਸਕੂਲ ਦੇ ਸਨਬੀਰ ਸਿੰਘ ਜਸਵਾਲ ਨੇ ਗੋਲਡ, ਬ੍ਰਿਟਿਸ਼ ਕੋ ਐਡ ਹਾਈ ਸਕੂਲ ਦੇ ਤੇਜਸ ਸਿੰਘ ਨੇ ਸਿਲਵਰ ਅਤੇ ਐੱਸ. ਡੀ. ਐੱਸ. ਈ. ਦੇ ਅਭਿਨਵ ਯਾਦਵ (Abhinav Yadav of S. D. S. E.) ਦੇ ਬਰਾਊਂਜ਼ ਮੈਡਲ ਹਾਸਲ ਕੀਤਾ । ਅੰਡਰ-17 ਲੜਕੀਆਂ ਦੇ ਸ਼ਾਟਪੁੱਟ ਈਵੈਂਟ ਸ. ਸ. ਸ. ਸ. ਪਸਿਆਣਾ ਦੀ ਨੇਹਾ ਦੇ ਗੋਲਡ, ਸ. ਮਿ. ਸ. ਖੇੜੀ ਗੁੱਜਰਾਂ ਦੀ ਖੁਸ਼ਪ੍ਰੀਤ ਕੌਰ ਨੇ ਸਿਲਵਰ ਅਤੇ ਸ. ਮਿ. ਸ. ਖੇੜੀ ਗੁੱਜਰਾਂ ਦੀ ਸਰਿਤਾ ਨੇ ਬਰਾਊਂਜ਼ ਮੈਡਲ ਹਾਸਲ ਕੀਤਾ ।
ਟੂਰਨਾਮੈਂਟ ਦੌਰਾਨ ਡਾ. ਰਜਨੀਸ਼ ਗੁਪਤਾ (ਪ੍ਰਧਾਨ, ਜ਼ੋਨਲ ਟੂਰਨਾਮੈਂਟ ਕਮੇਟੀ ਪਟਿਆਲਾ-2) ਵਿਸ਼ੇਸ਼ ਤੌਰ ਤੇ ਪਹੁੰਚੇ
ਟੂਰਨਾਮੈਂਟ ਦੌਰਾਨ ਡਾ. ਰਜਨੀਸ਼ ਗੁਪਤਾ (ਪ੍ਰਧਾਨ, ਜ਼ੋਨਲ ਟੂਰਨਾਮੈਂਟ ਕਮੇਟੀ ਪਟਿਆਲਾ-2) ਵਿਸ਼ੇਸ਼ ਤੌਰ ਤੇ ਪਹੁੰਚੇ । ਡਾ. ਰਜਨੀਸ਼ ਗੁਪਤਾ ਜੀ ਨੇ ਜੇਤੂ ਖਿਡਾਰੀਆਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ । ਡਾ. ਰਜਨੀਸ਼ ਗੁਪਤਾ ਜੀ ਨੇ ਖਿਡਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਖੇਡਾਂ ਦਾ ਜੀਵਨ ਵਿੱਚ ਬਹੁਤ ਮਹੱਤਵ ਹੈ, ਖੇਡਾਂ ਮਨੁੱਖ ਵਿੱਚ ਅਨੁਸ਼ਾਸ਼ਨ, ਮਿਲਵਰਤਨ, ਮਿਲ ਕੇ ਕੰਮ ਕਰਨਾ ਵਰਗੇ ਕਈ ਗੁਣਾਂ ਦਾ ਵਿਕਾਸ ਕਰਦੀਆਂ ਹਨ ।
ਇਸ ਮੌਕੇ ਕੌਣ ਕੌਣ ਸੀ ਮੌਜੂਦ
ਇਸ ਮੌਕੇ ਸ੍ਰੀਮਤੀ ਰੁਪਿੰਦਰ ਕੌਰ (ਲੈਕ.), ਸ੍ਰੀਮਤੀ ਕਿਰਨਜੀਤ ਕੌਰ (ਲੈਕ.), ਸ੍ਰੀਮਤੀ ਸੰਦੀਪ ਕੌਰ (ਡੀ. ਪੀ. ਈ.), ਸ੍ਰੀਮਤੀ ਮਮਤਾ ਰਾਣੀ (ਪੀ. ਟੀ. ਆਈ.), ਗੁਰਪ੍ਰੀਤ ਸਿੰਘ (ਡੀ. ਪੀ. ਈ.), ਯਸ਼ਦੀਪ ਸਿੰਘ (ਡੀ. ਪੀ. ਈ.), ਸ੍ਰੀਮਤੀ ਵਰਿੰਦਰ ਕੌਰ (ਡੀ. ਪੀ. ਈ.), ਸ੍ਰੀਮਤੀ ਮਨਦੀਪ ਕੌਰ (ਡੀ.ਪੀ.ਈ.), ਸ੍ਰੀਮਤੀ ਰਾਜਵਿੰਦਰ ਕੌਰ (ਲੈਕ.), ਸ੍ਰੀਮਤੀ ਰੁਪਿੰਦਰ ਕੌਰ (ਡੀ. ਪੀ. ਈ.), ਯਾਦਵਿੰਦਰ ਕੌਰ (ਡੀ. ਪੀ. ਈ.), ਸ੍ਰੀਮਤੀ ਜ਼ਾਹਿਦਾ ਕੂਰੈਸ਼ੀ (ਡੀ. ਪੀ. ਈ.), ਮਨਪ੍ਰੀਤ ਸਿੰਘ (ਕੰਪਿਊਟਰ ਫੈਕਲਟੀ), ਗੁਰਦੀਪ ਸਿੰਘ (ਡੀ. ਪੀ. ਈ), ਜਸਦੇਵ ਸਿੰਘ (ਡੀ.ਪੀ.ਈ.), ਅਤੇ ਹੋਰ ਅਧਿਆਪਕ ਮੌਜੂਦ ਸਨ ।
Read More : ਜ਼ੋਨ ਪਟਿਆਲਾ-2 ਦਾ ਜ਼ੋਨਲ ਟੂਰਨਾਮੈਂਟ ਆਯੋਜਿਤ