ਬਿਨਾਂ ਫਿਟਨੈਸ, ਟੈਕਸ ਤੇ ਇੰਸ਼ੋਰੈਂਸ ਦੇ ਚੱਲ ਰਹੀਆਂ ਬਸਾਂ ਤੇ ਟ੍ਰਾਂਸਪੋਰਟ ਵਿਭਾਗ ਚੁਪ

0
56
Regional Transport Authority

ਪਟਿਆਲਾ, 23 ਸਤੰਬਰ 2025 : ਉਂਝ ਤਾਂ ਰੋਜ਼ਾਨਾ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਟ੍ਰਾਂਸਪੋਰਟ ਵਿਭਾਗ (Department of Transport) ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਸੁਰਖੀਆਂ ਵਿਚ ਬਣਿਆਂ ਹੀ ਰਹਿੰਦਾ ਹੈ ਪਰ ਹਾਲ ਹੀ ਦੇ ਵਿਚ ਸ਼ਹਿਰ ਵਿਚ ਬਿਨਾਂ ਫਿਟਨੈਸ ਸਰਟੀਫਿਕੇਟ, ਬਿਨਾਂ ਕਿਸੇ ਟੈਕਸ ਅਤੇ ਬਿਨਾਂ ਇੰਸ਼ੋਰੈਂਸ ਦੇ ਹੀ ਸ਼ਹਿਰ ਵਿਚ ਚੱਲ ਰਹੀਆਂ ਬਸਾਂ ਨੂੰ ਲੈ ਕੇ ਵਿਭਾਗ ਚਰਚਾ ਦਾ ਵਿਸ਼ਾ ਬਣਿਆਂ ਹੋਇਆ ਹੈ ।

ਸਮਾਜ ਸੇਵਕ ਤੇ ਆਰ. ਟੀ. ਆਈਵਿਸਟ ਅਮਨਦੀਪ ਸਿੰਘ ਨੇ ਉਪਰੋਕਤ ਸਾਰੇ ਪ੍ਰੋਗਰਾਮ ਤੋੋਂ ਚੁੱਕਿਆ ਪਰਦਾ

ਉਪਰੋਕਤ ਸਮੁੱਚੇ ਘਟਨਾਕ੍ਰਮ ਸਬੰਧੀ ਸਮਾਜ ਸੇਵਕ ਤੇ ਆਰ. ਟੀ. ਆਈਵਿਸਟ ਅਮਨਦੀਪ ਸਿੰਘ (Social worker and RT Iivist Amandeep Singh) ਨੇ ਉਪਰੋਕਤ ਸਾਰੇ ਪ੍ਰੋਗਰਾਮ ਤੋੋਂ ਪਰਦਾ ਚੁੱਕਦਿਆਂ ਦੱਸਿਆ ਕਿ ਇਸ ਵੇਲੇ ਸ਼ਹਿਰ ਵਿਚ 4155 7425 3875, 7156 ਨੰਬਰਾਂ ਦੀਆਂ ਬਸਾਂ ਜੋ ਕਿ ਸਵਾਰੀਆਂ ਨੂੰ ਲੈ ਕੇ ਸੜਕਾਂ ਦੇ ਦੌੜਦੀਆਂ ਨਜ਼ਰ ਆ ਰਹੀਆਂ ਹਨ ਵਿਚੋਂ 4155 ਨੰਬਰ ਬਸ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਬਸ ਦਾ ਫਿਟਨੈਸ ਸਰਟੀਫਿਕੇਟ 1 ਜੂਨ 2024 ਨੂੰ ਅਤੇ ਟੈਕਸ 30 ਸਤੰਬਰ 2023 ਨੂੰ ਅਤੇ ਇੰਸ਼ੋਰੈਂਸ 9 ਮਈ 2024 ਨੂੰ ਖਤਮ ਹੋ ਚੁੱਕੀ ਹੈ ।

ਕਿਸ ਬਸ ਵਿਚ ਕੀ ਕੀ ਸਨ ਕਮੀਆਂ

ਇਸੇ ਤਰ੍ਹਾਂ ਬਸ ਨੰਬਰ 7425 ਜਿਸਨੂੰ ਉਤਰ ਪ੍ਰਦੇਸ਼ ਸਰਕਾਰ ਵਲੋਂ 23 ਮਾਰਚ 2023 ਨੂੰ ਬਲੈਕ ਲਿਸਟ ਕੀਤਾ ਗਿਆ ਹੈ ਅਤੇ ਇਸ ਬਸ ਦੀ ਫਿਟਨੈਸ 23 ਨਵੰਬਰ 2022 ਨੂੰ ਅਤੇ ਇਸਦਾ ਟੈਕਸ 28 ਫਰਵਰੀ 2021 ਨੂੰ ਅਤੇ ਇੰਸ਼ੋਰੈਂਸ 18 ਅਪੈ੍ਰਲ 2023 ਨੂੰ ਖਤਮ ਹੋ ਚੁੱਕੀ ਹੈ । ਇਸੇ ਤਰ੍ਹਾਂ ਬਸ ਨੰਬਰ 3875 ਜਿਸਨੂੰ ਰਾਜਸਥਾਨ ਸਰਕਾਰ ਵਲੋਂ ਬਲੈਕਲਿਸਟ ਕੀਤਾ ਗਿਆ ਹੈ ਦੀ ਫਿਟਨੈਸ 13 ਨਵੰਬਰ 2016 ਨੂੰ, ਟੈਕਸ 31 ਮਾਰਚ 2017 ਨੂੰ ਅਤੇ ਇੰਸ਼ੋਰੈਂਸ 28 ਦਸੰਬਰ 2014 ਨੂੰ ਖਤਮ ਹੋ ਚੁੱਕੀ ਹੈ ।

ਕਿਹੜੀ ਕਿਹੜੀ ਬਸ ਬਲੈਕਲਿਸਟ ਹੋਣ ਤੋਂ ਬਾਅਦ ਵੀ ਦੌੜ ਰਹੀਆਂ ਹੈ ਸੜਕਾਂ ਤੇ

ਇਸੇ ਤਰ੍ਹਾਂ ਬਸ ਨੰਬਰ 7156 ਦੀ ਫਿਟਨੈਸ 11 ਅਪੈ੍ਰਲ 2025 ਨੂੰ, ਟੈਕਸ 30 ਸਤੰਬਰ 2023 ਨੂੰ ਅਤੇੇ ਇੰਸ਼ੋਰੈਂਸ 20 ਸਤੰਬਰ 2023 ਨੂੰ ਖਤਮ ਹੋ ਚੁੱਕੀ ਹੈ ਪਰ ਇਸ ਸਭ ਦੇ ਬਾਵਜੂਦ ਉਕਤ ਚਾਰਾਂ ਬਸਾਂ ਇਸ ਵੇਲੇ ਪੰਜਾਬ ਦੀਆਂ ਸੜਕਾਂ ਦੇ ਦੌੜ ਰਹੀਆਂ ਹਨ ਤੇ ਕਦੇ ਵੀ ਕਿਸੇ ਵੀ ਵੇਲੇ ਆਮ ਜਨਤਾ ਲਈ ਵੱਡੇ ਹਾਦਸੇ ਦਾ ਕਾਰਨ ਵੀ ਬਣ ਸਕਦੀਆਂ ਹਨ ਪਰ ਟ੍ਰਾਂਸਪੋਰਟ ਵਿਭਾਗ ਦੇ ਪਟਿਆਲਾ ਦਫ਼ਤਰ ਦੇ ਮੁਖੀ ਰੀਜ਼ਨਲ ਟ੍ਰਾਂਸਪੋਰਟ ਅਥਾਰਿਟੀ (ਆਰ. ਟੀ. ਏ.) ਪੂਰੀ ਤਰ੍ਹਾਂ ਅੱਖਾਂ ਬੰਦ ਕਰਕੇ ਬੈਠੇ ਹਨ ।

ਬਿਨਾਂ ਕਿਸੇ ਗੰਢਤੁੱਪ ਦੇ ਆਖਰ ਕਿਵੇਂ ਚਲ ਰਹੀਆਂ ਹਨ ਅਨਫਿਟ ਬਸਾਂ

ਉਂਝ ਤਾਂ ਸਰਕਾਰ ਵਲੋਂ ਆਮ ਲੋਕਾਂ ਨੂੰ ਸੁਰੱਖਿਆ ਦੇਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਰਹਿੰਦੇ ਹਨ ਪਰ ਇਨ੍ਹਾਂ ਦਾਅਵਿਆਂ ਦੀ ਜ਼ਮੀਨੀ ਹਕੀਕਤ ਦੇਖਣ ਤੇ ਹੀ ਇਹ ਦਾਅਵੇ ਹਵਾ ਹਵਈ ਹੋ ਜਾਂਦੇ ਹਨ।ਜਿਸਦੀ ਤਾਜ਼ਾ ਮਿਸਾਲ ਉਕਤ ਚਾਰ ਬਸਾਂ ਹਨ ਜੋ ਕਿ ਇਸ ਵੇਲੇ ਬਿਨਾਂ ਕਿਸੇ ਫਿਟਨੈਸ, ਬਿਨਾਂ ਇੰਸ਼ੋਰੈਂਸ, ਬਿਨਾਂ ਕਿਸੇ ਟੈਕਸ ਦੇ ਸੜਕਾਂ ਦੇ ਦੌੜ ਰਹੀਆਂ ਹਨ ਜਦੋਂ ਕਿ ਆਰ. ਟੀ. ਏ. ਵਿਭਾਗ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਇਸ ਤਰ੍ਹਾਂ ਦੀਆਂ ਬਸਾਂ ਦੀ ਜਾਂਚ ਕਰਕੇ ਉਨ੍ਹਾਂ ਤੇ ਕਾਰਵਾਈ ਕਰਨ ਪਰ ਜਿਸ ਤਰ੍ਹਾਂ ਤੋਂ ਇਹ ਬਸਾਂ ਸੜਕਾਂ ਤੇ ਘੁੰਮ ਰਹੀਆਂ ਹਨ ਤੋਂ ਸਪੱਸ਼ਟ ਹੁੁੰਦਾ ਹੈ ਕਿ ਜਾਂ ਤਾਂ ਟ੍ਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਦੀ ਉਕਤ ਬਸ ਮਾਲਕਾਂ ਨਾਲ ਮਿਲੀਭੁਗਤ ਹੈ ਜਾਂ ਉਹ ਆਪਣਾ ਕੰਮ ਈਮਾਨਦਾਰੀ ਨਾਲ ਨਹੀਂ ਕਰਦੇ ਹਨ। ਦੋਵੇਂ ਹੀ ਹਾਲਾਤਾਂ ਵਿਚ ਅਧਿਕਾਰੀਆਂ ਦੀ ਗਲਤੀ ਦਾ ਖਮਿਆਜ਼ਾ ਜਿਥੇ ਆਮ ਲੋਕਾਂ ਨੂੰ ਭੁਗਤਣਾ ਪੈ ਸਕਦਾ ਹੈ, ਉਥੇ ਸਰਕਾਰ ਨੂੰ ਵੀ ਲੱਖਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ ।

ਸਮਾਜ ਸੇਵਕ ਅਮਨਦੀਪ ਸਿੰਘ ਨੇ ਕੀਤਾ ਉਕਤ ਘਟਨਾਕ੍ਰਮ ਦਾ ਖੁਲਾਸਾ

ਪੰਜਾਬ ਦੀਆਂ ਸੜਕਾਂ ਤੇ ਘੁੰਮ ਰਹੀਆਂ (Roaming the roads of Punjab) ਉਪਰੋਕਤ ਅਤੇ ਹੋਰ ਅਣਫਿਟ ਬਸਾਂ ਦਾ ਸਮਾਾਜ ਸੇਵਕ ਅਮਨਦੀਪ ਸਿੰਘ ਵਲੋਂ ਖੁਲਾਸਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਪੰਜਾਬ ਸਰਕਾਰ ਦੇ ਐਮ. ਪਰਿਵਨ ਪੋਰਟਲ ਤੇ ਜਦੋਂ ਉਕਤ ਬਸਾਂ ਦੇ ਨੰਬਰਾਂ ਨੂੰ ਪਾ ਕੇ ਚੈਕ ਕੀਤਾ ਗਿਆ ਤਾਂ ਇਹ ਹੈਰਾਨ ਕਰਨ ਵਾਲੇ ਰਿਕਾਰਡਜ ਸਾਹਮਣੇ ਆਏ ਕਿ ਕਿਸ ਤਰ੍ਹਾਂ ਕਈ ਸਾਲਾਂ ਤੱਕ ਨਾ ਤਾਂ ਬਸਾਂ ਦੀ ਫਿਟਨੈਸ ਹੋਈ ਹੈ, ਨਾ ਹੀ ਉਨ੍ਹਾਂ ਦੇ ਕੋਲ ਇੰਸ਼ੋਰੈਂਸ ਹੈ ਅਤੇ ਨਾ ਹੀ ਉਹ ਕੋਈ ਟੈਕਸ ਵਿਭਾਗ ਨੂੰ ਦੇ ਰਹੇ ਹਨ ਪਰ ਇਸ ਸਭ ਦੇ ਬਾਵਜੂਦ ਵੀ ਇਹ ਬਸਾਂ ਸੜਕਾਂ ਦੇ ਦੌੜਦੀਆਂ ਜਾ ਰਹੀਆਂ ਹਨ । ਅਮਨਦੀਪ ਸਿੰਘ ਦਾ ਆਖਣਾ ਹੈ ਕਿ ਟ੍ਰਾਂਸਪੋੋਰਟਰਾਂ ਵਲੋਂ ਬਹੁਤ ਹੀ ਸ਼ਾਤਰਾਨਾ ਤਰੀਕੇ ਨਾਲ ਇਸ ਸਮੁੱਚੇ ਗੌਰਖਧੰਦੇ ਨੂੰ ਵਿਭਾਗ ਦੀ ਹੀ ਕਥਿਤ ਤੌਰ ਤੇ ਮਿਲੀਭੁਗਤ ਨਾਲ ਅੰਜਾਮ ਦਿੱਤਾ ਜਾ ਰਿਹਾ ਹੈ ।

ਕਈ ਕਈ ਸਾਲ ਅਨਫਿਟ ਬਸਾਂ ਨੂੰ ਬਿਨਾਂ ਕਿਸੇ ਇੰਸ਼ੋਰੈਂਸ ਅਤੇ ਟੈਕਸ ਦੇ ਜਾਂਦਾ ਹੈ ਚਲਾਇਆ

ਉਨ੍ਹਾਂ ਵਲੋਂ ਕਈ ਕਈ ਸਾਲ ਅਨਫਿਟ ਬਸਾਂ ਨੂੰ ਬਿਨਾਂ ਕਿਸੇ ਇੰਸ਼ੋਰੈਂਸ ਅਤੇ ਟੈਕਸ ਦੇ ਚਲਾਇਆ ਜਾਂਦਾ ਹੈ ਅਤੇ ਬਾਅਦ ਵਿਚ ਜਦੋਂ ਕੋਈ ਸਿ਼ਕਾਇਤ ਆਦਿ ਹੋ ਜਾਂਦੀ ਹੈ ਤਾਂ ਵਿਭਾਗ ਦੇ ਅਧਿਕਾਰੀਆਂ ਵਲੋਂ ਟ੍ਰਾਂਸਪੋੋਰਟਰਾਂ ਦੇ ਨਾਲ ਮਿਲੀਭੁਗਤ ਕਰਕੇ ਗੱਲ ਨੂੰ ਦਬਾਅ ਦਿੱਤਾ ਜਾਂਦਾ ਹੈ। ਅਮਨਦੀਪ ਸਿੰਘ ਦਾ ਆਖਣਾ ਹੈ ਕਿ ਇਹ ਤਾਂ ਕੁੱਝ ਬਸਾਂ ਹਨ ਜੋ ਕਿ ਉਨ੍ਹਾਂ ਦੇ ਧਿਆਨ ਵਿਚ ਆ ਗਈਆਂ ਹਨ ਪਰ ਇਸ ਤਰ੍ਹਾਂ ਦੀਆਂ ਪਤਾ ਨਹੀਂ ਕਿੰਨੀਆਂ ਕੁ ਬਸਾਂ ਸਰਕਾਰ ਨੂੰ ਚੂਨਾ ਲਗਾਉਂਦਿਆਂ ਇਸ ਵੇਲੇ ਦੌੜ ਰਹੀਆਂ ਹਨ । ਜੇਕਰ ਇਸ ਸਮੁੱਚੇ ਘੁਟਾਲੇ ਦੀ ਜਾਂਚ ਕੀਤੀ ਜਾਵੇ ਤਾਂ ਕਰੋੜਾਂ ਰੁਪਏ ਦੇ ਘੁਟਾਲੇ ਸਾਹਮਣੇ ਆ ਸਕਦੇ ਹਨ ।

ਕੀ ਆਖਿਆ ਆਰ. ਟੀ. ਏ. ਚੀਮਾ ਨੇ

ਇਸ ਸਬੰਧੀ ਜਦੋਂ ਰੀਜ਼ਨਲ ਟ੍ਰਾਂਸਪੋਰਟ ਅਥਾਰਿਟੀ (Regional Transport Authority) (ਆਰ. ਟੀ. ਏ.) ਮਨਜੀਤ ਸਿੰਘ ਚੀਮਾ (ਪੀ. ਸੀ. ਐਸ.) ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਉਹ ਇਸ ਮਾਮਲੇ ਦੀ ਜਾਂਚ (Investigation of the case) ਕਰਨਗੇ ਅਤੇ ਜੋ ਵੀ ਇਸ ਸਮੁੱਚੇ ਘਟਨਾਕ੍ਰਮ ਵਿਚ ਦੋਸ਼ੀ ਪਾਇਆ ਜਾਵੇਗਾ ਦੇ ਖਿਲਾਫ਼ ਬਣਦੀ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ ।

Read More : ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਆਦੇਸ਼ਾਂ ‘ਤੇ ਸਰਕਾਰੀ ਬੱਸਾਂ ਦੇ ਐਡਵਾਂਸ ਬੁੱਕਰਾਂ ਵਿਰੁੱਧ ਪਰਚਾ ਦਰਜ

LEAVE A REPLY

Please enter your comment!
Please enter your name here