ਮਧਰੇ ਬੂਟੇ ਦੇ ਆਏ ਵਾਇਰਸ ਕਾਰਨ ਕਈ ਕਿਸਾਨਾਂ ਨੇ ਮਜਬੂਰਨ ਵਾਹਿਆ ਝੋਨਾ

0
21
Madhre plant virus

ਨਾਭਾ, 22 ਸਤੰਬਰ 2025 : ਪੰਜਾਬ ਦਾ ਕਿਸਾਨ (Punjab farmer) 6 ਮਹੀਨੇ ਦੀ ਦਿਨ ਰਾਤ ਮਿਹਨਤ ਕਰਕੇ ਆਪਣੇ ਪੁੱਤਾਂ ਵਾਂਗ ਆਪਣੀ ਝੋਨੇ ਦੀ ਫਸਲ ਪਾਲਦਾ ਹੈ ਪਰ ਜੇਕਰ ਉਸ ਦੀ ਫਸਲ ਤੇ ਸਟੰਟ ਵਾਇਰਸ (ਬੌਨਾ ਮਧਰਾ ਰੋਗ) (Stun virus (dwarf disease) ਦੀ ਮਾਰ ਪੈ ਜਾਵੇ ਤਾਂ ਉਸ ਕਿਸਾਨ ਤੇ ਕੀ ਬੀਤੇਗੀ । ਅਜਿਹਾ ਹੀ ਸਟੰਟ ਵਾਇਰਸ ਦਾ ਮਾਮਲਾ ਸਾਹਮਣੇ ਆਇਆ ਨਾਭਾ ਬਲਾਕ ਦੇ ਪਿੰਡ ਰਾਮਗੜ੍ਹ ਦੇ ਅੱਧੀ ਦਰਜਨ ਕਿਸਾਨਾਂ ਦੀ ਪੁੱਤਾਂ ਵਾਂਗ ਝੋਨੇ ਦੀ ਪਾਲੀ ਫਸਲ ਵਾਇਰਸ ਨੇ ਤਹਿਸ ਨਹਿਸ ਕਰ ਦਿੱਤੀ ।

ਸਰਕਾਰ ਤੋਂ ਮੁਆਵਜ਼ੇ ਦੀ ਕੀਤੀ ਮੰਗ

ਆਖਿਰਕਾਰ ਕੋਈ ਹੱਲ ਨਾ ਦਿਖਦਾ ਹੋਏ ਮਜਬੂਰਨ ਕਿਸਾਨ ਚਮਕੌਰ ਸਿੰਘ ਦੇ ਵੱਲੋਂ ਆਪਣੀ ਫਸਲ ਨੂੰ ਟਰੈਕਟਰ ਦੇ ਨਾਲ ਵਾਹ ਦਿੱਤੀ ।  ਪਿੰਡ ਰਾਮਗੜ੍ਹ ਦੇ ਹੀ ਵੱਖ-ਵੱਖ ਕਿਸਾਨਾਂ ਦੀ ਤਕਰੀਬਨ 100 ਏਕੜ ਤੋਂ ਵੱਧ ਫਸਲ (More than 100 acres of crops from various farmers) ਇਸ ਵਾਇਰਸ ਦੀ ਚਪੇਟ ਦੇ ਵਿੱਚ ਆ ਗਈ । ਜ਼ਿਆਦਾਤਰ ਕਿਸਾਨਾਂ ਦੇ ਵੱਲੋਂ ਜਮੀਨ ਠੇਕੇ ਤੇ ਲੈ ਕੇ ਫਸਲ ਦੀ ਬਜਾਈ ਕੀਤੀ ਸੀ । ਦੂਜੇ ਪਾਸੇ ਨਾਭਾ ਦੇ ਖੇਤੀਬਾੜੀ ਅਫਸਰ ਜੁਪਿੰਦਰ ਸਿੰਘ ਗਿੱਲ ਨੇ ਕਿਹਾ ਕਿ ਇਹ ਵਾਇਰਸ ਸਟੰਟ ਵਾਇਰਸ (ਬੌਨਾ ਮਧਰਾ ਰੋਗ) ਪਹਿਲੀ ਵਾਰ ਸਾਹਮਣੇ ਆਇਆ ਹੈ ।

ਵਿਧਾਇਕ ਦੇਵ ਮਾਨ ਨੇ ਮੁਆਵਜ਼ਾ ਦੁਆਉਣ ਦੀ ਕਹੀ ਗੱਲ

ਇਸ ਮੌਕੇ ਪਿੰਡ ਰਾਮਗੜ੍ਹ ਦੇ ਪੀੜਤ ਕਿਸਾਨਾਂ ਨੇ ਕਿਹਾ ਕਿ ਇਸ ਵਾਰੀ ਸਾਨੂੰ ਪੂਰੀ ਉਮੀਦ ਸੀ ਕਿ ਬਾਰਿਸ਼ ਵਧੀਆ ਪਈ ਹੈ ਤੇ ਵਧੀਆ ਝਾੜ ਵੀ ਨਿਕਲੇਗਾ ਪਰ ਸਾਡੀਆਂ ਆਸਾਂ ਤੇ ਪਾਣੀ ਫੇਰ ਦਿੱਤਾ ਅਤੇ ਇਸ ਵਾਇਰਸ ਦੇ ਨਾਲ ਸਾਡੇ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਤੇ ਝੋਨੇ ਤੇ ਜੋ ਵਾਇਰਸ ਨੇ ਮਾਰ ਕੀਤੀ ਹੈ । ਇਸ ਨਾਲ ਸਾਡੇ ਆਸਾ ਤੇ ਪਾਣੀ ਫੇਰ ਦਿੱਤਾ । ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਗਿਰਦਾਵਰੀਆਂ ਕਰਾ ਕੇ ਸਾਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਸਾਡੇ ਰਾਮਗੜ੍ਹ ਪਿੰਡ ਦੇ ਵਿੱਚ ਹੀ 100 ਏਕੜ ਦੇ ਕਰੀਬ ਝੋਨੇ ਦੀ ਫਸਲ ਇਸ ਵਾਇਰਸ ਨੇ ਖਰਾਬ ਕਰ ਦਿੱਤੀ ।

ਇਹ ਵਾਇਰਸ ਸਟੰਟ ਵਾਇਰਸ (ਬੌਨਾ ਮਧਰਾ ਰੋਗ) ਪਹਿਲੀ ਵਾਰ ਸਾਹਮਣੇ ਆਇਆ ਹੈ  : ਖੇਤੀਬਾੜੀ ਅਫਸਰ

ਕਿਸਾਨ ਇਸ ਮੌਕੇ ਨਾਭਾ ਦੇ ਖੇਤੀਬਾੜੀ ਅਫਸਰ ਜੁਪਿੰਦਰ ਸਿੰਘ ਗਿੱਲ (Agriculture Officer Jupinder Singh Gill) ਨੇ ਕਿਹਾ ਕਿ ਇਹ ਵਾਇਰਸ ਸਟੰਟ ਵਾਇਰਸ (ਬੌਨਾ ਮਧਰਾ ਰੋਗ) ਪਹਿਲੀ ਵਾਰ ਸਾਹਮਣੇ ਆਇਆ ਹੈ । ਇਸ ਸਬੰਧ ਦੇ ਵਿੱਚ ਖੇਤੀਬਾੜੀ ਯੂਨੀਵਰਸਿਟੀ ਦੇ ਵੱਲੋਂ ਵੀ ਰਿਸਰਚ ਕੀਤੀ ਜਾ ਰਹੀ ਹੈ । ਇਸਦੀ ਰੋਕਥਾਮ ਦੇ ਲਈ ਅਸੀਂ ਵੱਖ-ਵੱਖ ਕਿਸਾਨਾਂ ਨੂੰ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ । ਮੌਸਮ ਦੀ ਤਬਦੀਲੀ ਨਾਲ ਹੀ ਵਾਇਰਸ ਨੇ ਝਆਪਣਾ ਅਸਰ ਵਿਖਾਇਆ ਹੈ, ਕਿਉਂਕਿ ਇਸ ਵਾਰ ਬਾਰਿਸ਼ਾਂ ਬਹੁਤ ਪਈਆਂ ਹਨ ਅਤੇ ਧੁੱਪ ਬਹੁਤ ਘੱਟ ਨਿਕਲੀ ਹੈ । ਇਸ ਸਬੰਧੀ ਨਾਭਾ ਦੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ (Constituency MLA Gurdev Singh Devman) ਨੇ ਕਿਹਾ ਕਿ ਜੋ ਕਿਸਾਨਾਂ ਦੀ ਝੋਨੇ ਦੀ ਫਸਲ ਦਾ ਵਾਇਰਸ ਦੇ ਨਾਲ ਨੁਕਸਾਨ ਹੋਇਆ ਹੈ । ਉਹਨਾਂ ਦੇ ਗਿਰਦਾਵਰੀ ਕਰਾ ਕੇ ਉਹਨਾਂ ਨੂੰ ਮੁਆਵਜਾ ਦਿੱਤਾ ਜਾਵੇਗਾ ।

Read More : ਪੰਜਾਬ ’ਚ ਝੋਨੇ ਦੀ ਫਸਲ ’ਤੇ ਚਾਈਨਾ ਵਾਇਰਸ ਦਾ ਹਮਲਾ, 14 ਜ਼ਿਲ੍ਹੇ ਹੋਏ ਪ੍ਰਭਾਵਿਤ

LEAVE A REPLY

Please enter your comment!
Please enter your name here