ਪਟਿਆਲਾ, 21 ਸਤੰਬਰ 2025 : ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਕਿਰਨ ਸ਼ਰਮਾ ਪੀ. ਸੀ. ਐੱਸ. ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਸਟੇਟ ਨੋਡਲ ਡਾ. ਸੁਰਿੰਦਰ ਕੁਮਾਰ ਦੀ ਅਗਵਾਈ ਅਤੇ ਪ੍ਰਿੰਸੀਪਲ ਡਾਇਟ ਨਾਭਾ ਸੰਦੀਪ ਨਾਗਰ ਦੀ ਦੇਖ-ਰੇਖ ਹੇਠ ਜ਼ਿਲ੍ਹਾ ਪਟਿਆਲਾ ਦੇ ਵੱਖ-ਵੱਖ ਸਕੂਲਾਂ ਵਿੱਚ ਬਣਾਏ ਗਏ ‘ਉਲਾਸ’ ਪ੍ਰੀਖਿਆ ਕੇਂਦਰਾਂ (‘Ulas’ exam centers) ਵਿੱਚ ਤਿੰਨ ਹਜ਼ਾਰ ਦੇ ਕਰੀਬ ਬਾਲਗਾਂ ਨੇ ਸਾਖਰਤਾ ਪ੍ਰੀਖਿਆ ਵਿੱਚ ਹਿੱਸਾ ਲਿਆ ।
ਇਸ ਪ੍ਰੀਖਿਆ ਲਈ ਪਹਿਲਾਂ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੇ ਵਿਦਿਆਰਥੀਆਂ ਅਤੇ ਮਾਪਿਆਂ ਰਾਹੀਂ ਅਸਾਖਰ ਵਿਅਕਤੀਆਂ ਦੀ ਪਹਿਚਾਣ ਕੀਤੀ ਅਤੇ ਫਿਰ ਉਹਨਾਂ ਨੂੰ ‘ਉਲਾਸ ਪ੍ਰਵੇਸ਼ਿਕਾ’ (‘Ulas Praveshika’) ਦਾ ਗਿਆਨ ਪ੍ਰਦਾਨ ਕੀਤਾ । ਰਾਜ ਪੱਧਰ ‘ਤੇ ਨਿਰਧਾਰਤ ਮਿਤੀ ਅਨੁਸਾਰ ਪ੍ਰੀਖਿਆ ਆਯੋਜਿਤ ਕੀਤੀ ਗਈ । ਪ੍ਰਿੰਸੀਪਲ ਸੰਦੀਪ ਨਾਗਰ ਨੇ ਪਟਿਆਲਾ, ਬਹਾਦਰਗੜ੍ਹ ਅਤੇ ਰਾਜਪੁਰਾ ਦੇ ਸਕੂਲਾਂ ਵਿੱਚ ਦੌਰਾ ਕਰਕੇ ਪ੍ਰੀਖਿਆ ਦੇ ਪ੍ਰਬੰਧਾਂ ਦਾ ਨਿਰੀਖਣ ਕੀਤਾ ਅਤੇ ਸੰਤੁਸ਼ਟੀ ਪ੍ਰਗਟਾਈ ।
ਇਸ ਤੋਂ ਇਲਾਵਾ ਡਾਇਟ ਨਾਭਾ ਦੀ ਟੀਮ ਯਾਦਵਿੰਦਰ ਕੁਮਾਰ, ਰਵਿੰਦਰ ਕੁਮਾਰ, ਮੋਨਿਕਾ, ਸੋਨੀਆ ਧੀਰ, ਪ੍ਰੀਤੀ, ਅਰਵਿੰਦਰ ਸਿੰਘ, ਅਜੀਤ ਸਿੰਘ, ਜਸਪ੍ਰੀਤ ਸਿੰਘ, ਆਸ਼ਾ ਰਾਣੀ, ਸੰਜੀਵ ਕੁਮਾਰ ਨੇ ਵੀ ਵੱਖ-ਵੱਖ ਪ੍ਰੀਖਿਆ ਕੇਂਦਰਾਂ ਦਾ ਦੌਰਾ ਕੀਤਾ। ਇਸ ਦੌਰਾਨ ਉਹਨਾਂ ਦੇ ਨਾਲ ਅਮਿਤ ਕੁਮਾਰ ਅਤੇ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਰਾਜਿੰਦਰ ਸਿੰਘ ਚਾਨੀ ਵੀ ਮੌਜੂਦ ਸਨ ।
ਨਾਗਰ ਨੇ ਦੱਸਿਆ ਕਿ ਰਾਸ਼ਟਰੀ ਸਿੱਖਿਆ ਨੀਤੀ-2020 (National Education Policy-2020) ਦੀਆਂ ਸਿਫ਼ਾਰਸ਼ਾਂ ਅਨੁਸਾਰ 1 ਅਪ੍ਰੈਲ 2022 ਤੋਂ ‘ਨਵ ਭਾਰਤ ਸਾਖਰਤਾ ਪ੍ਰੋਗਰਾਮ’ (New India Literacy Program’) ਦੀ ਸ਼ੁਰੂਆਤ ਕੀਤੀ ਗਈ ਹੈ । ‘ਉਲਾਸ’ ਪ੍ਰੋਗਰਾਮ ਦਾ ਭਾਵ ਹੈ–ਸਮਾਜ ਵਿੱਚ ਹਰ ਵਿਅਕਤੀ ਲਈ ਜੀਵਨ ਭਰ ਸਿੱਖਣ ਦਾ ਮੌਕਾ। ਇਸ ਦੇ ਪੰਜ ਮੁੱਖ ਉਦੇਸ਼ ਹਨ–ਬੁਨਿਆਦੀ ਸਾਖਰਤਾ ਅਤੇ ਸੰਖਿਆ ਗਿਆਨ, ਜੀਵਨ ਹੁਨਰ, ਨਿਰੰਤਰ ਸਿੱਖਿਆ, ਵਪਾਰਕ ਹੁਨਰ ਅਤੇ ਬੁਨਿਆਦੀ ਸਿੱਖਿਆ । ਉਹਨਾਂ ਨੇ ਪ੍ਰੀਖਿਆ ਦੇ ਸਫਲਤਾਪੂਰਕ ਆਯੋਜਨ ਲਈ ਸਕੂਲ ਮੁਖੀਆਂ ਅਤੇ ਅਧਿਆਪਕਾਂ ਵੱਲੋਂ ਦਿੱਤੇ ਸਹਿਯੋਗ ਦੀ ਸਰਾਹਨਾ ਕੀਤੀ। ਇਸ ਮੌਕੇ ਸੁਧਾ ਕੁਮਾਰੀ, ਮਨਪ੍ਰੀਤ ਸਿੰਘ, ਗੁਲਜ਼ਾਰ ਖ਼ਾਂ, ਮੋਨੀਆ ਸੋਫ਼ਤ, ਨੀਰੂ ਵਰਮਾ, ਪੰਕਜ ਸ਼ਰਮਾ, ਨੀਤੂ ਖੰਨਾ ਅਤੇ ਹੋਰ ਅਧਿਆਪਕ ਵੀ ਹਾਜ਼ਰ ਸਨ ।
Read More : ਭਾਰਤ ਬਜ਼ੁਰਗਾਂ ਦੀ ਸਿਆਣਪ ਤੇ ਨੌਜਵਾਨਾਂ ਦੀ ਤਾਕਤ ਨਾਲ ਹੀ ਬਣੇਗਾ ਵਿਸ਼ਵ ਸ਼ਕਤੀ