ਮਾਧੋਪੁਰ ਦੇ ਫਲੱਡ ਗੇਟ ਟੁੱਟਣ ਦੇ ਮਾਮਲੇ ਵਿਚ ਮੁਅੱਤਲ ਕੀਤੇ ਤਿੰਨ ਅਧਿਕਾਰੀ

0
21
Madhopur Flod Gaate

ਚੰਡੀਗੜ੍ਹ, 20 ਸਤੰਬਰ 2025 : ਪੰਜਾਬ ਸਰਕਾਰ ਨੇ ਹੜ੍ਹਾਂ ਦੌਰਾਨ ਮਾਧੋਪੁਰ ਹੈਡ ਵਰਕਸ (Madhopur Head Works) ਦੇ ਤਿੰਨ ਫਲੱਡ ਗੇਟਾਂ ਦੇ ਟੁੱਟਣ ਦੇ ਮਾਮਲੇ ਦੀ ਜਾਂਚ ਦੇ ਹੁਕਮ ਜਾਰੀ ਕਰਨ ਦੇ ਨਾਲ-ਨਾਲ ਤਿੰਨ ਅਧਿਕਾਰੀਆਂ ਨੂੰ ਮੁਅੱਤਲ ਵੀ ਕਰ ਦਿੱਤਾਾ ਹੈ ।

ਸਟੇਟ ਡੈਮ ਸੇਫਟੀ ਆਰਗੇਨਾਈਜ਼ੇਸ਼ਨ ਦੇ ਡਾਇਰੈਕਟਰ ਨੇ ਬਣਾਈ ਕਮੇਟੀ

ਸਟੇਟ ਡੈਮ ਸੇਫਟੀ ਆਰਗੇਨਾਈਜ਼ੇਸ਼ਨ ਦੇ ਡਾਇਰੈਕਟਰ ਨੇ ਇਸ ਮਾਮਲੇ ਦੀ ਨਿਰਪੱਖ ਜਾਂਚ ਲਈ 5 ਮੈਂਬਰੀ ਮਾਹਰਾਂ ਦੀ ਕਮੇਟੀ (5-member expert committee) ਦਾ ਗਠਨ ਕਰ ਦਿੱਤਾ ਹੈ। ਕਮੇਟੀ ਦੇ ਚੇਅਰਮੈਨ ਏ ਕੇ ਬਜਾਜ ਹੋਣਗੇ ਜਦੋਂ ਕਿ ਪ੍ਰਦੀਪ ਕੁਮਾਰ ਗੁਪਤਾ, ਸੰਜੀਵ ਸੂਰੀ, ਐਨ ਕੇ ਜੈਨ ਅਤੇ ਵਿਆਸ ਦੇਵ ਮੈਂਬਰ ਹੋਣਗੇ ।

ਜਾਂਚ ਵਿਚ ਅਸਰ ਨਾ ਪਵੇ ਦੇ ਚਲਦਿਆਂ ਤਿੰਨ ਸਸਪੈਂਡ

ਇਸ ਮਾਮਲੇ ਦੀ ਨਿਰਪੱਖ ਜਾਂਚ ਲਈ ਕਮੇਟੀ ਦੇ ਗਠਨ ਤੋ ਪਹਿਲਾਂ ਤਿੰਨ ਅਧਿਕਾਰੀ ਅਤੇ ਮੁਲਾਜ਼ਮ ਸਸਪੈਂਡ (Three officers and employees suspended) ਕਰ ਦਿੱਤੇ ਹਨ ਤਾਂ ਕਿ ਜਾਂਚ ’ਤੇ ਕਿਸੇ ਤਰ੍ਹਾਂ ਦਾ ਕੋਈ ਅਸਰ ਨਾ ਪਵੇ । ਜਲ ਸਰੋਤ ਵਿਭਾਗ ਨੇ ਗੁਰਦਾਸਪੁਰ ਦੇ ਐਕਸੀਅਨ ਨਿਤੀਨ ਸੂਦ, ਐਸ. ਡੀ. ਓ. ਅਰੁਣ ਕੁਮਾਰ ਅਤੇ ਜੇ ਈ ਸਚਿਨ ਠਾਕੁਰ ਨੂੰ ਮੁਅੱਤਲ ਕੀਤਾ ਹੈ। ਜਿਕਰਯੋਗ ਕਿ 27 ਅਗਸਤ ਨੂੰ ਰਵੀ ਦਰਿਆ ਵਿਚ ਇਕਦਮ ਪਾਣੀ ਆਉਣ ਨਾਲ ਮਾਧੋਪੁਰ ਹੈਡ ਵਰਕਸ ਦੇ ਤਿੰਨ ਫਲੱਡ ਗੇਟ ਟੁੱਟ ਗਏ ਸਨ । ਗੇਟ ਟੁੱਟਣ ਮੌਕੇ ਇੱਕ ਮੁਲਾਜ਼ਮ ਵੀ ਪਾਣੀ ਵਿਚ ਰੁੜ੍ਹ ਗਿਆ ਸੀ ।

Read More : ਘੱਗਰ ਦਰਿਆ ਦੀ ਸਥਿਤੀ ਦਾ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਜਾਇਜ਼ਾ

LEAVE A REPLY

Please enter your comment!
Please enter your name here