ਨਾਭਾ, 16 ਸਤੰਬਰ 2025 : ਨਾਭਾ ਨਗਰ ਕੌਂਸਲ (Nabha Municipal Council) ਦੀ ਪ੍ਰਧਾਨਗੀ ਨੂੰ ਲੈ ਕੇ ਛਿੜਿਆ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ । ਜਿ਼ਕਰਯੋਗ ਹੈ ਕਿ ਨਗਰ ਕੌਂਸਲ ਨਾਭਾ ਦੇ 23 ਕੌਂਸਲਰਾਂ ਵਿਚੋਂ 17 ਕੌਂਸਲਰਾਂ ਨੇ ਕੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਨਾਲ ਸਬੰਧੀ ਨਗਰ ਕੌਂਸਲ ਨਾਭਾ ਦੀ ਪ੍ਰਧਾਨ ਸੁਜਾਤਾ ਚਾਵਲਾ (Sujata Chawla, President of Municipal Council Nabha) ਦੇ ਖਿਲਾਫ ਬੇਭਰੋਸਗੀ ਮਤਾ ਪਾਇਆ ਗਿਆ ਸੀ, ਜਿਸ ਨੂੰ ਲੈ ਕੇ ਨਗਰ ਕੌਂਸਲ ਨਾਭਾ ਦੀ ਪ੍ਰਧਾਨ ਨੇ 16 ਸਤੰਬਰ ਨੂੰ ਬਹੁਮਤ ਸਾਬਿਤ ਕਰਨ ਲਈ ਮੀਟਿੰਗ ਸੱਦੀ ਗਈ ਸੀ ।
ਪ੍ਰਧਾਨ ਵਲੋਂ ਬਹੁਮੱਤ ਸਾਬਿਤ ਕਰਨ ਲਈ ਰੱਖੀ ਮੀਟਿੰਗ ਵਿਚ ਕੌਂਸਲਰਾਂ ਦੇ ਨਾ ਪਹੁੰਚਣ ਕਾਰਨ ਮੁਲਤਵੀ
ਇਸ ਤੋਂ ਪਹਿਲਾਂ ਹੀ ਸੋਮਵਾਰ ਦੇਰ ਰਾਤ ਵਿਧਾਇਕ ਦੇ ਮਾਨ ਅਤੇ ਵਿਰੋਧ ਕਰ ਰਹੇ ਕੌਂਸਲਰਾਂ ਦੀ ਇੱਕ ਮੀਟਿੰਗ ਹੁੰਦੀ ਹੈ, ਜਿਸ ਵਿੱਚ ਵਿਧਾਇਕ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਹ ਐਲਾਨ ਕਰ ਦਿੱਤਾ ਜਾਂਦਾ ਹੈ ਕਿ ਸੁਜਾਤਾ ਚਾਵਲਾ ਦਾ ਅਸਤੀਫਾ ਉਹਨਾਂ ਕੋਲ ਪਹੁੰਚ ਗਿਆ ਹੈ, ਜਿਨਾ ਵੱਲੋਂ ਅੱਜ ਦੀ ਬੇਭਰੋਸਗੀ ਮੀਟਿੰਗ ਵਿੱਚ ਨਾ ਪਹੁੰਚਣ ਦੀ ਅਪੀਲ ਕੌਂਸਲਰਾਂ (Councilors) ਨੂੰ ਕੀਤੀ ਗਈ ਸੀ ਪਰ ਸਵੇਰੇ ਤੜਕਸਾਰ ਹੀ ਭਾਰੀ ਪੁਲਸ ਫੋਰਸ ਨਗਰ ਕੌਂਸਲ ਨਾਭਾ ਦੇ ਬਾਹਰ ਤਾਇਨਾਤ ਕਰ ਦਿੱਤੀ ਗਈ ਕਿਉਂਕਿ ਹਾਲੇ ਤੱਕ ਸੁਜਾਤਾ ਚਾਵਲਾ ਦਾ ਅਸਤੀਫਾ ਨਗਰ ਕੌਂਸਲ ਨਾਭਾ ਦੇ ਦਫਤਰ ਨਹੀਂ ਪਹੁੰਚਿਆ ਸੀ, ਜਿਸ ਤੋਂ ਭਾਵ ਸੀ ਇਹ ਮੀਟਿੰਗ ਜਰੂਰ ਹੋਵੇਗੀ ਸ਼ੰਕਾ ਜ਼ਾਹਰ ਹੈ ਕਿ ਜੇਕਰ ਇਸ ਮੀਟਿੰਗ ਵਿੱਚ ਸੁਜਾਤਾ ਚਾਵਲਾ ਆਪਣੇ ਸਮਰਥਕ ਕੌਂਸਲਰਾਂ ਨਾਲ ਪਹੁੰਚ ਜਾਂਦੀ ਤਾਂ ਉਹ ਬਹੁਮਤ ਵਿੱਚ ਪਾਸ ਹੋ ਜਾਂਦੀ ਤੇ ਦੂਜੇ ਪਾਸੇ ਇਸ ਡਰ ਤੋਂ ਵਿਰੋਧੀ ਕੌਂਸਲਰ ਵੀ ਇਕੱਠੇ ਹੋ ਕੇ ਬਾਹਰ ਇੰਤਜ਼ਾਰ ਕਰ ਰਹੇ ਸਨ ਕਿ ਜੇਕਰ ਲੋੜ ਪਈ ਤਾਂ ਮੀਟਿੰਗ ਵਿੱਚ ਜਾਣਗੇ ।
ਆਮ ਲੋਕਾਂ ਦੀ ਐਂਟਰੀ ਨਗਰ ਕੌਂਸਲ ਨਾਭਾ ਵਿੱਚ ਬੰਦ ਕਰ ਦਿੱਤੀ ਗਈ
ਮਾਹੌਲ ਕਾਫੀ ਤਣਾਅਪੁਰਨ ਦਿਖਾਈ ਦਿੱਤਾ । ਆਮ ਲੋਕਾਂ ਦੀ ਐਂਟਰੀ ਨਗਰ ਕੌਂਸਲ ਨਾਭਾ ਵਿੱਚ ਬੰਦ ਕਰ ਦਿੱਤੀ ਗਈ । ਸਵੇਰੇ 11 ਵਜੇ ਮੀਟਿੰਗ ਲਈ ਤੈਅ ਸਮੇਂ ਤੇ ਐਸ. ਡੀ. ਐਮ. ਨਾਭਾ ਇਸ਼ਮਤ ਵਿਜੇ ਸਿੰਘ (S. D. M. Nabha Ishmat Vijay Singh) ਮੀਟਿੰਗ ਹਾਲ ਵਿੱਚ ਪਹੁੰਚ ਗਏ ਪਰ 11 ਵੱਜ ਕੇ 25 ਮਿੰਟ ਤੱਕ ਸਿਰਫ ਕਾਂਗਰਸ ਪਾਰਟੀ ਨਾਲ ਸੰਬਧਤ ਇੱਕ ਕੌਂਸਲਰ ਹੀ ਮੀਟਿੰਗ ਵਿੱਚ ਪਹੁੰਚਿਆ ਜਦਕਿ ਮੀਟਿੰਗ ਦਾ ਕੋਰਮ ਪੂਰਾ ਕਰਨ ਲਈ 12 ਕੌਂਸਲਰ ਮੌਜੂਦ ਰਹਿਣੇ ਜਰੂਰੀ ਸਨ, ਜਿਸ ਸਦਕਾ ਐਸ. ਡੀ. ਐਮ. ਨਾਭਾ ਵੱਲੋਂ ਮੀਟਿੰਗ ਨੂੰ ਐਡਜਰਨ ਕਰਨਾ ਪਿਆ, ਜਿਸ ਤੋਂ ਭਾਵ ਹੁਣ ਨਗਰ ਕੌਂਸਲ ਨਾਭਾ ਦੀ ਪ੍ਰਧਾਨ ਸਜਾਤਾ ਚਾਵਲਾ ਕੋਲ 24 ਸਤੰਬਰ ਤੱਕ ਹੀ ਬਹੁਮਤ ਸਾਬਤ ਕਰਨ ਲਈ ਦੁਬਾਰਾ ਮੀਟਿੰਗ ਰੱਖਣ ਦਾ ਸਮਾਂ ਬਾਕੀ ਹੈ ਹੁਣ ਸਵਾਲ ਇਹ ਖੜਾ ਹੁੰਦਾ ਹੈ ।
ਇੱਕ ਪਾਸੇ ਵਿਧਾਇਕ ਦੇ ਦੇਵ ਮਾਨ ਬੀਤੀ ਰਾਤ ਦਾਅਵਾ ਕਰਦੇ ਹਨ ਕਿ ਉਹਨਾਂ ਕੋਲ ਸੁਜਾਤਾ ਚਾਵਲਾ ਦਾ ਅਸਤੀਫਾ ਪਹੁੰਚ ਗਿਆ ਹੈ
ਇੱਕ ਪਾਸੇ ਵਿਧਾਇਕ ਦੇ ਦੇਵ ਮਾਨ ਬੀਤੀ ਰਾਤ ਦਾਅਵਾ ਕਰਦੇ ਹਨ ਕਿ ਉਹਨਾਂ ਕੋਲ ਸੁਜਾਤਾ ਚਾਵਲਾ ਦਾ ਅਸਤੀਫਾ ਪਹੁੰਚ ਗਿਆ ਹੈ ਤਾਂ ਇਹ ਅਸਤੀਫਾ ਹਾਲੇ ਤੱਕ ਨਗਰ ਕੌਂਸਲ ਨਾਭਾ ਦੇ ਈ. ਓ. ਕੋਲ ਕਿਉਂ ਨਹੀਂ ਪਹੁੰਚਿਆ ਹੁਣ 24 ਸਤੰਬਰ ਤੋਂ ਪਹਿਲਾਂ ਜਾਂ ਤਾਂ ਸਜਾਤਾ ਚਾਵਲਾ ਨੂੰ ਬਹੁਮਤ ਸਿੱਧ ਕਰਨਾ ਪਵੇਗਾ ਜਾਂ ਆਪਣਾ ਅਸਤੀਫਾ ਦੇਣਾ ਪਵੇਗਾ ਪਰ ਜਿਸ ਤਰ੍ਹਾਂ ਸ਼ੰਭੂ ਬਾਰਡਰ ਤੋਂ ਚੋਰੀ ਹੋਈ ਟਰਾਲੀਆਂ ਦਾ ਸਮਾਨ ਪ੍ਰਧਾਨ ਸਜਾਤਾ ਚਾਵਲਾ ਦੇ ਪਤੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਪੰਕਜ ਪੱਪੂ ਦੀ ਵਰਕਸ਼ਾਪ ਵਿੱਚੋਂ ਮਿਲਣਾ ਇਸ ਵਿਵਾਦ ਨੂੰ ਜਨਮ ਦਿੰਦਾ ਹੈ, ਜਿਸ ਤੋਂ ਬਾਅਦ ਵਿਰੋਧੀ ਕੌਂਸਲਰ ਸਰਗਰਮ ਹੁੰਦੇ ਹਨ ਅਤੇ ਪੰਕਜ ਪੱਪੂ ਦੇ ਖਿਲਾਫ ਕਿਸਾਨ ਯੂਨੀਅਨ ਦੇ ਧਰਨੇ ਤੋਂ ਬਾਅਦ ਪਰਚਾ ਦਰਜ ਹੁੰਦਾ ਹੈ। ਭਾਵੇਂ ਕਿ ਇਸ ਮਾਮਲੇ ਵਿੱਚ ਪੰਕਜ ਪੱਪੂ ਨੂੰ ਮਾਨਯੋਗ ਅਦਾਲਤ ਵਿੱਚੋਂ ਜਮਾਨਤ ਮਿਲ ਜਾਂਦੀ ਹੈ ਪਰ ਇਹ ਵਿਵਾਦ ਨਗਰ ਕੌਂਸਲ ਦੀ ਪ੍ਰਧਾਨਗੀ ਤੇ ਭਾਰੀ ਪੈ ਰਿਹਾ ਹੈ ।
ਮੀਟਿੰਗ ਨੂੰ ਪੂਰਾ ਕਰਨ ਲਈ 12 ਕੌਂਸਲਰਾਂ ਦਾ ਪਹੁੰਚਣਾ ਜਰੂਰੀ ਸੀ ਪਰ ਸਿਰਫ ਇੱਕ ਕੌਂਸਲਰ ਨੇ ਹੀ ਮੀਟਿੰਗ ਵਿੱਚ ਭਾਗ ਲਿਆ
ਇਸ ਮਾਮਲੇ ਸਬੰਧੀ ਮੀਟਿੰਗ ਦੀ ਅਗਵਾਈ ਕਰ ਰਹੇ ਐਸ. ਡੀ. ਐਮ. ਨਾਭਾ ਇਸ਼ਮਤ ਵਿਜੇ ਸਿੰਘ ਅਤੇ ਕਾਰਨ ਸਾਧਕ ਅਫਸਰ ਨਾਭਾ ਗੁਰਚਰਨ ਸਿੰਘ ਗਿੱਲ ਨੇ ਸਪਸ਼ਟ ਕੀਤਾ ਕਿ ਮੀਟਿੰਗ ਨੂੰ ਪੂਰਾ ਕਰਨ ਲਈ 12 ਕੌਂਸਲਰਾਂ ਦਾ ਪਹੁੰਚਣਾ ਜਰੂਰੀ ਸੀ ਪਰ ਸਿਰਫ ਇੱਕ ਕੌਂਸਲਰ ਨੇ ਹੀ ਮੀਟਿੰਗ ਵਿੱਚ ਭਾਗ ਲਿਆ, ਜਿਸ ਕਰਕੇ ਉਹਨਾਂ ਨੂੰ ਮੀਟਿੰਗ ਐਡਜਰਮ ਕਰਨੀ ਪਈ ਅਤੇ 24 ਸਤੰਬਰ ਤੱਕ ਦੁਬਾਰਾ ਬਹੁਮਤ ਸਾਬਤ ਕਰਨਾ ਜਰੂਰੀ ਹੋਵੇਗਾ ।
ਪ੍ਰਧਾਨ ਸੁਜਾਤਾ ਚਾਵਲਾ ਨਾਲ ਅਸਤੀਫੇ ਬਾਰੇ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ
ਉਹਨਾਂ ਨੇ ਸਪੱਸ਼ਟ ਕੀਤਾ ਕਿ ਉਹਨਾਂ ਕੋਲ ਹਾਲੇ ਤੱਕ ਪ੍ਰਧਾਨ ਸੁਜਾਤਾ ਚਾਵਲਾ ਦਾ ਕੋਈ ਵੀ ਅਸਤੀਫਾ ਨਹੀਂ ਪਹੁੰਚਿਆ ਜਦੋਂ ਪ੍ਰਧਾਨ ਸੁਜਾਤਾ ਚਾਵਲਾ ਨਾਲ ਅਸਤੀਫੇ ਬਾਰੇ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ । ਦੂਜੇ ਪਾਸੇ ਵਿਧਾਇਕ ਵਲੋਂ ਪ੍ਰਧਾਨ ਦੇ ਅਸਤੀਫੇ ਸਬੰਧੀ ਦਿੱਤਾ ਬਿਆਨ ਵੀ ਸਵਾਲਾਂ ਦੇ ਘੇਰੇ ਵਿਚ ਆ ਰਿਹਾ ਕਿ ਜੇਕਰ ਵਿਧਾਇਕ ਕੋਲ ਅਸਤੀਫਾ ਪਾਹੁੰਚ ਗਿਆ ਸੀ ਤਾਂ ਅੱਜ ਨਗਰ ਕੋਸਲ ਦਫਤਰ ਕਿਉਂ ਨਹੀਂ ਪਹੁੰਚਿਆ ਜਾ ਇਹ ਸਭ ਵਿਰੋਧੀ ਕੋਂਸਲਰਾਂ ਨੂੰ ਸ਼ਾਂਤ ਕਰਨ ਲਈ ਵਿਧਾਇਕ ਨੂੰ ਕਿਸੇ ਮਜਬੂਰੀ ਬਸ ਇਹ ਕਹਿਣਾ ਪਿਆ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ।
Read More : ਨਗਰ ਕੌਂਸਲ ਨਾਭਾ ਦੀ ਪ੍ਰਧਾਨ ਖਿਲਾਫ ਕੌਂਸਲਰਾਂ ਨੇ ਲਿਖੀ ਈ. ਓ. ਨੂੰ ਚਿੱਠੀ