ਪਟਿਆਲਾ 16 ਸਤੰਬਰ 2025 : ਭਾਸ਼ਾ ਵਿਭਾਗ ਪੰਜਾਬ (Language Department Punjab) ਵੱਲੋਂ ਹਿੰਦੀ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਅੱਜ ਇੱਥੇ ਭਾਸ਼ਾ ਭਵਨ ਵਿਖੇ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰੰਘ ਜ਼ਫ਼ਰ ਦੀ ਅਗਵਾਈ ਵਿੱਚ ਕਰਵਾਇਆ ਗਿਆ । ਜਿਸ ਵਿੱਚ ਸਾਹਿਤ ਅਕਾਦਮੀ ਦਿੱਲੀ ਦੇ ਪ੍ਰਧਾਨ ਡਾ. ਮਾਧਵ ਕੌਸ਼ਿਕ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸਮਾਗਮ ਦੀ ਪ੍ਰਧਾਨਗੀ ਉੱਘੇ ਸਾਹਿਤਕਾਰ ਡਾ. ਪ੍ਰੇਮ ਵਿੱਜ ਨੇ ਕੀਤੀ ।
ਭਾਸ਼ਾ ਵਿਭਾਗ ਜਿੱਥੇ ਪੰਜਾਬੀ ਦੇ ਪ੍ਰਚਾਰ-ਪ੍ਰਸਾਰ ਲਈ ਨਿਰੰਤਰ ਯਤਨਸ਼ੀਲ ਹੈ ਉੱਥੇ ਹਿੰਦੀ, ਸੰਸਕ੍ਰਿਤ ਤੇ ਉਰਦੂ ਦੇ ਪਸਾਰ ਲਈ ਸਮਾਂਤਰ ਸਰਗਰਮ ਹੈ
ਆਪਣੇ ਸਵਾਗਤੀ ਭਾਸ਼ਣ ਦੌਰਾਨ ਜਸਵੰਤ ਸਿੰਘ ਜ਼ਫ਼ਰ (Jaswant Singh Zafar) ਨੇ ਕਿਹਾ ਕਿ ਭਾਸ਼ਾ ਵਿਭਾਗ ਜਿੱਥੇ ਪੰਜਾਬੀ ਦੇ ਪ੍ਰਚਾਰ-ਪ੍ਰਸਾਰ ਲਈ ਨਿਰੰਤਰ ਯਤਨਸ਼ੀਲ ਹੈ ਉੱਥੇ ਹਿੰਦੀ, ਸੰਸਕ੍ਰਿਤ ਤੇ ਉਰਦੂ ਦੇ ਪਸਾਰ ਲਈ ਸਮਾਂਤਰ ਸਰਗਰਮ ਹੈ । ਉਨ੍ਹਾਂ ਕਿਹਾ ਕਿ ਹਰੇਕ ਭਾਸ਼ਾ ਦਾ ਮਕਸਦ ਸੰਚਾਰ ਕਰਨਾ ਹੈ ਕਿਸੇ ਵੀ ਭਾਸ਼ਾ ਨੂੰ ਫਿਰਕੂ ਵਲਗਣਾਂ ’ਚ ਕੈਦ ਕਰਨਾ, ਭਾਸ਼ਾ ਦੇ ਪਸਾਰ ਨੂੰ ਰੋਕਦਾ ਹੈ। ਇਸ ਕਰਕੇ ਸਾਨੂੰ ਹਰ ਭਾਸ਼ਾ ਨੂੰ ਸਰਬਵਿਆਪੀ ਬਣਾਉਣਾ ਲਈ ਯਤਨ ਕਰਨੇ ਚਾਹੀਦੇ ਹਨ ।
ਕਵੀ ਦਰਬਾਰ ਦੀ ਸ਼ੁਰੂਆਤ ਡਾ. ਬਿਮਲਾ ਗੁਗਲਾਨੀ ਨੇ ਕੀਤੀ
ਕਵੀ ਦਰਬਾਰ ਦੀ ਸ਼ੁਰੂਆਤ ਡਾ. ਬਿਮਲਾ ਗੁਗਲਾਨੀ (Dr. Bimala Guglani inaugurated the Kavi Darbar.) ਨੇ ਕੀਤੀ ਆਪਣੇ ਹਿੰਦੀ ਪ੍ਰੇਮ ਨੂੰ ਪ੍ਰਗਟ ਕਰਦੀ ਕਵਿਤਾ ‘ਮੇਰਾ ਅਭਿਮਾਨ ਹੈ ਹਿੰਦੀ’ ਨਾਲ ਕੀਤੀ । ਫਿਰ ਡਾ. ਹਰਵਿੰਦਰ ਕੌਰ ‘ਅਜ਼ਾਦੀ’ ’ਤੇ ਵਿਅੰਗ ਕਸਦੀ ਕਵਿਤਾ ਰਾਹੀਂ ਇਸ ਦੇ ਸਹੀ ਅਰਥਾਂ ਨੂੰ ਸਮਝਣ ’ਤੇ ਜ਼ੋਰ ਦਿੱਤਾ । ਡਾ. ਧਰਮਪਾਲ ਸਾਹਿਲ ਨੇ ਮੋਬਾਇਲ ਦੇ ਮਨੁੱਖੀ ਜੀਵਨ ’ਚ ਅਸਰ ਬਾਰੇ ਵਿਅੰਗਮਈ ਕਵਿਤਾ ਪੇਸ਼ ਕੀਤੀ । ਡਾ. ਰਾਜਿੰਦਰ ਟੌਂਕੀ ਨੇ ‘ਜਹਾਂ ਰੋਜ ਬਦਲਤਾ ਕਿਆ ਹੈ’ ਰਾਹੀਂ ਅਜੋਕੇ ਸਮਾਜ ਅਤੇ ਰਾਜਨੀਤੀ ’ਤੇ ਤਿੱਖਾ ਕਟਾਖਸ਼ ਕੀਤਾ ।
ਡਾ. ਅਨੂ ਗੌੜ ਨੇ ‘ਵਾਹ ਪੰਜਾਬੀ ਖਾਣਾ ਰੇ’ ਰਾਹੀਂ ਖ਼ੂਬ ਮਨੋਰੰਜਨ ਕੀਤਾ
ਡਾ. ਅਨੂ ਗੌੜ ਨੇ ‘ਵਾਹ ਪੰਜਾਬੀ ਖਾਣਾ ਰੇ’ ਰਾਹੀਂ ਖ਼ੂਬ ਮਨੋਰੰਜਨ ਕੀਤਾ । ਮੀਨਾਕਸ਼ੀ ਵਰਮਾ ਨੇ ‘ਚਲਤੀ ਕਾ ਨਾਮ ਹਿੰਦੀ’ ਕਵਿਤਾ ਰਾਹੀਂ ਹਿੰਦੀ ਭਾਸ਼ਾ ਦੇ ਪਸਾਰ ਬਾਰੇ ਚਾਨਣਾ ਪਾਇਆ । ਡਾ. ਬਲਵਿੰਦਰ ਸਿੰਘ ਨੇ ‘ਤੁਮ ਮੁਝੇ ਖੋਜਨਾ.., ਰਾਹੀਂ ਕੁਦਰਤ ਨਾਲ ਇੱਕ-ਮਿੱਕ ਹੋਣ ਦਾ ਯਤਨ ਕੀਤਾ । ਡਾ. ਸੁਰੇਸ਼ ਨਾਇਕ ਨੇ ਆਪਣੀ ਕਵਿਤਾ ‘ਖਾਲੀ ਹੋਨੇ ਕਾ ਦਰਦ’ ਰਾਹੀਂ ਇਕੱਲਤਾ ਨਾਲ ਜੂਝ ਰਹੇ ਵਿਅਕਤੀ ਦੀ ਕਰੁਣਾਮਈ ਤਸਵੀਰ ਪੇਸ਼ ਕੀਤੀ ।
ਡਾ. ਪਰਵਿੰਦਰ ਸ਼ੋਖ਼ ਨੇ ਆਪਣੀ ਗ਼ਜ਼ਲ ਰਾਹੀਂ ਭਾਸ਼ਾਵਾਂ ਦੀ ਖੂਬਸੂਰਤੀ ਦੀ ਅਤੇ ਤੇ ਧਰਮ ਦੇ ਨਾਮ ’ਤੇ ਪਾਖੰਡ ਕਰਨ ਵਾਲਿਆਂ ਦੀ ਤਸਵੀਰ ਪੇਸ਼ ਕੀਤੀ
ਡਾ. ਪਰਵਿੰਦਰ ਸ਼ੋਖ਼ ਨੇ ਆਪਣੀ ਗ਼ਜ਼ਲ ਰਾਹੀਂ ਭਾਸ਼ਾਵਾਂ ਦੀ ਖੂਬਸੂਰਤੀ (The beauty of languages) ਦੀ ਅਤੇ ਤੇ ਧਰਮ ਦੇ ਨਾਮ ’ਤੇ ਪਾਖੰਡ ਕਰਨ ਵਾਲਿਆਂ ਦੀ ਤਸਵੀਰ ਪੇਸ਼ ਕੀਤੀ । ਭਾਵਨਾ ਨੇ ਆਪਣੀ ਨਜ਼ਮ ਰਾਹੀਂ ਔਰਤ ਦੇ ਸਤਿਕਾਰ ਬਾਰੇ ਕੀਤੇ ਜਾਂਦੇ ਝੂਠੇ ਦਾਅਵਿਆਂ ’ਤੇ ਵਿਅੰਗ ਕੀਤਾ। ਡਾ. ਪੰਕਜ ਕਪੂਰ ਨੇ ‘ਵੋ ਸ਼ੋਰ ਨਹੀਂ ਕਰਤੇ ਹੈ ਜੋ ਗਹਿਰੇ ਹੋਤੇ ਹੈ’ ਰਾਹੀਂ ਬੁੱਧੀਮਾਨ ਵਿਅਕਤੀਆਂ ਦੇ ਗੁਣਾਂ ਦਾ ਜ਼ਿਕਰ ਕੀਤਾ । ਅੰਮ੍ਰਿਤਪਾਲ ਕੌਫ਼ੀ ਆਪਣੀ ਨਜ਼ਮ ‘ਕਵਿਤਾ’ ਰਾਹੀਂ ਕਲਮ ਦੇ ਬਹੁਪੱਖੀ ਗੁਣਾਂ ਬਾਰੇ ਚਾਨਣਾ ਪਾਉਂਦਿਆਂ ਮਾਹੌਲ ਨੂੰ ਜੋਸ਼ ਪ੍ਰਦਾਨ ਕੀਤਾ ।
ਡਾ. ਮੋਹਿੰਦਰ ਸਿੰਘ ਜੱਗੀ ਨੇ ਆਪਣੀ ਕਵਿਤਾ ਰਾਹੀਂ ਪਾਣੀ ਦੇ ਬੂੰਦ ਤੋਂ ਲੈ ਕੇ ਸਮੁੰਦਰ ਬਣਨ ਤੱਕ ਦੇ ਸਫ਼ਰ ਨੂੰ ਦਰਸਾਇਆ
ਡਾ. ਮੋਹਿੰਦਰ ਸਿੰਘ ਜੱਗੀ ਨੇ ਆਪਣੀ ਕਵਿਤਾ ਰਾਹੀਂ ਪਾਣੀ ਦੇ ਬੂੰਦ ਤੋਂ ਲੈ ਕੇ ਸਮੁੰਦਰ ਬਣਨ ਤੱਕ ਦੇ ਸਫ਼ਰ ਨੂੰ ਦਰਸਾਇਆ । ਸਮਾਗਮ ਦੀ ਪ੍ਰਧਾਨਗੀ ਕਰ ਰਹੇ ਡਾ. ਪ੍ਰੇਮ ਵਿੱਜ ਨੇ ਆਪਣੀ ਕਵਿਤਾ ਰਾਹੀਂ ਇਨਸਾਨ ਦੇ ਨਕਾਰਤਮਕ ਤੇ ਸਕਾਰਤਮਕ ਪੱਖਾਂ ਨੂੰ ਬਰਾਬਰ ਤਵੱਜੋ ਦੇਣੀ ਚਾਹੀਦੀ ਹੈ । ਸਮਾਗਮ ਦੇ ਮੁੱਖ ਮਹਿਮਾਨ ਡਾ. ਮਾਧਵ ਕੌਸ਼ਿਕ ਨੇ ਆਪਣੀ ਕਵਿਤਾਵਾਂ ‘ਇੰਤਜ਼ਾਰ’, ‘ਸੁਪਨਾ’ ਤੇ ‘ਬਚਪਨ’ ਰਾਹੀਂ ਕਵੀ ਦਰਬਾਰ ਨੂੰ ਬਹੁਪਰਤੀ ਬਣਾ ਦਿੱਤਾ। ਬਚਪਨ ਬਾਰੇ ਉਨਾਂ ਦੀ ਕਵਿਤਾ ‘ਅਗਲੀ ਵਾਰ ਗਾਓਂ ਮੇਂ ਜਾ ਕਰ ਆਪਣਾ ਘਰ ਢੂੰਡੂਗਾ…’ ਰਾਹੀਂ ਮਾਹੌਲ ਨੂੰ ਭਾਵੁਕ ਬਣਾ ਦਿੱਤਾ । ਅੰਤ ਵਿੱਚ ਜਸਵੰਤ ਸਿੰਘ ਜ਼ਫ਼ਰ ਨੇ ਆਪਣੀ ਕਵਿਤਾ ‘ਅੰਧੇ ਏਹਿ ਨਾ ਆਖਿਅਨਿ’ ਰਾਹੀਂ ਇਨਸਾਨੀ ਨਜ਼ਰੀਏ ਦੇ ਭਿੰਨ-ਭਿੰਨ ਪੱਖਾਂ ਦਾ ਜਿਕਰ ਕੀਤਾ ।
ਮੰਚ ਸੰਚਾਲਨ ਸਹਾਇਕ ਡਾਇਰੈਕਟਰ ਦੇਵਿੰਦਰ ਕੌਰ ਨੇ ਬਾਖੂਬੀ ਕੀਤਾ
ਮੰਚ ਸੰਚਾਲਨ ਸਹਾਇਕ ਡਾਇਰੈਕਟਰ ਦੇਵਿੰਦਰ ਕੌਰ ਨੇ ਬਾਖੂਬੀ ਕੀਤਾ । ਇਸ ਮੌਕੇ ਭਾਸ਼ਾ ਵਿਭਾਗ ਦੇ ਡਿਪਟੀ ਡਾਇਰੈਕਟਰ ਹਰਭਜਨ ਕੌਰ, ਚੰਦਨਦੀਪ ਕੌਰ ਤੇ ਆਲੋਕ ਚਾਵਲਾ, ਸਹਾਇਕ ਡਾਇਰੈਕਟਰ ਅਮਰਿੰਦਰ ਸਿੰਘ, ਜਸਪ੍ਰੀਤ ਕੌਰ, ਸੁਰਿੰਦਰ ਕੌਰ ਤੇ ਰਾਬੀਆ, ੳੇੁੱਘੇ ਵਿਦਵਾਨ ਡਾ. ਮਹੇਸ਼ ਕੁਮਾਰ ਸ਼ਰਮਾ ਗੌਤਮ, ਕਵੀ ਡਾ. ਅਮਰਜੀਤ ਕੌਂਕੇ, ਡਾ. ਦਰਸ਼ਨ ਸਿੰਘ ਆਸ਼ਟ, ਅਵਤਾਰਜੀਤ, ਸੰਤ ਸਿੰਘ ਸੋਹਲ, ਹਰੀ ਸਿੰਘ ਚਮਕ ਤੇ ਨਰਿੰਦਰ ਸ਼ਰਮਾ ਸਮੇਤ ਵੱਡੀ ਗਿਣਤੀ ’ਚ ਸਰੋਤੇ ਮੌਜੂਦ ਸਨ ।