ਸੰਗਰੂਰ, 16 ਸਤੰਬਰ 2025 : ਡਿਪਟੀ ਕਮਿਸ਼ਨਰ ਰਾਹੁਲ ਚਾਬਾ (Deputy Commissioner Rahul Chaba) ਨੇ ਦੱਸਿਆ ਕਿ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਸਰਕਾਰ ਵਲੋਂ ਤਪਾ (ਜ਼ਿਲ੍ਹਾ ਬਰਨਾਲਾ) ਵਿਖੇ ਬਾਬਾ ਫੂਲ ਸਰਕਾਰੀ ਬਿਰਧ ਆਸ਼ਰਮ (Government old age home) ਦੀ ਸਹੂਲਤ ਦਿੱਤੀ ਗਈ ਹੈ। ਇਹ ਬਿਰਧ ਆਸ਼ਰਮ 72 ਬੈੱਡਾਂ ਦਾ ਹੈ, ਜਿਥੇ ਬਜ਼ੁਰਗ ਰਹਿ ਵੀ ਰਹੇ ਹਨ । ਉਨ੍ਹਾਂ ਕਿਹਾ ਕਿ ਜੋ ਵੀ ਲੋੜਵੰਦ ਬਜ਼ੁਰਗ ਬਿਰਧ ਆਸ਼ਰਮ ਵਿੱਚ ਰਹਿਣਾ ਚਾਹੁੰਦੇ ਹਨ ਉਹ ਆਪਣਾ ਅਧਾਰ ਕਾਰਡ ਲੈ ਕੇ ਤਹਿਸੀਲ ਕੰਪਲੈਕਸ, ਨੇੜੇ ਸੇਵਾ ਕੇਂਦਰ, ਹੰਡਿਆਇਆ ਰੋਡ, ਦਫਤਰ ਜ਼ਿਲ੍ਹਾ ਸਮਾਜਿਕ ਸੁਰੱਖਿਆ (District Social Security) ਅਫਸਰ, ਬਰਨਾਲਾ ਜਾਂ ਆਪਣੇ ਬਲਾਕ ਨਾਲ ਸਬੰਧਤ ਦਫ਼ਤਰ ਬਾਲ ਵਿਕਾਸ ਪ੍ਰੋਜੈਕਟ ਅਫਸਰ (ਸੀ ਡੀ ਪੀ ਓ) ਵਿਖੇ ਜਾ ਕੇ ਆਪਣੀ ਰਜਿਸਟੇਰਸ਼ਨ ਕਰਵਾ ਸਕਦੇ ਹਨ ।
ਲੋੜਵੰਦ ਬਜ਼ੁਰਗ ਬਿਰਧ ਆਸ਼ਰਮ ਵਿਚ ਰਹਿਣ ਲਈ ਕਰਾਉਣ ਰਜਿਸਟ੍ਰੇਸ਼ਨ
ਡਿਪਟੀ ਕਮਿਸ਼ਨਰ ਵੱਲੋਂ ਦੱਸਿਆ ਗਿਆ ਕਿ ਜੋ ਬਜ਼ੁਰਗ ਬਿਰਧ ਆਸ਼ਰਮ ਵਿੱਚ ਰਹਿ ਰਹੇ ਹਨ, ਉਨ੍ਹਾਂ ਨੂੰ ਰਹਿਣ ਲਈ ਕਮਰੇ, ਸਿਹਤ ਅਤੇ ਮੈਡੀਕਲ ਸੇਵਾਵਾਂ, ਖਾਣਾ ਪੀਣਾ, ਕੱਪੜੇ, ਸੁਰੱਖਿਆ ਅਤੇ ਸੰਭਾਲ, ਲਾਇਬ੍ਰੇਰੀ ਅਤੇ ਹੋਰ ਆਧੁਨਿਕ ਸਹੂਲਤਾਂ ਮੁਫਤ ਦਿੱਤੀਆਂ ਜਾ ਰਹੀਆਂ ਹਨ । ਉਨ੍ਹਾਂ ਦੱਸਿਆ ਕਿ ਰਜਿਸਟ੍ਰੇਸ਼ਨ ਵਾਸਤੇ ਸਬੰਧਤ ਬਜ਼ੁਰਗ ਦਾ ਨਾਮ, ਪਿਤਾ ਦਾ ਨਾਮ, ਮੌਜੂਦਾ ਰਿਹਾਇਸ਼, ਮੋਬਾਈਲ ਨੰਬਰ, ਆਧਾਰ ਕਾਰਡ ਨੰਬਰ ਆਦਿ ਲੋੜੀਂਦਾ ਹੈ । ਵਧੇਰੇ ਜਾਣਕਾਰੀ ਲਈ 8728045025 ‘ਤੇ ਸੰਪਰਕ ਕੀਤਾ ਜਾਵੇ ।
Read More : ਘੱਗਰ ਨੇੜਲੇ ਪਿੰਡਾਂ ਦੇ ਪਸ਼ੂਆਂ ਲਈ ਈਵੈਕੁਏਸ਼ਨ ਸੈਂਟਰ ਨਿਰਧਾਰਤ









