ਪਟਿਆਲਾ, 15 ਸਤੰਬਰ 2025 : ਜ਼ਿਲ੍ਹਾ ਖੇਡ ਟੂਰਨਾਮੈਂਟ ਕਮੇਟੀ (District Tournament Committee) ਦੇ ਪ੍ਰਧਾਨ ਸੰਜੀਵ ਸ਼ਰਮਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਅਤੇ ਡਾ. ਰਵਿੰਦਰ ਪਾਲ ਸਿੰਘ ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਿਸ਼ਾ ਨਿਰਦੇਸ਼ ਅਤੇ ਪ੍ਰਬੰਧਕ ਸਕੱਤਰ ਡਾ. ਦਲਜੀਤ ਸਿੰਘ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਤੇ ਸਕੱਤਰ ਜ਼ਿਲ੍ਹਾ ਟੂਰਨਾਮੈਂਟ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ 69ਵੀਆਂ ਜ਼ਿਲ੍ਹਾ ਸਕੂਲ ਖੇਡਾਂ ਕਰਵਾਈਆਂ ਜਾ ਰਹੀਆਂ ਹਨ ।
ਕਿਸ ਕਿਸ ਨੇ ਕੀਤਾ ਕਿਹੜੇ ਕਿਹੜੇ ਮੁਕਾਬਲੇ ਵਿਚੋਂ ਕਿਹੜਾ ਸਥਾਨ ਪ੍ਰਾਪਤ
ਜ਼ਿਲ੍ਹਾ ਟੂਰਨਾਮੈਂਟ ਕਮੇਟੀ (District Tournament Committee) ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਅੱਜ ਦੇ ਅੰਡਰ 14 ਲੜਕਿਆਂ ਦਾ ਮੁਕਾਬਲਿਆਂ ਵਿੱਚ ਘਨੌਰ ਜ਼ੋਨ ਨੇ ਪਹਿਲਾ, ਭੁਨਰਹੇੜੀ ਜ਼ੋਨ ਨੇ ਦੂਜਾ, ਭਾਦਸੋਂ ਜ਼ੋਨ ਨੇ ਤੀਜਾ ਤੇ ਪਟਿਆਲਾ-3 ਜ਼ੋਨ ਨੇ ਚੌਥਾ ਸਥਾਨ ਪ੍ਰਾਪਤ ਕੀਤਾ । ਅੰਡਰ- 17 ਲੜਕਿਆਂ ਦੇ ਮੁਕਾਬਲਿਆਂ ਵਿੱਚ ਸਮਾਣਾ ਜ਼ੋਨ ਨੇ ਪਹਿਲਾਂ, ਰਾਜਪੁਰਾ ਜ਼ੋਨ ਨੇ ਦੂਜਾ, ਨਾਭਾ ਜ਼ੋਨ ਨੇ ਤੀਜਾ ਤੇ ਭਾਦਸੋਂ ਜ਼ੋਨ ਨੇ ਚੌਥਾ ਸਥਾਨ ਪ੍ਰਾਪਤ ਕੀਤਾ ਕੀਤਾ । ਅੰਡਰ 19 ਲੜਕਿਆਂ ਦੇ ਮੁਕਾਬਲਿਆਂ ਵਿੱਚ ਨਾਭਾ ਜ਼ੋਨ ਨੇ ਪਹਿਲਾ, ਭਾਦਸੋਂ ਜ਼ੋਨ ਨੇ ਦੂਜਾ, ਪਟਿਆਲਾ 3 ਜ਼ੋਨ ਨੇ ਤੀਜਾ ਤੇ ਘਨੌਰ ਜ਼ੋਨ ਨੇ ਚੌਥਾ ਸਥਾਨ ਪ੍ਰਾਪਤ ਕੀਤਾ ।
ਇਸ ਮੌਕੇ ਕੌਣ ਕੌਣ ਸੀ ਮੌਜੂਦ
ਇਸ ਮੌਕੇ ਡਾ. ਦਿਲਸ਼ੇਰ ਕੌਰ ਪ੍ਰਿੰਸੀਪਲ ਲੋਟ, ਗੁਰਪ੍ਰੀਤ ਸਿੰਘ ਟਿਵਾਣਾ, ਰੁਪਿੰਦਰ ਕੌਰ, ਬਲਜੀਤ ਸਿੰਘ ਧਾਰੋਕੀ, ਚਮਕੌਰ ਸਿੰਘ, ਗੁਰਨਾਮ ਸਿੰਘ, ਧਨਵੰਤ ਸਿੰਘ ਕੋਚ, ਪਰਮਿੰਦਰ ਸਿੰਘ ਕੋਚ, ਬਹਾਦਰ ਸਿੰਘ ਕੋਚ, ਜਸਵਿੰਦਰ ਖਾਨ, ਕੁਲਦੀਪ ਕੌਰ, ਅਮਨਦੀਪ ਕੌਰ, ਹਰਪ੍ਰੀਤ ਕੌਰ, ਰਾਜਵਿੰਦਰ ਕੌਰ, ਕਿਰਨਜੀਤ ਕੌਰ, ਰਾਜਿੰਦਰ ਸਿੰਘ ਚਾਨੀ, ਗੁਰਪ੍ਰੀਤ ਸਿੰਘ ਡਾਟਾ ਐਂਟਰੀ ਆਪਰੇਟਰ ਅਤੇ ਜਸਵਿੰਦਰ ਸਿੰਘ ਗੱਜੂਮਾਜਰਾ ਹਾਜ਼ਰ ਸਨ ।
Read More : 69ਵੀਆਂ ਜ਼ਿਲ੍ਹਾ ਸਕੂਲ ਖੇਡਾਂ ’ਚ ਤੈਰਾਕੀ ਦੇ ਹੋਏ ਮੁਕਾਬਲੇ