ਪਟਿਆਲਾ, 15 ਸਤੰਬਰ 2025 : ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ (MLA Ajitpal Singh Kohli) ਨੇ ਅਬਲੋਵਾਲ, ਵਾਰਡ ਨੰਬਰ 1 ਵਿੱਚ ਕਰੀਬ 2.25 ਕਰੋੜ ਰੁਪਏ (Rs 2.25 crore) ਦੀ ਲਾਗਤ ਨਾਲ ਬਣਨ ਵਾਲੀਆਂ ਸੜਕਾਂ ਦੇ ਕੰਮ ਦੀ ਸ਼ੁਰੂਆਤ ਕਰਵਾਈ । ਇਸ ਮੌਕੇ ਉਨ੍ਹਾਂ ਦੇ ਨਾਲ ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ, ਵਾਰਡ ਨੰਬਰ ਇਕ ਦੇ ਕੌਂਸਲਰ ਸੋਨੀਆ ਦਾਸ, ਵਾਰਡ ਨੰਬਰ 59 ਦੇ ਇੰਚਾਰਜ ਵੀਰਪਾਲ ਕੌਰ ਚਹਿਲ ਤੇ ਨਿਗਰਾਨ ਇੰਜੀਨੀਅਰ ਰਜਿੰਦਰ ਚੋਪੜਾ ਵੀ ਮੌਜੂਦ ਸਨ ।
ਲੋਕਾਂ ਦੀ ਸਹੂਲਤ ਲਈ ਹਰ ਵਾਰਡ ‘ਚ ਸੜਕਾਂ ਦਾ ਕੰਮ ਪਹਿਲ ਦੇ ਆਧਾਰ ‘ਤੇ ਕੀਤਾ ਜਾ ਰਿਹਾ ਹੈ : ਅਜੀਤਪਾਲ ਸਿੰਘ ਕੋਹਲੀ
ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪਟਿਆਲਾ ਦੇ ਸਰਬ-ਪੱਖੀ ਵਿਕਾਸ ਵੱਲ ਖਾਸ ਧਿਆਨ ਦਿੱਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਉਹ ਹਰ ਤਰ੍ਹਾਂ ਦੇ ਲੋੜੀਂਦੇ ਉਪਰਾਲੇ ਕਰਦੇ ਹੋਏ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹਨ ।
ਇਲਾਕਾ ਨਿਵਾਸੀਆਂ ਵਲੋਂ ਵਿਧਾਇਕ ਕੋਹਲੀ ਦਾ ਧੰਨਵਾਦ ਕਰਦਿਆਂ ਕੀਤਾ ਸਨਮਾਨ
ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਹਰ ਵਾਰਡ ਵਿੱਚ ਸੜਕਾਂ ਬਣਾਉਣ ਲਈ ਕੰਮ ਜੰਗੀ ਪੱਧਰ ‘ਤੇ ਸ਼ੁਰੂ (Work to build roads in every ward begins on a war footing) ਕੀਤਾ ਗਿਆ ਹੈ ਅਤੇ ਇਸ ਨੂੰ ਬਹੁਤ ਜਲਦੀ ਮੁਕੰਮਲ ਕਰ ਲਿਆ ਜਾਵੇਗਾ । ਉਨ੍ਹਾਂ ਕਿਹਾ ਕਿ ਪਟਿਆਲਾ ਵਾਸੀਆਂ ਨੂੰ ਨਹਿਰੀ ਪਾਣੀ ਦੀ ਸਪਲਾਈ ਦੇਣ ਲਈ ਪਾਈਪਾਂ ਪਾਉਣ ਦਾ ਕੰਮ ਵੀ ਬਹੁਤ ਜਲਦ ਮੁਕੰਮਲ ਕੀਤਾ ਜਾ ਰਿਹਾ ਹੈ ਅਤੇ ਉਮੀਦ ਹੈ ਕਿ ਅਗਲੇ ਸਾਲ ਦੇ ਮਾਰਚ ਮਹੀਨੇ ਵਿੱਚ ਲੋਕਾਂ ਨੂੰ ਨਹਿਰੀ ਪਾਣੀ ਦੀ ਸਹੂਲਤ ਮਿਲ ਜਾਵੇਗੀ ।
ਅਬਲੋਵਾਲ ਮੇਨ ਰੋਡ ਸੜਕ ਤੇ ਲੁਕ ਪਾਉਣ ਦੇ ਕੰਮ ਦੀ ਸ਼ੁਰੂਆਤ ਕਰਨ ਤੇ ਕਿਸ ਕਿਸ ਨੇ ਕੀਤਾ ਕੋਹਲੀ ਨੂੰ ਸਿਰੋਪਾਓ ਭੇਟ
ਇਸ ਮੌਕੇ ਅਬਲੋਵਾਲ ਮੇਨ ਰੋੜ ਸੜਕ ‘ਤੇ ਲੁੱਕ ਪਾਉਣ ਦੇ ਕੰਮ ਦੀ ਸ਼ੁਰੂਆਤ ਕਰਨ ਲਈ ਵਿਕਾਸ ਸੋਸਾਇਟੀ, ਆਦਰਸ਼ ਨਗਰ ਬੀ, ਗੁਰਦੀਪ ਕਲੋਨੀ, ਅਬਲੋਵਾਲ ਦੇ ਕਲੋਨੀ ਆਗੂਆਂ ਹੀਰਾਮਣੀ ਸ਼ਰਮਾ ਪ੍ਰਧਾਨ, ਘੁੰਮਣ ਸਿੰਘ ਫੋਜੀ, ਗੁਰਦਰਸ਼ਨ ਸਿੰਘ ਜੈਲਦਾਰ ਅਬਲੋਵਾਲ, ਦੇਸਰਾਜ ਅਬਲੋਵਾਲ, ਸ਼ਾਮ ਸਿੰਘ ਅਬਲੋਵਾਲ, ਜਗਮੋਹਨ ਸਿੰਘ ਨੌਲਖਾ ਪ੍ਰਧਾਨ, ਵਿਜੇਂਦਰ ਸਿੰਘ ਚੌਹਾਨ,ਗੁਰਮੀਤ ਸਿੰਘ ਦਿਓਲ ਪ੍ਰਧਾਨ ਨਿਊ ਸੈਂਚਰੀ ਇਨਕਲੇਵ-ਬੀ, ਸੁਰਿੰਦਰ ਸਿੰਘ ਨੇਗੀ ਆਦਿ ਵਲੋਂ ਵਿਧਾਇਕ ਕੋਹਲੀ ਦਾ ਧੰਨਵਾਦ ਕੀਤਾ ਤੇ ਸਿਰੋਪਾ ਭੇਟ ਕੀਤਾ ਗਿਆ ।