ਉਤਰ ਪ੍ਰਦੇਸ਼, 15 ਸਤੰਬਰ 2025 : ਭਾਰਤ ਦੇਸ਼ ਦੇ ਸੂੂਬੇ ਉੱਤਰ ਪ੍ਰਦੇਸ਼ ਦੇ ਜੌਨਪੁਰ ਜਿ਼ਲ੍ਹੇ ਵਿੱਚ ਸੜਕੀ ਹਾਦਸੇ (Road accidents) ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਨੌਂ ਹੋਰ ਜ਼ਖ਼ਮੀ ਹੋ ਗਏ ਹਨ ।
ਸੜਕੀ ਹਾਦਸਾ ਕਿਥੇ ਵਾਪਰਿਆ
ਉਕਤ ਸੜਕੀ ਹਾਦਸਾ ਲਾਈਨ ਬਾਜ਼ਾਰ ਥਾਣਾ ਖੇਤਰ ਦੇ ਸੀਹੀਪੁਰ ਰੇਲਵੇ ਕਰਾਸਿੰਗ ਨੇੜੇ ਵਾਪਰੀ, ਜਿੱਥੇ ਅਯੁੱਧਿਆ ਤੋਂ ਵਾਰਾਣਸੀ ਜਾ ਰਹੀ ਇੱਕ ਸੈਲਾਨੀ ਬੱਸ ਅਚਾਨਕ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਸਾਹਮਣੇ ਤੋਂ ਆ ਰਹੇ ਟ੍ਰੇਲਰ ਨਾਲ ਟਕਰਾ ਗਈ । ਸਾਰੇ ਯਾਤਰੀ ਛੱਤੀਸਗੜ੍ਹ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ, ਜੋ ਧਾਰਮਿਕ ਯਾਤਰਾ `ਤੇ ਗਏ ਸਨ ।
ਕੀ ਦੱਸਿਆ ਪ੍ਰਤੱਖਦਰਸ਼ੀ ਨੇ
ਜਦੋਂ ਸੜਕੀ ਹਾਦਸਾ ਵਾਪਰਿਆ ਵਾਲੀ ਥਾਂ ਤੇ ਮੌਜੂਦ ਪ੍ਰਤੱਖਦਰਸ਼ੀ ਅਨੁਸਾਰ (According to the eyewitness) ਬੱਸ ਵਿੱਚ ਸਵਾਰ ਲਗਭਗ 50 ਸ਼ਰਧਾਲੂ ਰਾਮ ਮੰਦਰ ਦੇ ਦਰਸ਼ਨ ਕਰਨ ਤੋਂ ਬਾਅਦ ਕਾਸ਼ੀ ਵਿਸ਼ਵਨਾਥ ਜਾ ਰਹੇ ਸਨ । ਸਵੇਰੇ, ਬੱਸ ਹਾਈਵੇਅ `ਤੇ ਤੇਜ਼ ਰਫ਼ਤਾਰ ਨਾਲ ਚੱਲ ਰਹੀ ਸੀ ਅਤੇ ਡਰਾਈਵਰ ਨੇ ਕੰਟਰੋਲ ਗੁਆ ਦਿੱਤਾ ਅਤੇ ਬੱਸ ਟ੍ਰੇਲਰ ਨਾਲ ਟਕਰਾ ਗਈ। ਹਾਦਸੇ ਤੋਂ ਤੁਰੰਤ ਬਾਅਦ, ਮੌਕੇ `ਤੇ ਹਫੜਾ-ਦਫੜੀ ਮਚ ਗਈ, ਅਤੇ ਸਥਾਨਕ ਲੋਕ ਜ਼ਖ਼ਮੀਆਂ ਦੀ ਮਦਦ ਲਈ ਦੌੜੇ ।
ਚਾਰ ਦੀ ਮੌਤ ਤੇ ਜ਼ਖ਼ਮੀਆਂ ਨੂੰ ਪਹੁੰਚਾਇਆ ਹਸਪਤਾਲ
ਇਸ ਹਾਦਸੇ ਦੌਰਾਨ ਜਿਥੇ ਚਾਰ ਯਾਤਰੀਆਂ ਦੀ ਮੌਕੇ `ਤੇ ਹੀ ਮੌਤ (Four passengers died on the spot) ਹੋ ਗਈ ਉਥੇੇ 9 ਜਣੇ ਹੋਰ ਗੰਭੀਰ ਜ਼ਖ਼ਮੀ ਹੋ ਗਏ। ਸਾਰੇ ਜ਼ਖ਼ਮੀਆਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰ ਉਨ੍ਹਾਂ ਦੀ ਹਾਲਤ ਦੀ ਨਿਗਰਾਨੀ ਕਰ ਰਹੇ ਹਨ । ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਸੁਪਰਡੈਂਟ ਡਾ. ਕੌਸਤੁਭ ਕੁਮਾਰ ਖ਼ੁਦ ਮੌਕੇ `ਤੇ ਪਹੁੰਚੇ । ਉਨ੍ਹਾਂ ਨੇ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਜ਼ਖ਼ਮੀਆਂ ਦਾ ਸਹੀ ਇਲਾਜ ਕਰਵਾਉਣ ਦੇ ਨਿਰਦੇਸ਼ ਦਿੱਤੇ।
ਕੀ ਦੱਸਿਆ ਸੁਪਰਡੈਂਟ ਆਫ ਪੁਲਸ ਨੇ
ਐਸ. ਪੀ. ਨੇ ਕਿਹਾ ਕਿ ਸ਼ੁਰੂਆਤੀ ਜਾਂਚ ਵਿੱਚ ਬੱਸ ਡਰਾਈਵਰ ਦੀ ਲਾਪਰਵਾਹੀ (Bus driver’s negligence) ਦਿਖਾਈ ਦਿੰਦੀ ਹੈ, ਪਰ ਵਿਸਥਾਰਤ ਜਾਂਚ ਕੀਤੀ ਜਾ ਰਹੀ ਹੈ । ਪੁਲਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਟ੍ਰੇਲਰ ਡਰਾਈਵਰ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ।
Read More : ਮੋਟਰਸਾਈਕਲ ਤੇ ਜਾ ਰਹੇ ਪਤੀ-ਪਤਨੀ ਦੀ ਹੋਈ ਸੜਕੀ ਹਾਦਸੇ ਵਿਚ ਮੌਤ