ਨਾਭਾ, 11 ਸਤੰਬਰ 2025 : ਬਲਾਕ ਕਾਂਗਰਸ (Congress) ਆਲੋਵਾਲ ਵਲੋਂ ਪਿੰਡ ਘਮਰੋਦਾ ਵਿਖੇ ਯੂਥ ਆਗੂ ਜੱਗੀ ਘਮਰੋਦਾ ਦੇ ਯਤਨਾਂ ਸਦਕਾ ਸੰਗਠਨ ਸਿਰਜਨ ਅਭਿਆਨ (Organization creation campaign) ਤਹਿਤ ਆਯੋਜਿਤ ਕੀਤੀ ਗਈ ਵੱਡੀ ਮੀਟਿੰਗ ਨੇ ਇਕ ਵੱਡੀ ਰੈਲੀ ਦਾ ਰੂਪ ਧਾਰ ਲਿਆ । ਸੰਗਠਨ ਸੰਮੇਲਨ ਦੌਰਾਨ ਵਿਸ਼ੇਸ਼ ਤੌਰ ’ਤੇ ਪਹੁੰਚੇ ਸੈਕਟਰੀ ਆਲ ਇੰਡੀਆ ਕਾਂਗਰਸ ਤੇ ਜਿਲਾ ਅਰਜਰਬਰ ਸੰਜੇ ਦੱਤ ਅਤੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮੋਹਿੰਦਰਾ ਇੰਚਾਰਜ ਹਲਕਾ ਦਿਹਾਤੀ ਪਟਿਆਲਾ ਨੇ ਵਿਸ਼ੇਸ਼ ਤੋਰ ਤੇ ਸਿ਼ਰਕਤ ਕੀਤੀ । ਉਨ੍ਹਾਂ ਅਪਣੇ ਸੰਬੋਧਨ ਵਿੱਚ ਕਿਹਾ ਕਿ ਸੰਗਠਨ ਦੀ ਮਜ਼ਬੂਤੀ ਬਿਨਾਂ ਪਰਿਵਰਤਨ ਨਹੀਂ ਹੋ ਸਕਦਾ ਤੇ ਨਾ ਹੀ ਸੰਵਿਧਾਨ ਬਚਾਇਆ ਜਾ ਸਕਦਾ ਹੈ । ਰਾਹੁਲ ਗਾਂਧੀ ਦੀ ਨਵੀਂ ਕਾਂਗਰਸ ਦੀ ਸੋਚ ਨੂੰ ਬੂਥ ਪੱਧਰ ਤੱਕ ਮਜ਼ਬੂਤ ਕਰਨ ਲਈ ਇਹ ਅਭਿਆਨ ਚਲਾਇਆ ਗਿਆ ਹੈ ।
ਏ. ਆਈ. ਸੀ. ਦੇ ਸੈਕਟਰੀ ਸੰਜੇ ਦੱਤ ਤੇ ਪੀ. ਵਾਈ. ਸੀ. ਪ੍ਰਧਾਨ ਮੋਹਿਤ ਮੋਹਿੰਦਰਾ ਨੇ ਕੀਤੀ ਸਿਰਕਤ
ਸੰਜੇ ਦੱਤ ਨੇ ਕਿਹਾ ਕਿ ਮੋਹਿਤ ਮਹਿੰਦਰਾ (Mohit Mahindra) ਦੀ ਕਾਰਗੁਜ਼ਾਰੀ ਨਾ ਸਿਰਫ਼ ਪਟਿਆਲਾ ਦਿਹਾਤੀ ਬਲਕਿ ਪੂਰੇ ਜਿਲ੍ਹੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ । ਉਨ੍ਹਾਂ ਕਿਹਾ ਕਿ ਮੋਹਿਤ ਮਹਿੰਦਰਾ ਨੇ ਭਾਜਪਾ ਦੀ ਵੋਟ ਚੋਰੀ ਦੇ ਖਿਲਾਫ ਪਟਿਆਲਾ ਜਿ਼ਲ੍ਹੇ ਵਿੱਚ ਜੋ ਮੁਹਿੰਮ ਸ਼ੁਰੂ ਕੀਤੀ, ਉਸਨੂੰ ਖ਼ੁਦ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਨੇ ਆਪਣੇ ਫੇਸਬੁੱਕ ਪੇਜ ’ਤੇ ਸ਼ੇਅਰ ਕਰਕੇ ਸਲਾਲਿਆ ਹੈ । ਇਹ ਗੱਲ ਮੋਹਿਤ ਮਹਿੰਦਰਾ ਲਈ ਹੀ ਨਹੀਂ ਸਗੋਂ ਪੂਰੇ ਪਟਿਆਲਾ ਲਈ ਮਾਣ ਵਾਲੀ ਹੈ ।
ਕਿਹਾ ਮਜ਼ਬੂਤ ਸੰਗਠਨ ਬਿਨਾਂ ਪਰਿਵਰਤਨ ਨਹੀਂ ਹੋ ਸਕਦਾ
ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਮੋਹਿਤ ਮਹਿੰਦਰਾ ਦੀ ਲੀਡਰਸਿ਼ਪ ਹੇਠ ਪਟਿਆਲਾ ਰੂਰਲ ਦੀ ਕਾਂਗਰਸ ਬੇਹੱਦ ਸੁਚਾਰੂ ਢੰਗ ਨਾਲ ਕੰਮ ਕਰ ਰਹੀ ਹੈ ਅਤੇ ਵਰਕਰਾਂ ਨੂੰ ਇਕੱਠੇ ਰੱਖ ਰਹੀ ਹੈ । ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਰਹਿ ਕੇ ਜੋ ਲੋਕ ਆਪਣੇ ਆਪਣੇ ਧੜੇ ਬਣਾਉਂਦੇ ਹਨ ਉਹ ਅਨੁਸ਼ਾਸਨਹੀਣਤਾ ਦਾ ਪ੍ਰਤੀਕ ਹਨ। ਇਸ ਤਰ੍ਹਾਂ ਦੇ ਲੋਕਾਂ ਨੂੰ ਕਾਂਗਰਸ ਕਦੇ ਵੀ ਗਵਾਰਾ ਨਹੀਂ ਕਰੇਗੀ ।
2027 ਦੀਆਂ ਚੋਣਾਂ ਤੋਂ ਪਹਿਲਾਂ ਹੀ ਪਟਿਆਲਾ ਰੂਰਲ ਤੋਂ ਇਕ ਉਘੇ ਅਤੇ ਮਜ਼ਬੂਤ ਲੀਡਰ ਵਜੋਂ ਸਾਹਮਣੇ ਆ ਚੁੱਕੇ ਹਨ
ਸੰਜੇ ਦੱਤ ਨੇ ਖਾਸ ਤੌਰ ’ਤੇ ਮੋਹਿਤ ਮਹਿੰਦਰਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ 2027 ਦੀਆਂ ਚੋਣਾਂ ਤੋਂ ਪਹਿਲਾਂ ਹੀ ਪਟਿਆਲਾ ਰੂਰਲ ਤੋਂ ਇਕ ਉਘੇ ਅਤੇ ਮਜ਼ਬੂਤ ਲੀਡਰ ਵਜੋਂ ਸਾਹਮਣੇ ਆ ਚੁੱਕੇ ਹਨ। ਮੀਟਿੰਗ ਦੌਰਾਨ ਕਈ ਵਰਕਰਾਂ ਨੇ ਵੀ ਮੋਹਿਤ ਮਹਿੰਦਰਾ ਦੀ ਕੁਸ਼ਲਤਾ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਨੌਜਵਾਨ ਵਰਕਰਾਂ ਨੂੰ ਇਕੱਠਾ ਕਰਕੇ ਪਾਰਟੀ ਨੂੰ ਨਵੀਂ ਮਜ਼ਬੂਤੀ ਦੇ ਰਹੇ ਹਨ।
ਸਭਾ ਦੇ ਅੰਤ ਵਿੱਚ ਮੋਹਿਤ ਮਹਿੰਦਰਾ ਨੇ ਵੀ ਵਰਕਰਾਂ ਨੂੰ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਉਹ ਹਰ ਸਮੇਂ ਵਰਕਰਾਂ ਅਤੇ ਲੋਕਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਦੇ ਰਹਿਣਗੇ ।
ਉਨ੍ਹਾਂ ਕਿਹਾ ਕਿ ਪਟਿਆਲਾ ਰੂਰਲ ਦੀ ਤਰੱਕੀ (Patiala Rural’s progress) ਅਤੇ ਕਾਂਗਰਸ ਪਾਰਟੀ ਦੀ ਮਜ਼ਬੂਤੀ ਹੀ ਉਨ੍ਹਾਂ ਦਾ ਸਭ ਤੋਂ ਵੱਡਾ ਮਿਸ਼ਨ ਹੈ । ਅਖੀਰ ਵਿੱਚ ਜੱਗੀ ਘਮਰੋਦਾ ਤੇ ਉਸ ਦੀ ਟੀਮ ਵਲੋਂ ਸੰਜੇ ਦੱਤ ਤੇ ਮੋਹਿਤ ਮੋਹਿੰਦਰਾ ਨੂੰ ਸਨਮਾਨਤ ਕੀਤਾ ਗਿਆ ।
ਇਸ ਮੌਕੇ ਮੀਟਿੰਗ ਵਿਚ ਕੌਣ ਕੌਣ ਰਿਹਾ ਮੌੌਜੂਦ
ਇਸ ਮੋਕੇ ਜਿਲਾ ਪ੍ਰਧਾਨ ਨਰੇਸ਼ ਦੁੱਗਲ, ਬਲਾਕ ਪ੍ਰਧਾਨ ਹਰਵੀਰ ਸਿੰਘ ਢੀਂਡਸਾ, ਰਿਚੀ ਡਕਾਲਾ, ਸੁਖਪਾਲ ਸਿੰਘ ਸਿੱਧੂਵਾਲ, ਬਲਾਕ ਪ੍ਰਧਾਨ, ਹਰਵੀਰ ਸਿੰਘ ਢੀਂਡਸਾ, ਜਿਲਾ ਜਨਰਲ ਸਕੱਤਰ ਅਜੈਬ ਸਿੰਘ ਰੋਹਟੀ, ਜਿਲਾ ਕਿਸਾਨ ਵਿੰਗ ਦੇ ਪ੍ਰਧਾਨ ਰਘਬੀਰ ਸਿੰਘ ਖੱਟੜਾ, ਭਜਨ ਸਿੰਘ ਸਿੰਬੜੋ ਡਾਇਰੈਕਟਰ ਵੇਰਕਾ ਮਿਲਕ ਪਲਾਂਟ, ਬਲਜਿੰਦਰ ਸਿੰਘ ਹਰਦਾਸਪੁਰ, ਮਲਕੀਤ ਸਿੰਘ ਭਾਈਆਂ, ਸੁਖਵਿੰਦਰ ਸਿੰਘ ਫੱਗਣਮਾਜਰਾ, ਮਨਜਿੰਦਰ ਸਿੰਘ ਸਰਪੰਚ ਅਜਨੌਂਦਾ, ਜੱਗੀ ਘਮਰੋਦਾ, ਰਾਮ ਸਿੰਘ ਕੈਦੂਪੁਰ, ਪ੍ਰਗਟ ਸਿੰਘ ਕੁਨਸੂਹਾ, ਕੁਲਵੰਤ ਸਿੰਘ ਲਾਡੀ, ਹਰਵਿੰਦਰ ਸ਼ਰਮਾ, ਹਰਵਿੰਦਰ ਸ਼ੁਕਲਾ, ਮੇਹਰਵਾਨ ਸਿੰਘ ਰਾਮਗੜ ਛੰਨਾ, ਪ੍ਰਮੋਦ ਭਾਰਦਵਾਜ, ਪ੍ਰਗਟ ਸਿੰਘ ਕਨਸੂਹਾ, ਸੁਰਿੰਦਰ ਸਿੰਘ ਪੇਧਨ, ਸੁਖਵਿੰਦਰ ਸਿੰਘ ਹਿਆਣਾ, ਬੁੱਧੂ ਸਿੰਘ ਰੋਹਟੀ ਖਾਸ, ਯਾਦਵਿੰਦਰ ਸਿੰਘ ਘਮਰੋਦਾ, ਅਵਤਾਰ ਸਿੰਘ ਘਮਰੋਦਾ, ਗੁਰਜੀਤ ਸਿੰਘ, ਪਰਮਿੰਦਰ ਸਿੰਘ, ਲਾਭ ਸਿੰਘ ਸਿੰਬੜੋ, ਸੁਖਵਿੰਦਰ ਸਿੰਘ ਲੂਬਾਣਾ, ਦਰਸ਼ਨ ਸਿੰਘ ਲੂਬਾਣਾ, ਚਰਨ ਸਿੰਘ ਲੂਬਾਣਾ, ਨਿਰਮਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਚ ਪਾਰਟੀ ਵਰਕਰ ਮੌਜੂਦ ਸਨ ।
Read More : ਕਾਂਗਰਸ ਨੇ ਹੜ੍ਹ ਰਾਹਤ ਪੈਕੇਜ ਨੂੰ ਊਠ ਦੇ ਮੂੰਹ ਵਿੱਚ ਜ਼ੀਰੇ ਦੇ ਸਮਾਨ ਦੱਸਿਆ