ਜਿਲਾ ਲੀਗਲ ਸਰਵਿਸਿਜ ਅਥਾਰਿਟੀ ਨੇ ਭੇਜੀ ਹੜ੍ਹ ਪੀੜ੍ਹਤਾਂ ਲਈ ਰਾਹਤ ਸਮੱਗਰੀ

0
18
Punjab State Legal Services Authority

ਪਟਿਆਲਾ 8 ਸਤੰਬਰ 2025 : ਕਾਰਜਕਾਰੀ ਚੇਅਰਮੈਨ ਪੰਜਾਬ ਸਟੇਟ ਲੀਗਲ ਸਰਵਿਸਿਜ਼ ਅਥਾਰਟੀ (ਪੰਜਾਬ ਸਟੇਟ ਲੀਗਲ ਸਰਵਿਸਿਜ਼ ਅਥਾਰਟੀ), ਐਸ. ਏ. ਐਸ. ਨਗਰ ਅਤੇ ਮੈਂਬਰ ਸਕੱਤਰ ਪੰਜਾਬ ਸਟੇਟ ਲੀਗਲ ਸਰਵਿਸਿਜ਼ ਅਥਾਰਟੀ ਨਵਜੋਤ ਕੌਰ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਪਟਿਆਲਾ ਵਿੱਚ ਹੜ੍ਹ ਪੀੜਤ ਪਰਿਵਾਰਾਂ ਦੀ ਸਹਾਇਤਾ ਲਈ ਵੱਡੇ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ । ਇਸੇ ਲੜੀ ਤਹਿਤ ਅੱਜ ਹਰਿੰਦਰ ਸਿੱਧੂ ਵੱਲੋਂ ਪਿੰਡ ਅਲੀਪੁਰ (ਨਾਭਾ) (Village Alipur (Nabha) ਦੇ ਹੜ੍ਹ ਪੀੜਤਾਂ ਲਈ ਇਕ ਵੈਨ ਜਿਸ ਵਿੱਚ ਤਰਪਾਲਾਂ, ਰਾਸ਼ਨ ਅਤੇ ਹੋਰ ਜਰੂਰੀ ਸਮਾਨ ਭਰਿਆ ਹੋਇਆ ਸੀ ਨੂੰ ਰਵਾਨਾ ਕੀਤਾ ਗਿਆ ।

ਤਰਪਾਲਾਂ, ਰਾਸ਼ਨ ਅਤੇ ਹੋਰ ਜਰੂਰੀ ਸਮਾਨ ਸਮੱਗਰੀ ‘ ਚ ਸ਼ਾਮਲ

ਇਹਨਾਂ ਉਪਰਾਲਿਆਂ ਦੀ ਅਗਵਾਈ ਜ਼ਿਲ੍ਹਾ ਸੈਸ਼ਨ ਜੱਜ-ਕਮ-ਚੇਅਰਪਰਸਨ (District Sessions Judge-cum-Chairperson) , ਜ਼ਿਲ੍ਹਾ ਲੀਗਲ ਸਰਵਿਸਿਜ਼ ਅਥਾਰਟੀ, ਪਟਿਆਲਾ ਵੱਲੋਂ ਕੀਤੀ ਜਾ ਰਹੀ ਹੈ । ਉਹਨਾਂ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿੱਚ ਕੋਰ ਯੂਨਿਟ ਬਣਾਏ ਗਏ ਹਨ, ਜੋ ਹੜ੍ਹ ਪੀੜਤਾਂ (Flood victims) ਤੱਕ ਤੁਰੰਤ ਮਦਦ ਪੰਹੁਚਾ ਰਹੇ ਹਨ । ਹਰਿੰਦਰ ਸਿੱਧੂ ਨੇ ਦੱਸਿਆ ਕਿ ਪਿੰਡ ਅਲੀਪੁਰ ਦੇ ਸਰਪੰਚ ਅਤੇ ਹੋਰ ਪੰਚਾਇਤੀ ਮੈਂਬਰਾਂ ਵੱਲੋਂ ਮਿਲੀ ਮੰਗ ਦੇ ਅਧਾਰ ‘ ਤੇ ਇਹ ਰਾਹਤ ਸਮੱਗਰੀ ਭੇਜੀ ਗਈ ਹੈ । ਇਸ ਮੌਕੇ ਜੱਜ ਸੰਦੀਪ ਕੁਮਾਰ ਸਿੰਗਲਾ, ਅਵਤਾਰ ਸਿੰਘ ਬਾਰਡਾ, ਹਰਜੀਤ ਸਿੰਘ, ਮਾਨੀ ਅਰੋੜਾ, ਏਕਤਾ ਸਹੋਤਾ ਅਤੇ ਚੀਫ਼ ਜੂਡੀਸ਼ੀਅਲ ਮੈਜਿਸਟ੍ਰੇਟ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ (District Legal Services Authority) ਦਾ ਸਟਾਫ਼ ਵੀ ਹਾਜ਼ਰ ਸੀ ।

Read More : ਜ਼ਿਲ੍ਹਾ ਤੇ ਸੈਸ਼ਨ ਜੱਜ ਵੱਲੋਂ ਕੇਂਦਰੀ ਜੇਲ੍ਹ, ਬੋਰਸਟਲ ਜੇਲ੍ਹ ਤੇ ਜਨਾਨਾ ਜੇਲ੍ਹ ਦੀ ਅਚਨਚੇਤ ਚੈਕਿੰਗ

LEAVE A REPLY

Please enter your comment!
Please enter your name here