ਪਟਿਆਲਾ, 8 ਸਤੰਬਰ 2025 : ਥਾਣਾ ਅਰਬਨ ਐਸਟੇਟ (Urban Estate Police Station) ਪਟਿਆਲਾ ਦੀ ਪੁਲਸ ਨੇ ਇਕ ਵਿਅਕਤੀ ਵਿਰੁੱਧ ਅਸਲਾ ਐਕਟ (Arms Act) ਤਹਿਤ ਕੇਸ ਦਰਜ ਕੀਤਾ ਹੈ ।
ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ
ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਅਰਸ਼ਦੀਪ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਬੇਗਮਾਬਾਦ ਥਾਣਾ ਬਿਲਾਸਪੁਰ ਜਿਲਾ ਰਾਮਪੁਰ ਯੂ. ਪੀ. ਸ਼ਾਮਲ ਹੈ ।
ਪੁਲਸ ਨੇ ਕੇਸ ਦਰਜ ਕਰਕੇ ਸ਼ੁਰੂ ਕਰ ਦਿੱਤੀ ਹੈ ਅਗਲੇਰੀ ਕਾਰਵਾਈ
ਪੁਲਸ ਮੁਤਾਬਕ ਏ. ਐਸ. ਆਈ. ਰਾਜੇਸ਼ ਕੁਮਾਰ ਜੋ ਪੁਲਸ ਪਾਰਟੀ ਸਮੇਤ ਗੈਰ-ਸਮਾਜਿਕ ਅਨਸਰਾਂ ਦੀ ਭਾਲ ਵਿਚ ਫੇਸ-1 ਮਾਰਕੀਟ ਅਰਬਨ ਅਸਟੇਟ ਪਟਿਆਲਾ ਮੌਜੂਦ ਸਨ ਤਾਂ ਸੂਚਨਾ ਮਿਲੀ ਕਿ ਉਪਰੋਕਤ ਵਿਅਕਤੀ ਯੂ. ਪੀ. ਤੋ ਨਜਾਇਜ ਅਸਲਾ ਲੈ ਕੇ ਆਇਆ ਹੈ ਅਤੇ ਅਪਰਾਧਿਕ ਕਿਸਮ ਦੇ ਵਿਅਕਤੀਆਂ ਨੂੰ ਸਪਲਾਈ ਕਰਦਾ ਹੈ ਤੇ ਹੁਣ ਵੀ ਸਾਧੂ ਬੇਲਾ ਰੋਡ ਤੇ ਖੜ੍ਹਾ ਕਿਸੇ ਗ੍ਰਾਹਕ ਦੀ ਉਡੀਕ ਕਰ ਰਿਹਾ ਹੈ, ਜਿਸ ਤੇ ਰੇਡ ਕਰਨ ਤੇ ਇੱਕ .32 ਬੋਰ ਦੇਸੀ ਪਿਸਟਲ (.32 bore country pistol) ਸਮੇਤ 2 ਜਿੰਦਾ ਕਾਰਤੂਸ, ਇੱਕ .315 ਬੋਰ ਦੇਸੀ ਪਿਸਟਲ ਸਮੇਤ 2 ਜਿੰਦਾ ਕਾਰਤੂਸ (2 live cartridges) ਬ੍ਰਾਮਦ ਹੋਏ । ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Read More : ਪੰਜ ਵਿਅਕਤੀਆਂ ਵਿਰੁੱਧ ਅਸਲਾ ਐਕਟ ਤਹਿਤ ਕੇਸ ਦਰਜ